*ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਚਾਹਲ ਨਗਰ ਪਾਰਕ ‘ਚ ਲਗਾਏ ਬੂਟੇ*

0
10

ਫਗਵਾੜਾ 9 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਸਪੈਸ਼ਲ ਸਟੇਟਸ ਇਲੈਵਨ ਸਟਾਰ ਹੰਡਰੇਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵਲੋਂ ਕਲੱਬ ਪ੍ਰਧਾਨ ਲਾਇਨ ਰਾਜੀਵ ਮਹਿਰਾ ਦੀ ਅਗਵਾਈ ਹੇਠ ਦੋ ਪ੍ਰੋਜੈਕਟ ਕੀਤੇ ਗਏ। ਪਹਿਲੇ ਪ੍ਰੋਜੈਕਟ ਤਹਿਤ ਚਾਹਲ ਨਗਰ ਸਥਿਤ ਸੁਆਮੀ ਵਿਵੇਕਾਨੰਦ ਪਾਰਕ ‘ਚ ਬੂਟੇ ਲਗਾਏ ਗਏ। ਇਸ ਮੌਕੇ ਏ.ਡੀ.ਸੀ. ਕਮ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਬੂਟੇ ਲਗਾਉਣ ਦੀ ਮੁਹਿਮ ਦੀ ਆਰੰਭਤਾ ਕਰਵਾਈ। ਉਹਨਾਂ ਕਲੱਬ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਸੁਰੱਖਿਆ ਦੀ ਜਰੂਰਤ ਨੂੰ ਦੇਖਦੇ ਹੋਏ ਸਮਾਜ ਸੇਵੀ ਜੱਥੇਬੰਦੀਆਂ ਵਲੋਂ ਕੀਤਾ ਜਾ ਰਿਹਾ ਬੂਟੇ ਲਗਾਉਣ ਦਾ ਉਪਰਾਲਾ ਹੋਰਨਾਂ ਨੂੰ ਵੀ ਪ੍ਰੇਰਣਾ ਦੇਣ ਵਾਲਾ ਹੈ। ਇਸ ਪ੍ਰੋਜੈਕਟਰ ਦੇ ਡਾਇਰੈਕਟਰ ਅਤੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਲਾਇਨ ਵਿਪਨ ਹਾਂਡਾ ਨੇ ਮੁੱਖ ਮਹਿਮਾਨ ਏ.ਡੀ.ਸੀ. ਅਨੁਪਮ ਕਲੇਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਲੱਬੇ ਦੇ ਦੂਸਰੇ ਪ੍ਰੋਜੈਕਟ ਤਹਿਤ ਜੇ.ਸੀ.ਟੀ. ਮਿਲ ਸਾਹਮਣੇ ਬਣੇ ਮੰਦਿਰ ਦੇ ਅੱਗੇ ਪੰਦਰਵਾੜਾ ਪ੍ਰੋਜੈਕਟ ਅਧੀਨ ਖੀਰ ਅਤੇ ਕੜਾਹ ਪ੍ਰਸਾਦ ਦਾ ਲੰਗਰ ਲਗਾਇਆ ਗਿਆ। ਕਲੱਬ ਪ੍ਰਧਾਨ ਲਾਇਨ ਰਾਜੀਵ ਮਹਿਰਾ ਨੇ ਇਸ ਪ੍ਰੋਜੈਕਟ ਵਿਚ ਸਹਿਯੋਗ ਲਈ ਐਨ.ਆਰ.ਆਈ. ਸੁਖਵਿੰਦਰ ਸਿੰਘ ਯੂ.ਐਸ.ਏ. ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਪ੍ਰੋਜੈਕਟ ਦੇ ਚੇਅਰਮੈਨ ਲਾਇਨ ਅਵਤਾਰ ਬਾਂਸਲ ਸਨ।  ਲੰਗਰ ਦੀ ਸੇਵਾ ਵਰਤਾਉਣ ਵਾਲਿਆਂ ‘ਚ ਲਾਇਨ ਰਾਜਨ ਧਵਨ ਸਮੇਤ ਹੋਰ ਕਲੱਬ ਮੈਂਬਰ ਵੀ ਸ਼ਾਮਲ ਸਨ।

NO COMMENTS