ਰੋਟੇਸ਼ਨ ਖਤਮ ਕਰਕੇ ਦੁਕਾਨਾਂ ਖੋਲ੍ਹਣ ਦੀ ਮਨਜੂਰੀ, ਦੁਕਾਨਦਾਰਾਂ ਨੇ ਡੀ.ਸੀ,ਐੱਸ.ਐੱਸ.ਪੀ ਅਤੇ ਚੇਅਰਮੈਨ ਦਾ ਕੀਤਾ ਧੰਨਵਾਦ

0
167

ਮਾਨਸਾ 25 ਮਈ  (ਸਾਰਾ ਯਹਾ/ ਬਲਜੀਤ ਸ਼ਰਮਾ ) ਦੁਕਾਨਾਂ ਨੂੰ ਮੁੰਕਮਲ ਤੌਰ ਤੇ ਖੋਲ੍ਹਣ ਦੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਜਾਜਤ ਦੇਣ ਤੋਂ ਬਾਅਦ ਮਾਨਸਾ ਦੀਆਂ ਵਪਾਰਕ ਅਤੇ ਕਾਰੋਬਾਰੀ ਜਥੇਬੰਦੀਆਂ ਤੋਂ ਇਲਾਵਾ ਆਮ ਦੁਕਾਨਦਾਰਾਂ ਨੇ ਪ੍ਰੇਮ ਮਿੱਤਲ ਦੀ ਅਗਵਾਈ ਵਿੱਚ ਡਿਪਟੀ.ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦੇ ਨਿਵਾਸ ਸਥਾਨ ਤੇ ਜਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਦੁਕਾਨਦਾਰ ਇਸ ਨੂੰ ਲੈ ਕੇ ਬੁੱਧਵਾਰ ਨੂੰ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕਰਨਗੇ। ਕੁਝ ਦਿਨ ਪਹਿਲਾਂ ਮਾਨਸਾ ਦੇ ਸਮੂਹ ਦੁਕਾਨਦਾਰਾਂ ਨੇ ਜਿਲ੍ਹਾ ਯੌਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੂੰ ਮਿਲ ਕੇ ਉਨ੍ਹਾਂ ਅੱਗੇ ਦੁਕਾਨਾਂ ਪੁਰਨ ਤੌਰ ਤੇ ਖੋਲ੍ਹੇ ਜਾਣ ਦੀ ਮੰਗ ਰੱਖੀ ਸੀ, ਜਿਸ ਤੋਂ ਬਾਅਦ ਪ੍ਰੇਮ ਮਿੱਤਲ ਨੇ ਦੁਕਾਨਦਾਰਾਂ ਵੱਲੋਂ ਡੀ.ਸੀ ਮਾਨਸਾ ਨੂੰ ਇਸ ਸੰਬੰਧੀ ਮੰਗ ਪੱਤਰ ਸੋਂਪਿਆ ਸੀ।
ਇਸ ਮੌਕੇ ਕਰਿਆਨਾ ਰੋਟੇਜ ਪੰਜਾਬ ਦੇ ਮੀਤ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਅਗਰਵਾਲ ਸਭਾ ਦੇ ਪ੍ਰਸ਼ੋਤਮ ਦਾਸ, ਬਲਵਿੰਦਰ ਬਾਂਸਲ, ਸੰਜੀਵ ਪਿੰਕਾ ਹੈਂਡਲੂਮ, ਪਵਨ ਕੋਟਲੀ, ਬਲਜੀਤ ਸ਼ਰਮਾ, ਵਿਸ਼ਾਲ ਗੋਲਡੀ, ਸੰਜੀਵ ਕੁਮਾਰ, ਅਸ਼ੋਕ ਗਰਗ, ਰਾਜ ਕੁਮਾਰ ਕਾਮਰੇਡ, ਅਸ਼ੋਕ ਕੁਮਾਰ, ਜਗਤ ਰਾਮ ਆਦਿ ਨੇ ਕਿਹਾ ਕਿ ਉਹ ਜਿਲ੍ਹਾ ਪ੍ਰਸ਼ਾਸ਼ਨ ਦੇ ਨਾਲ-ਨਾਲ ਪ੍ਰੇਮ ਮਿੱਤਲ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ ਦੀ ਮੰਗ ਸਰਕਾਰ ਦੇ ਦਰਬਾਰ ਤੱਕ ਪਹੁੰਚ ਸਕੀ ਅਤੇ ਛੇਤੀ ਹੀ ਇਸ ਮੰਗ ਨੂੰ ਸਵੀਕਾਰ ਕਰ ਲਿਆ ਗਿਆ। ਉਨ੍ਹਾਂ ਨੇ ਡੀ.ਸੀ ਮਾਨਸਾ ਗੁਰਪਾਲ ਸਿੰਘ ਚਹਿਲ ਅਤੇ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਦਾ ਵਿਸ਼ੇਸ਼ ਤੌਰ ਤੇ ਸ਼ੁਕਰਾਨਾ ਕੀਤਾ। ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੇ ਇਸ ਸੰਕਟ ਦੀ ਘੜੀ ਵਿੱਚ ਲੋਕ ਹਿੱਤੂ ਫੈਸਲੇ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ, ਜਿਸ ਸਦਕਾ ਲੋਕਾਂ ਦਾ ਆਮ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਚੱਲ ਸਕੇਗਾ।

NO COMMENTS