*ਲਾਇਨ ਕੰਗ ਨੇ ਬਾਬਾ ਬਾਲਕ ਨਾਥ ਧਾਮ ਦੇ ਦਰਸ਼ਨਾਂ ਲਈ ਜੱਥੇ ਦੀ ਬੱਸ ਨੂੰ ਕੀਤਾ ਰਵਾਨਾ*

0
15

ਫਗਵਾੜਾ 15 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਬਾਬਾ ਬਾਲਕ ਨਾਥ ਸੇਵਕ ਮੰਡਲੀ ਵੱਲੋਂ ਪੋਹ ਮਹੀਨੇ ਦੇ ਜੇਠੇ ਐਤਵਾਰ ਨੂੰ ਦਿਓਟਸਿੱਧ ਬਾਬਾ ਬਾਲਕ ਨਾਥ ਜੀ ਦੀ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਪਹਿਲੀ ਫਰੀ ਬੱਸ ਸੇਵਾ ਰਵਾਨਾ ਕੀਤੀ ਗਈ। ਸ਼ਰਧਾਲੂ ਸੰਗਤਾਂ ਦੇ ਜੱਥੇ ਨੂੰ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਬਾਬਾ ਬਾਲਕ ਨਾਥ ਜੀ ਦੇ ਜੈਕਾਰਿਆਂ ਦੀ ਗੂੰਜ ਹੇਠ ਧਾਰਮਿਕ ਰਸਮਾਂ ਹੋਈਆਂ। ਉਪਰੰਤ ਨਾਰੀਅਲ ਤੋੜਿਆ ਗਿਆ। ਲਾਇਨ ਗੁਰਦੀਪ ਸਿੰਘ ਕੰਗ ਨੇ ਬਾਬਾ ਜੀ ਦੀ ਪਵਿੱਤਰ ਗੁਫਾ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਅਰਦਾਸ ਦੇ ਨਾਲ ਸੰਗਤ ਨੂੰ ਸਫਲ ਯਾਤਰਾ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਪ੍ਰਾਰਥਨਾ ਕੀਤੀ ਕਿ ਕਿ ਬਾਬਾ ਬਾਲਕ ਨਾਥ ਜੀ ਸੱਭ ਭਗਤਾਂ ਦੇ ਸਿਰ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ। ਸੱਭ ਦੀਆ ਆਸਾਂ-ਮੁਰਾਦਾ ਪੂਰੀਆਂ ਹੋਣ। ਬਾਬਾ ਜੀ ਦੇ ਸਮੂਹ ਭਗਤ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ। ਜਿਕਰਯੋਗ ਹੈ ਕਿ ਲਾਇਨ ਕੰਗ ਅਤੇ ਉਹਨਾਂ ਦਾ ਪਰਿਵਾਰ ਬਾਬਾ ਬਾਲਕ ਨਾਥ ਜੀ ਵਿਚ ਡੂੰਘੀ ਸ਼ਰਧਾ ਰੱਖਦਾ ਹੈ। ਇਸ ਮੌਕੇ ਨਰੇਸ਼ ਕੁਮਾਰ, ਰਾਜ, ਟੌਮਸ ਸੋਨੂੰ, ਰਾਜੂ, ਗਗਨ, ਸੰਦੀਪ ਸੁਰਿੰਦਰ, ਸੁਮਿਤ, ਕੁਲਵਿੰਦਰ, ਕਾਲਾ, ਰਿੰਪੀ, ਅਮਰ, ਸੁੱਖਾ, ਪੁਨੀਤ ਮਿਸ਼ਰਾ, ਮਨਜਿੰਦਰ ਆਦਿ ਹਾਜਰ ਸਨ।

NO COMMENTS