*ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦਾ ਸਮਾਜ ਨੂੰ ਸਾਰਥਕ ਸੁਨੇਹਾ*

0
5

ਫਗਵਾੜਾ 20 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਨਵੀਂ ਬਣੀ ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦੇ ਪੀ.ਆਰ.ਓ. ਲਾਇਨ ਸਤਵਿੰਦਰ ਸਿੰਘ ਭਮਰਾ ਨੇ ਆਪਣਾ ਜਨਮ ਦਿਨ ਸਲੱਮ ਬਸਤੀ ਦੇ ਨੰਨ੍ਹੇ ਬੱਚਿਆਂ ਦੇ ਨਾਲ ਮਨਾ ਕੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਹੈ। ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੰਜੀਵ ਸੂਰੀ ਦੀ ਅਗਵਾਈ ’ਚ ਆਯੋਜਿਤ ਇਸ ਪ੍ਰੋਜੈਕਟ ਦੇ ਡਾਇਰੈਕਟਰ ਵੀ ਖੁਦ ਲਾਇਨ ਸਤਵਿੰਦਰ ਸਿੰਘ ਭਮਰਾ ਸਨ। ਇਸ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਵਿਸ਼ੇਸ਼ ਤੌਰ ’ਤੇ ਹਾਜ਼ਰ ਆਏ। ਉਹਨਾਂ ਨੇ ਲਾਇਨ ਸਤਵਿੰਦਰ ਸਿੰਘ ਭਮਰਾ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਨਿੱਕੇ-ਨਿੱਕੇ ਬੱਚਿਆਂ ਨੂੰ ਪੇਸਟਰੀ, ਬਿਸਕੁਟ, ਚਿਪਸ ਅਤੇ ਜੂਸ ਭੇਂਟ ਕਰਦਿਆਂ ਉਨ੍ਹਾਂ ਕਿਹਾ ਕਿ ਗਰੀਬ ਬੱਚਿਆਂ ਨਾਲ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕਰਨਾ ਇੱਕ ਚੰਗਾ ਉਪਰਾਲਾ ਹੈ। ਜਿਸ ਤੋਂ ਸਭ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਉਹ ਖੁਦ ਆਪਣਾ ਅਤੇ ਆਪਣੇ ਪੁੱਤਰ ਪ੍ਰਣਬ ਕੰਗ ਦਾ ਜਨਮ ਦਿਨ ਹਰ ਸਾਲ ਇਸੇ ਤਰ੍ਹਾਂ ਸਮਾਜ ਸੇਵਾ ਨੂੰ ਸਮਰਪਿਤ ਕਰਕੇ ਮਨਾਉਂਦੇ ਹਨ। ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੰਜੀਵ ਸੂਰੀ ਅਤੇ ਕਲੱਬ ਦੇ ਹੋਰ ਅਹੁਦੇਦਾਰਾਂ ਤੇ ਮੈਂਬਰ ਨੇ ਵੀ ਲਾਇਨ ਸਤਵਿੰਦਰ ਸਿੰਘ ਭਮਰਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਆਪਣਾ ਜਨਮ ਦਿਨ ਵੀ ਇਸੇ ਤਰ੍ਹਾਂ ਸਮਾਜ ਸੇਵਾ ਨੂੰ ਸਮਰਪਿਤ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਪੂਰੇ ਜੋਸ਼ ਅਤੇ ਵਿਸ਼ਵਾਸ ਨਾਲ ਕਿਹਾ ਕਿ ਬੇਸ਼ੱਕ ਉਨ੍ਹਾਂ ਦੀ ਕਲੱਬ ਅਜੇ ਨਵੀਂ ਹੈ ਪਰ ਜਲਦੀ ਹੀ ਸਮਾਜਿਕ ਗਤੀਵਿਧੀਆਂ ਵਿੱਚ ਮੋਹਰੀ ਸਥਾਨ ਹਾਸਲ ਕਰਕੇ ਡਿਸਟ੍ਰਿਕਟ 321-ਡੀ ਦੀ ਮਾਣਮੱਤੀ ਕਲੱਬ ਬਣੇਗੀ। ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਦਿਨੇਸ਼ ਖਰਬੰਦਾ, ਕੈਸ਼ੀਅਰ ਲਾਇਨ ਅਜੇ ਕੁਮਾਰ, ਲਾਇਨ ਰਣਧੀਰ ਕਰਵਲ, ਲਾਇਨ ਮਨੋਜ ਕੁਮਾਰ, ਲਾਇਨ ਧਰਮਪਾਲ ਨਿਸ਼ਚਲ, ਲਾਇਨ ਵਿੱਕੀ ਚੁੰਬਰ ਆਦਿ ਹਾਜ਼ਰ ਸਨ।

NO COMMENTS