*ਲਲਿਤ ਸਕਲਾਨੀ ਦੀ ਅਗਵਾਈ ‘ਚ ਆਪ ਆਗੂਆਂ ਨੇ ਲੋਕਲ ਬਾਡੀ ਮੰਤਰੀ ਡਾ.ਰਵਜੋਤ ਨੂੰ ਦਿੱਤੀਆਂ ਸ਼ੁੱਭ ਇੱਛਾਵਾਂ*

0
31

ਫਗਵਾੜਾ 26 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਫਗਵਾੜਾ ਦੇ ਅਹੁਦੇਦਾਰਾਂ ਤੇ ਵਰਕਰਾਂ ਦਾ ਇਕ ਵਫਦ ਯੋਜਨਾ ਬੋਰਡ ਜਿਲ੍ਹਾ ਕਪੂਰਥਲਾ ਦੀ ਚੇਅਰਪਰਸਨ ਲਲਿਤ ਸਕਲਾਨੀ ਦੀ ਅਗਵਾਈ ਹੇਠ ਨਵ ਨਿਯੁਕਤ ਲੋਕਲ ਬਾਡੀ ਮੰਤਰੀ ਡਾ. ਰਵਜੋਤ ਨੂੰ ਮਿਲਿਆ। ਇਸ ਮੌਕੇ ਚੇਅਰਪਰਸਨ ਲਲਿਤ ਸਕਲਾਨੀ ਤੋਂ ਇਲਾਵਾ ਦੌਰਾਨ ਆਪ ਆਗੂਆਂ ਕਸ਼ਮੀਰ ਸਿੰਘ ਮੱਲ੍ਹੀ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਹਰਜਿੰਦਰ ਸਿੰਘ ਵਿਰਕ ਅਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਗੁਲਦਸਤਾ ਭੇਂਟ ਕਰਕੇ ਡਾ. ਰਵਜੋਤ ਨੂੰ ਅਹੁਦਾ ਸੰਭਾਲਣ ਮੌਕੇ ਮੁਬਾਰਕਬਾਦ ਦਿੱਤੀ। ਆਪ ਆਗੂਆਂ ਕਿਹਾ ਕਿ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਬਿਨਾਂ ਕਿਸੇ ਸਿਆਸੀ ਪਿਛੋਕੜ ਅਤੇ ਸਿਫਾਰਸ਼ ਤੋਂ ਬਗੈਰ ਵਿਧਾਇਕ ਤੇ ਮੰਤਰੀ ਦੇ ਉੱਚੇ ਅਹੁਦਿਆਂ ਨਾਲ ਨਵਾਜਣਾ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ। ਉਹਨਾਂ ਕਿਹਾ ਕਿ ਡਾ. ਰਵਜੋਤ ਆਮ ਆਦਮੀ ਪਾਰਟੀ ਦੇ ਮਿਹਨਤੀ ਆਗੂ ਅਤੇ ਵਿਧਾਇਕ ਹਨ। ਜੋ ਆਪਣੀ ਕਾਬਲੀਅਤ ਨਾਲ ਯਕੀਨੀ ਤੌਰ ਤੇ ਸ਼ਹਿਰੀ ਵਿਕਾਸ ਨੂੰ ਰਫਤਾਰ ਦੇਣਗੇੇ। ਉਹਨਾਂ ਭਰੋਸਾ ਜਤਾਇਆ ਪੰਚਾਇਤੀ ਚੋਣਾਂ ਦੀ ਤਰਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਨਗਰ ਨਿਗਮ ਚੋਣਾਂ ਦਾ ਐਲਾਨ ਕਰਨਗੇ ਅਤੇ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਦੇ ਨਾਲ ਕਾਰਪੋਰੇਸ਼ਨ ਚੋਣਾਂ ‘ਚ ਜਿੱਤ ਹਾਸਲ ਕਰੇਗੀ। ਜਿਸ ਤੋਂ ਬਾਅਦ ਸ਼ਹਿਰਾਂ ਦੇ ਅਧੂਰੇ ਵਿਕਾਸ ਨੂੰ ਜੰਗੀ ਪੱਧਰ ਤੇ ਪੂਰਾ ਕਰਵਾਇਆ ਜਾਏਗਾ। ਲਲਿਤ ਸਕਲਾਨੀ ਅਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਆਮ ਲੋਕਾਂ ਨੂੰ ਨਗਰ ਨਿਗਮਾਂ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਦਫਤਰਾਂ ਵਿੱਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਡਾ.ਰਵਜੋਤ ਦੇ ਮਿਲਣਸਾਰ, ਸ਼ਾਂਤ ਸੁਭਾਅ, ਸਾਫ ਸੁੱਥਰੇ ਤੇ ਇਮਾਨਦਾਰ ਅਕਸ ਦੀ ਵੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਆਪਣੀ ਮਿਹਨਤ ਦੇ ਬੂਤੇ ਕੈਬਿਨੇਟ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਹਨ। ਇਸ ਦੌਰਾਨ ਪੁਪਿੰਦਰ ਸਿੰਘ ਬਸਰਾ ਵੀ ਹਾਜ਼ਰ ਸਨ।

NO COMMENTS