*ਲਗਾਤਾਰ ਦੂਜੀ ਵਾਰ ਡਾਕਟਰ ਪ੍ਰਭਜੋਤ ਸਿੰਘ ਰੇਡਿਉਗ੍ਰਾਫਰ ਦੀ ਡਿਊਟੀ ਲਈ ਸ੍ਰੀ ਅਮਰਨਾਥ ਦੀ ਪਵਿੱਤਰ ਗੁਫਾ ਵਿੱਚ ਸੇਵਾ ਲਈ ਪਹੁੰਚੇ*

0
37

ਮਾਨਸਾ, 13 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਪੰਜਾਬ ਸਰਕਾਰ ਦੀ ਤਰਫੋਂ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਾਉਣ ਦੇ ਮਕਸਦ ਨਾਲ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਡਾਇਰੈਕਟਰ ਸਿਹਤ ਤੇ ਪ੍ਰੀਵਾਰ ਭਲਾਈ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਿਵਲ ਸਰਜਨ ਲੁਧਿਆਣਾ ਡਾਕਟਰ ਹਤਿੰਦਰ ਕੋਰ ਕਲੇਰ , ਡਾਕਟਰ ਨੀਲਮ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਲੁਧਿਆਣਾ (ਪੱਖੋਵਾਲ) ਜੀ ਦੇ ਨਿਰਦੇਸ਼ਾ ਅਨੁਸਾਰ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਤੇ ਪੰਜਾਬ ਦੇ ਲੁਧਿਆਣਾ (ਪੱਖੋਵਾਲ) ਜ਼ਿਲ੍ਹੇ ਤੋਂ ਲਗਾਤਾਰ ਦੂਜੀ ਵਾਰ ਪ੍ਰਭਜੋਤ ਸਿੰਘ ਰੇਡਿਉਗ੍ਰਾਫਰ ਦੀ ਡਿਊਟੀ ਸ੍ਰੀ ਅਮਰਨਾਥ ਯਾਤਰਾ ਵਿੱਖੇ ਪਵਿੱਤਰ ਗੁਫਾ ਵਿੱਚ ਸੇਵਾ ਲਈ ਲਗਾਈ ਗਈ। ਸ਼੍ਰੀ ਅਮਰਨਾਥ ਪਹੁੰਚੇ ਪ੍ਰਭਜੋਤ ਸਿੰਘ ਰੇਡਿਉਗ੍ਰਾਫਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਭਾਗਾਂ ਵਾਲਾ ਹਾਂ ਕਿ ਮੈਨੂੰ ਸ਼ਿਵ ਭਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਜੰਮੂ ਅਤੇ ਕਸ਼ਮੀਰ ਸਰਕਾਰ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ। ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਅਤੇ ਜੰਮੂ ਅਤੇ ਕਸ਼ਮੀਰ ਸਰਕਾਰ ਦਾ ਜਿਨ੍ਹਾਂ ਨੇ ਸ਼ਿਵ ਭਗਤਾਂ ਦੇ ਮੈਡੀਕਲ ਲਈ ਚੈੱਕਅਪ ਕਰਕੇ, ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਅਤੇ ਲੋੜੀਂਦੇ ਟੈਸਟਾਂ ਲਈ ਲੋੜੀਂਦੀਆਂ ਮਸ਼ੀਨਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਜਾਂਚ ਕਰਵਾਉਣ ਲਈ ਸਮਝਾਇਆ ਜਾਂਦਾ ਹੈ ਤਾਂ ਜੋ ਕਿਸੇ ਵੀ ਤਕਲੀਫ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ।

NO COMMENTS