-ਲਾਇਸੰਸੀ ਅਸਲਾ ਧਾਰਕ ਨੂੰ ਕੇਵਲ 2 ਹਥਿਆਰ ਰੱਖਣ ਦੀ ਹਦਾਇਤ

0
44

ਮਾਨਸਾ, 18 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ  ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਲਾਇਸੰਸੀ ਅਸਲਾ ਧਾਰਕਾਂ ਨੂੰ ਕੇਵਲ 2 ਹਥਿਆਰ ਰੱਖਣ ਦੀ ਹਦਾਇਤ ਕੀਤੀ ਹੈ। ਇਹ ਹਦਾਇਤ ਉਨ੍ਹਾਂ ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਚੰਡੀਗੜ੍ਹ ਵੱਲੋਂ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ 13 ਦਸੰਬਰ 2019 ਪਬਲਿਸ਼ ਦਾ ਆਰਮਜ਼ ਐਕਟ 2019 ਦੇ ਆਧਾਰ ਤੇ ਕੀਤੀ ਹੈ।
    ਜ਼ਿਲ੍ਹਾ ਮੈਜਿਸਟਰੇਟ ਨੇ ਸੀਨੀਅਰ ਪੁਲਿਸ ਕਪਤਾਨ ਨੂੰ ਉਨ੍ਹਾਂ ਅਧੀਨ ਪੈਂਦੇ ਸਮੂਹ ਥਾਣਿਆਂ ਰਾਹੀਂ ਲੋਕਾਂ ਨੂੰ ਸੂਚਿਤ ਕਰਨ ਲਈ ਕਿਹਾ ਹੈ ਕਿ ਜਿੰਨ੍ਹਾਂ ਲਾਇਸੰਸੀਆਂ ਦੇ ਅਸਲਾ ਲਾਇਸੰਸ ਤੇ 3 ਹਥਿਆਰ ਦਰਜ ਹਨ, ਉਹ ਉਨ੍ਹਾਂ ਵਿਚੋਂ ਕੋਈ ਵੀ ਇਕ ਹਥਿਆਰ ਵੇਚਣ, ਜ਼ਬਤ ਕਰਵਾਉਣ ਲਈ ਜਲਦ ਤੋਂ ਜਲਦ ਨੇੜੇ ਦੇ ਸੇਵਾ ਕੇਂਦਰਾਂ ਰਾਹੀਂ ਕੇਸ ਅਪਲਾਈ ਕਰਨਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਜਿੰਨ੍ਹਾਂ ਵਿਅਕਤੀਆਂ ਦੇ ਅਸਲਾ ਲਾਇਸੰਸ ਤਾਹਾਲ ਨਵੀਨ ਨਹੀਂ ਹਨ, ਇਸ ਸਬੰਧੀ ਮੁੱਖ ਥਾਣਾ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਉਹ ਅਸਲਾ ਲਾਇਸੰਸ ਨਾਲ ਸਬੰਧਤ ਰਜਿਸਟਰ (ਜਿਸ ਵਿਚ ਲਾਇਸੰਸੀ ਦਾ ਨਾਮ, ਪਿਤਾ ਦਾ ਨਾਮ, ਲਾਇਸੰਸੀ ਦਾ ਪੂਰਾ ਪਤਾ ਮੋਬਾਇਲ ਨੰਬਰ ਸਮੇਤ, ਅਸਲਾ ਲਾਇਸੰਸ ਨੰਬਰ ਸਮੇਤ ਯੂ.ਆਈ.ਐਨ. ਨੰਬਰ, ਅਸਲਾ ਲਾਇਸੰਸ ਤੇ ਦਰਜ ਹਥਿਆਰਾਂ ਦਾ ਵੇਰਵਾ ਸਮੇਤ ਸੀਰੀਅਲ ਨੰਬਰ, ਨਵੀਨਤਾ ਦੀ ਮਿਤੀ ਆਦਿ) ਤਿਆਰ ਕਰਨ ਅਤੇ ਇਸ ਰਜਿਸਟਰ ਨੂੰ ਸਮੇਂ ਸਮੇਂ ਤੇ ਅਪਡੇਟ ਕਰਦੇ ਰਹਿਣਾ ਯਕੀਨੀ ਬਣਾਉਣ।

NO COMMENTS