*ਰੋਟਰੀ ਜ਼ਿਲ੍ਹਾ 3090 ਵਲੋਂ ਦੂਸਰੀ ਇੰਟਰਸਿਟੀ ਕਮ ਸੈਮੀਨਾਰ ਗੋਲਡਨ ਪਾਮ ਰਿਜਾਰਟ ਮਾਨਸਾ ਵਿੱਖੇ ਕੀਤਾ ਗਿਆ*

0
106

ਮਾਨਸਾ 01 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)ਰੋਟਰੀ ਜ਼ਿਲ੍ਹਾ 3090 ਜਿਸ ਵਿੱਚ ਪੰਜਾਬ ਦੇ 12 ਜ਼ਿਲ੍ਹੇ, ਹਰਿਆਣਾ ਦੇ 4 ਜ਼ਿਲ੍ਹੇ ਅਤੇ ਰਾਜਸਥਾਨ ਦੇ 3 ਜ਼ਿਲ੍ਹੇ ਸ਼ਾਮਲ ਹਨ ਵਲੋਂ ਦੂਸਰੀ ਇੰਟਰਸਿਟੀ ਕਮ ਸੈਮੀਨਾਰ ਗੋਲਡਨ ਪਾਮ ਰਿਜਾਰਟ ਮਾਨਸਾ ਵਿੱਖੇ ਜ਼ਿਲ੍ਹਾ ਗਵਰਨਰ ਸ੍ਰੀਗੰਗਾਨਗਰ ਦੇ ਮਸ਼ਹੂਰ ਨੈਫਰਾਲੋਜਿਸਟ ਡਾਕਟਰ ਸੰਦੀਪ ਚੌਹਾਨ ਦੀ ਰਹਿਨੁਮਾਈ ਅਤੇ ਲੀਡਰਸ਼ਿਪ ਹੇਠ ਆਯੋਜਿਤ ਕੀਤਾ ਗਿਆ। ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਪ੍ਰਧਾਨ ਜਗਦੀਸ਼ ਰਾਏ ਦੀ ਪ੍ਰਧਾਨਗੀ ਹੇਠ ਇਸ ਸੈਮੀਨਾਰ ਦੀ ਮੇਜ਼ਬਾਨੀ ਕੀਤੀ ਗਈ। ਇਸ ਸੈਮੀਨਾਰ ਦਾ ਵਿਸ਼ਾ ਪਬਲਿਕ ਇਮੇਜ, ਪੋਲੀਓ ਅਤੇ ਡੀਈਆਈ ਡਾਇਵਰਸਿਟੀ, ਇਕਿਊਟੀ, ਇਨਕਲਿਊਜਨ ਮਤਲਵ ਵਿਭਿੰਨਤਾ, ਸਮਾਨਤਾ, ਸ਼ਾਮਲ ਸੀ। ਸਮਾਗਮ ਦੀ ਸ਼ੁਰੂਆਤ ਗਵਰਨਰ ਅਤੇ ਪ੍ਰਧਾਨ ਨੂੰ ਕਾਲਰ ਪਹਿਨਾਉਣ ਤੋਂ ਬਾਅਦ ਰਾਸ਼ਟਰੀ ਗੀਤ ਅਤੇ ਪਤਵੰਤੇ ਸੱਜਣਾਂ ਵਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਸਾਬਕਾ ਗਵਰਨਰ ਪ੍ਰੇਮ ਅਗਰਵਾਲ ਵਲੋਂ ਆਏ ਹੋਏ ਮਹਿਮਾਨਾਂ ਅਤੇ ਡੈਲੀਗੇਟਸ ਦਾ ਧੰਨਵਾਦ ਕਰਦਿਆਂ ਦਸਿਆ ਕਿ ਇਸ ਸਮਾਗਮ ਵਿੱਚ ਲਗਭਗ 100 ਕਲੱਬਾਂ ਦੇ 400 ਤੋਂ ਵੱਧ ਡੈਲੀਗੇਟ ਹਿਸਾ ਲੈ ਰਹੇ ਹਨ ਜਿਸ ਵਿੱਚ ਰੋਟਰੀ ਦੇ ਮੈਂਬਰ, ਆਹੁਦੇਦਾਰ ਅਤੇ 70 ਤੋਂ ਵੱਧ ਮਹਿਲਾਵਾਂ ਹਾਜ਼ਰ ਸਨ‌ । ਜਿਹਨਾਂ ਵਿੱਚ ਪ੍ਰਮੁੱਖ ਤੌਰ ਤੇ ਸੋਨੀਆ ਚੋਹਾਨ, ਰੇਣੂ ਅਗਰਵਾਲ, ਫਿਰਦੋਜ਼ ਅਲੀ, ਰਣਦੀਪ ਕੌਰ, ਮੱਧੂ ਮਹਿਤਾ, ਦਲਜੀਤ ਚੀਮਾ, ਸੁਰਜੀਤ ਕੌਰ, ਛਾਇਆ ਕੌਸ਼ਲ ਆਦਿ ਸ਼ਾਮਲ ਹਨ। ਉਦਘਾਟਨੀ ਸੈਸ਼ਨ ਦੌਰਾਨ ਜ਼ਿਲਾ ਗਵਰਨਰ ਡਾਕਟਰ ਸੰਦੀਪ ਚੋਹਾਨ ਵਲੋਂ ਮੌਜੂਦਾ ਸਾਲ ਦੌਰਾਨ ਆਪਣਾ ਰਿਕਾਰਡ ਕਾਰਡ ਪੇਸ਼ ਕੀਤਾ ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਕੀਤੀ ਮੇਜ਼ਬਾਨੀ ਦੀ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਬਾਅਦ ਸਾਬਕਾ ਗਵਰਨਰ ਘਨਸ਼ਿਆਮ ਕਾਂਸਲ ਵਲੋਂ ਰੋਟਰੀ ਵਲੋਂ ਕਾਰਪੋਰੇਟ ਘਰਾਣਿਆਂ ਰਾਹੀਂ ਸੀ ਐਸ ਆਰ ਤਹਿਤ ਕੀਤੇ ਜਾ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।ਸਮਾਗਮ ਦੇ ਪਹਿਲੇ ਪਬਲਿਕ ਇਮੇਜ ਸੈਸ਼ਨ ਦੋਰਾਨ ਮੁਖ ਬੁਲਾਰੇ ਸਾਬਕਾ ਗਵਰਨਰ ਸ੍ਰੀਮਤੀ ਪਿੰਕੀ ਪਟੇਲ ਜ਼ਿਲ੍ਹਾ 3060 ਬੜੌਦਾ, ਗੁਲਬਹਾਰ ਸਿੰਘ ਰਟੌਲ, ਬਾਘ ਸਿੰਘ ਪੰਨੂ ਅਤੇ ਭੁਪੇਸ਼ ਮਹਿਤਾ ਨੇ ਸੰਬੋਧਨ ਕੀਤਾ। ਸਮਾਗਮ ਦੇ ਦੂਜੇ ਪੋਲੀਓ ਸੈਸ਼ਨ ਦੋਰਾਨ ਮੁਖ ਬੁਲਾਰੇ ਗਵਰਨਰ 2026-27 ਅਜੀਤ ਜ਼ਲਾਨ ਜ਼ਿਲ੍ਹਾ 3011 ਦਿੱਲੀ, ਡਾਕਟਰ ਬ੍ਰਿਜ ਮੋਹਨ ਧੀਰ ਅਤੇ ਸੀ ਏ ਅਮਿਤ ਸਿੰਗਲਾ ਨੇ ਪੋਲੀਓ ਬਾਰੇ ਸੰਬੋਧਨ ਕੀਤਾ। ਸਮਾਗਮ ਦੇ ਤੀਸਰੇ ਸੈਸ਼ਨ ਦੋਰਾਨ ਅਮਜਦ ਅਲੀ ਅਤੇ ਸੰਜੇ ਗੁਪਤਾ ਨੇ ਡੀ ਈ ਆਈ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਾਬਕਾ ਗਵਰਨਰ ਧਰਮਵੀਰ ਗਰਗ, ਵਿਜੇ ਅਰੋੜਾ ਅਤੇ ਰਾਜੀਵ ਗਰਗ ਵੀ ਹਾਜ਼ਰ ਸਨ। ਇਸ ਸਮਾਗਮ ਦੇ ਚੇਅਰਮੈਨ ਰਮੇਸ਼ ਜਿੰਦਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਵੱਖ ਵੱਖ ਸ਼ੈਸ਼ਨਾਂ ਦੌਰਾਨ ਮਾਸਟਰ ਆਫ ਸੈਰੇਮਨੀ ਦੀ ਭੂਮਿਕਾ ਸੰਜੀਵ ਅਰੋੜਾ ਸਮੇਤ ਡਾਕਟਰ ਜਸਮੋਹਨ ਸਿੰਘ, ਦਵਿੰਦਰ ਪਾਲ ਸਿੰਘ, ਸੁਮੀਰ ਜੈਨ, ਹਰੀਸ਼ ਖੁਰਾਨਾ, ਰਾਮ ਅਵਤਾਰ ਮਾਹੀਪਾਲ, ਕਮਲ ਸ਼ਰਮਾ, ਲਲਿਤ ਸ਼ਰਮਾ ਅਤੇ ਸੰਜੇ ਠਕਰਾਲ ਨੇ ਬਾਖੂਬੀ ਨਿਭਾਈ। ਪ੍ਰਤੀਕ ਸੋਇਨ ਅਤੇ ਕੋਆਰਡੀਨੇਟਰ ਸ਼ਿਵ ਸ਼ੰਕਰ ਵਸ਼ਿਸ਼ਟ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਮੇਜ਼ਬਾਨ ਕਲੱਬ ਦੀਆਂ ਮਹਿਲਾਵਾਂ ਡਰੈੱਸ ਕੋਡ ਮਹਿਰੂਮ ਰੰਗ ਦੀਆਂ ਸਾੜੀਆਂ ਵਿੱਚ ਇਸ ਸਮਾਗਮ ਦੀ ਸੁੰਦਰਤਾ ਨੂੰ ਆਕਰਸ਼ਿਤ ਕਰ ਰਹੀਆਂ ਸਨ। ਸਾਰੇ ਮੌਜੂਦ ਡੈਲੀਗੇਟਸ ਵਲੋਂ ਇਸ ਸਮਾਗਮ ਦੀ ਹਰ ਪੱਖ ਤੋਂ ਸ਼ਲਾਘਾ ਕੀਤੀ ਗਈ। ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਮਹਿਮਾਨਾਂ ਅਤੇ ਇਸ ਸਮਾਗਮ ਲਈ ਮਦਦ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਜਗਦੀਸ਼ ਰਾਏ, ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਚੇਅਰਮੈਨ ਰਮੇਸ਼ ਜਿੰਦਲ, ਸੈਕਟਰੀ ਸੰਜੀਵ ਅਰੋੜਾ, ਕੈਸ਼ੀਅਰ ਹਰੀਸ਼ ਗਰਗ, ਕੋਚੇਅਰਮੈਨ ਸੁਨੀਲ ਗੋਇਲ, ਕੋਚੇਅਰਮੈਨ ਰਾਜੇਸ਼ ਸਿੰਗਲਾ, ਕਮਨ ਗੋਇਲ, ਅਮਿਤ ਗੋਇਲ, ਪਰਮਿੰਦਰ ਗੋਇਲ, ਮਨੋਜ ਗੋਇਲ, ਮਨੋਜ ਗਰਗ, ਰੋਮੀ ਬਾਂਸਲ, ਵਿਕਰਮ ਜਿੰਦਲ, ਰਾਕੇਸ਼ ਸੇਠੀ, ਡਾਕਟਰ ਜਨਕ ਰਾਜ ਸਿੰਗਲਾ ਡਾਕਟਰ ਟੀਪੀਐਸ ਰੇਖੀ, ਅਨੰਦ ਬਾਂਸਲ, ਦੀਪਕ ਗੋਇਲ, ਕ੍ਰਿਸ਼ਨ ਜੋਗਾ, ਪੁਨੀਤ ਗੋਇਲ, ਵਰੁਣ ਮਾਲਵਾ, ਜੀਵਨ ਸਿੰਗਲਾ, ਵਿਨੋਦ ਜਿੰਦਲ, ਲੱਕੀ ਤਾਇਲ, ਰਾਜ ਕੁਮਾਰ ਬਾਂਸਲ, ਮੰਗਤ ਗਰਗ, ਭੂਸ਼ਨ ਜਿੰਦਲ, ਬਲਵੀਰ ਸਿੰਘ, ਸੰਜੇ ਗੋਇਲ, ਰਜਨੀਸ਼ ਕਾਂਸਲ ਹਾਜ਼ਰ ਸਨ।

NO COMMENTS