ਲਗਜ਼ਰੀ ਘਰਾਂ ਦੀਆਂ ਕੀਮਤਾਂ ਵਿਚ ਵਾਧੇ ਦੇ ਮਾਮਲੇ ਵਿਚ ਦਿੱਲੀ ਦੁਨੀਆ ਵਿਚ 27 ਵੇਂ ਨੰਬਰ ‘ਤੇ, ਬੰਗਲੁਰੂ 26ਵੇਂ ਨੰਬਰ ‘ਤੇ

0
28

ਨਵੀਂ ਦਿੱਲੀ 17 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਲਗਜ਼ਰੀ ਰਿਹਾਇਸ਼ੀ ਜਾਇਦਾਦ ਦੀਆਂ ਕੀਮਤਾਂ ਵਿਚ ਸਾਲਾਨਾ ਵਾਧੇ ਦੇ ਮਾਮਲੇ ਵਿਚ ਭਾਰਤੀ ਸ਼ਹਿਰ ਬੰਗਲੌਰ ਅਤੇ ਦਿੱਲੀ ਦੁਨੀਆ ਵਿਚ 26ਵੇਂ ਅਤੇ 27ਵੇਂ ਨੰਬਰ ‘ਤੇ ਹੈ। ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ।

ਨਾਈਟ ਫਰੈਂਕ ਦੀ ‘ਮੇਜਰ ਗਲੋਬਲ ਸਿਟੀਜ਼ ਇੰਡੈਕਸ ਸੈਕਿੰਡ ਕੁਆਰਟਰ -2020’ ਦੀ ਰਿਪੋਰਟ ਮੁਤਾਬਕ ਮੁੰਬਈ ਇਸ ਸੂਚੀ ਵਿੱਚ 32ਵੇਂ ਨੰਬਰ ‘ਤੇ ਹੈ। ਬੰਗਲੁਰੂ ਅਤੇ ਮੁੰਬਈ ਪਹਿਲੇ ਕੁਆਰਟਰ ਦੇ ਮੁਕਾਬਲੇ ਦੂਜੀ ਤਿਮਾਹੀ ਵਿਚ ਇੱਕ ਸਥਾਨ ਉੱਤੇ ਚੜ੍ਹੇ ਹਨ, ਜਦੋਂਕਿ ਦਿੱਲੀ ਨੇ ਪੰਜ ਸਥਾਨ ਦੀ ਛਲਾਂਗ ਲਗਾਈ ਹੈ।

ਰਿਪੋਰਟ ਮੁਤਾਬਕ ਅਪਰੈਲ-ਜੂਨ ਤਿਮਾਹੀ ਵਿੱਚ ਲਗਜ਼ਰੀ ਰਿਹਾਇਸ਼ੀ ਜਾਇਦਾਦਾਂ ਦਾ ਪੂੰਜੀ ਮੁੱਲ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਦੇ ਮੁਕਾਬਲੇ ਬੰਗਲੁਰੂ ਵਿੱਚ 0.6 ਪ੍ਰਤੀਸ਼ਤ ਅਤੇ ਦਿੱਲੀ ਵਿੱਚ 0.3 ਪ੍ਰਤੀਸ਼ਤ ਵਧਿਆ ਹੈ। ਮੁੰਬਈ ਵਿਚ ਇਹ 0.6 ਫੀਸਦ ‘ਤੇ ਆ ਗਿਆ। ਨਾਈਟ ਫ੍ਰੈਂਕ ਨੇ ਕਿਹਾ ਕਿ ਸਾਲਾਨਾ ਅਧਾਰ ‘ਤੇ ਕੀਮਤ ਵਾਧੇ ਦੇ ਮਾਮਲੇ ‘ਚ ਬੈਂਗਲੁਰੂ 26 ਵੇਂ ਨੰਬਰ ‘ਤੇ ਹੈ। ਦੂਜੀ ਤਿਮਾਹੀ ‘ਚ ਬੰਗਲੁਰੂ ‘ਚ ਲਗਜ਼ਰੀ ਘਰਾਂ ਦੀਆਂ ਕੀਮਤਾਂ 0.60 ਪ੍ਰਤੀਸ਼ਤ ਵਧ ਕੇ 19,727 ਰੁਪਏ ਪ੍ਰਤੀ ਵਰਗ ਫੁੱਟ ‘ਤੇ ਪਹੁੰਚ ਗਈਆਂ।

NO COMMENTS