*ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਨੇ ਲਗਾਇਆ ਫਰੀ ਸ਼ੁਗਰ ਚੈਕਅੱਪ ਕੈਂਪ*

0
6

ਫਗਵਾੜਾ 26 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਰਿਜਨ ਚੇਅਰਮੈਨ ਅਤੇ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਚਮਨ ਲਾਲ ਦੀ ਅਗਵਾਈ ਹੇਠ ਫਰੀ ਸ਼ੁਗਰ ਚੈਕਅੱਪ ਕੈਂਪ ਗੁਰਦੁਆਰਾ ਗੋਬਿੰਦ ਦਾਸ ਉਦਾਸੀ ਮੁਹੱਲਾ ਗੋਬਿੰਦਪੁਰਾ ਵਿਖੇ ਲਗਾਇਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਕੱਲਬ ਦੇ ਚਾਰਟਰ ਪ੍ਰਧਾਨ ਅਤੇ ਪੀ.ਆਰ.ਓ. ਲਾਇਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਕੈਂਪ ਦੌਰਾਨ ਕਰੀਬ 65 ਮਰੀਜਾਂ ਦੀ ਸ਼ੁਗਰ ਚੈੱਕ ਕੀਤੀ ਗਈ। ਉਹਨਾਂ ਦੱਸਿਆ ਕਿ ਅਜੋਕੇ ਸਮੇਂ ਵਿਚ 160 ਤੱਕ ਸ਼ੁਗਰ ਲੈਵਲ ਨੂੰ ਨਾਰਮਲ ਮੰਨਿਆ ਜਾਂਦਾ ਹੈ ਪਰ ਜੇਕਰ ਇਸ ਤੋਂ ਵੱਧ ਜਾਵੇ ਤਾਂ ਸਵੇਰੇ ਸ਼ਾਮ ਦੀ ਸੈਰ ਜਰੂਰ ਕਰਨੀ ਚਾਹੀਦੀ ਹੈ। ਹਾਰਡ ਅਤੇ ਸਾਫਟ ਡਰਿੰਕ ਤੋਂ ਪਰਹੇਜ ਕਰਨਾ ਚਾਹੀਦਾ ਹੈ। ਮਿੱਠੇ ਦਾ ਘੱਟ ਸੇਵਨ ਅਤੇ ਚਿੰਤਾ ਮੁਕਤ ਜੀਵਨ ਵਤੀਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਮਾਨਸਿਕ ਤਨਾਅ ਦੇ ਨਾਲ ਵੀ ਸ਼ੁਗਰ ਲੈਵਲ ਵੱਧਦਾ ਹੈ। ਉਹਨਾਂ ਨੇ ਕੈਂਪ ਵਿਚ ਸਹਿਯੋਗ ਲਈ ਜੋਨ ਚੇਅਰਮੈਨ ਲਾਇਨ ਇੰਦਰਜੀਤ ਸਿੰਘ, ਖਜਾਨਚੀ ਲਾਇਨ ਬਲਵਿੰਦਰ ਸਿੰਘ, ਲਾਇਨ ਪ੍ਰਦੀਪ ਸਿੰਘ, ਲਾਇਨ ਮੋਹਨ ਸਿੰਘ ਕੋਹਲੀ, ਲਾਇਨ ਸੁਰਿੰਦਰ ਰਾਏ ਆਦਿ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

NO COMMENTS