*ਰੋਟਰੀ ਨੇ ਨਵਾਂ ਸਾਲ ਡਾਕਟਰਾ ਨੂੰ ਸਨਮਾਨਿਤ ਕਰਕੇ ਕੀਤਾ ਸ਼ੁਰੂ*

0
44

ਮਾਨਸਾ, 02 ਜੁਲਾਈ-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਰੋਟਰੀ ਕਲੱਬ ਮਾਨਸਾ ਕਲੱਬ 22038 ਆਪਣੇ ਨਵੇਂ ਸਾਲ 2022-23 ਦੀ ਸ਼ੁਰੂਆਤ ਨਵੇਂ ਬਣੇ ਕਲੱਬ ਪ੍ਰਧਾਨ ਕੇ ਬੀ ਜਿੰਦਲ ਦੀ ਰਹਿਨੁਮਾਈ ਹੇਠ ਡਾਕਟਰਜ਼ ਡੇ ਤੇ ਸਿਵਲ ਹਸਪਤਾਲ ਮਾਨਸਾ ਦੇ ਡਾਕਟਰਜ਼ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਸਨਮਾਨਿਤ ਕਰਕੇ ਸ਼ੁਰੂ ਕੀਤਾ ਗਿਆ। ਨੈਸ਼ਨਲ ਡਾਕਟਰਜ਼ ਡੇ ਤੇ ਰੋਟਰੀ ਜਿਲਾ 3090 ਵੱਲੋਂ ਡਿਸਟ੍ਰਿਕਟ ਗਵਰਨਰ ਸ਼੍ਰੀ ਗੁਲਬਹਾਰ ਸਿੰਘ ਰਾਤੋਲ ਦੀ ਅਗਵਾਈ ਵਿੱਚ ਮਿਹਨਤੀ ਡਾਕਟਰਾ ਨੂੰ ਰੋਟਰੀ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ ਬੋਲਦਿਆ ਪੂਰਵ ਪ੍ਰਧਾਨ ਰੋਟਰੀ ਕਲੱਬ ਮਾਨਸਾ ਐਡਵੋਕੇਟ ਅਮਨ ਮਿੱਤਲ ਨੇ ਕਿਹਾ ਕਿ  ਡਾਕਟਰਜ਼ ਸਿਹਤ ਅਤੇ ਉਮੀਦ ਹਨ ਕਰੋਨਾ ਮਹਾਂਮਾਰੀ ਸਮੇਂ ਡਾਕਟਰਜ਼ ਨੇ ਜੋ ਆਪਣੀਆ ਸੇਵਾਵਾ ਦਿੱਤੀਆ ਉਹਨਾ ਲਈ ਮਿਹਨਤੀ ਡਾਕਟਰਜ਼ ਨੂੰ ਸਨਮਾਨਿਤ ਕਰਨਾ ਬਣਦਾ ਹੈ। ਕਲੱਬ ਦੇ ਸੈਕਟਰੀ ਰਵਿੰਦਰ ਰਵੀ ਨੇ ਕਿਹਾ ਕਿ ਰੋਟਰੀ ਕਲੱਬ ਮਾਨਸਾ ਡਾਕਟਰਜ਼ ਨੂੰ ਸਨਮਾਨਿਤ ਕਰਕੇ ਖੁਦ ਨੂੰ ਸਨਮਾਨਿਤ ਕੀਤਾ ਮਹਿਸੂਸ ਕਰ ਰਹੇ ਹਨ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰਣਜੀਤ ਰਾਏ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਾਨਸਾ ਡਾਕਟਰ ਰੂਬੀ, ਸੀਨੀਅਰ ਡਾਕਟਰ ਸ਼ੁਸ਼ਾਤ ਸੂਦ, ਡਾਕਟਰ ਵਿਸ਼ਾਲ, ਡਾਕਟਰ ਨੀਰੂ ਬਾਂਸਲ, ਡਾਕਟਰ ਸ਼ੈਵੀ ਬਾਂਸਲ, ਡਾਕਟਰ ਨਿਸ਼ਾਤ, ਡਾਕਟਰ ਕਮਲਪ੍ਰੀਤ ਕੌਰ, ਡਾਕਟਰ ਬਬੀਤਾ, ਡਾਕਟਰ ਅਨੀਸ਼, ਡਾਕਟਰ ਪੰਕਜ, ਡਾਕਟਰ ਹੰਸਾ ਅਤੇ ਹੋਰ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕਲੱਬ ਮੈਂਬਰਾ ਅਤੇ ਅਹੁਦੇਦਾਰਾ ਵਿੱਚੋਂ ਡਾਕਟਰ ਅਨੁਰਾਗ ਨਾਗਰਥ, ਤਰਸੇਮ ਸੇਮੀ, ਰੋਹਿਤ ਤਾਮਕੋਟ, ਪੂਰਨ ਪ੍ਰਕਾਸ਼ ਅਤੇ ਹਸਪਤਾਲ ਦਾ ਬਾਕੀ ਸਟਾਫ ਹਾਜ਼ਰ ਸੀ।

NO COMMENTS