*ਰੋਟਰੀ ਕਲੱਬ ਮਾਨਸਾ ਵੱਲੋਂ ਸ਼ੂਗਰ ਥਾਇਰੀਡ ਮੋਟਾਪਾ ਜਾਂਚ ਕੈਂਪ ਲਗਾਇਆ- 50 ਤੋਂ ਵੱਧ ਦਾਨੀ ਸੱਜਣਾ ਨੇ ਕੀਤਾ ਖੂਨਦਾਨ*

0
126

ਮਾਨਸਾ, 24 ਅਪ੍ਰੈਲ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ)ਰੋਟਰੀ ਕੱਲਬ ਮਾਨਸਾ ਅਤੇ  ਮੈਕਸ ਹਸਪਤਾਲ ਬਠਿਡੇ ਵੱਲੋਂ ਮਾਨਸਾ ਕਲੱਬ ਵਿੱਚ ਸ਼ੂਗਰ ਥਾਇਰੀਡ ਮੋਟਾਪਾ ਜਾਂਚ ਕੈਂਪ ਲਗਾਇਆ ਗਿਆ। ਪਰੋਜਕਟ ਚੇਅਰਮੈਨ ਨਰੇਸ਼ ਵਿਕੀ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਹ ਕੈਂਪ ਵਿੱਚ ਡਾ ਸ਼ੂਸ਼ੀਲ  ਕੋਟਰੂ ਸ਼ੂਗਰ ਥਾਇਰੀਡ ਮੋਟਾਪਾ ਦੀ ਜਾਂਚ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਮੈਕਸ ਹਸਪਤਾਲ ਆਪਣੀਆਂ ਆਧੁਨਿਕ ਮਸ਼ੀਨਾਂ ਵੀ ਨਾਲ ਲੈ ਕੇ ਆਏ ਜਿਨ੍ਹਾਂ ਨਾਲ ਮਰੀਜਾਂ ਦੇ ਚੈੱਕਅਪ ਕੀਤਾ ਗਿਆ। ਕਲੱਬ ਸੈਕਟਰੀ ਕੇ ਬੀ ਜਿਦਲ ਨੇ ਦੱਸਿਆ ਕਿ ਇਸ ਕੈਂਪ ਦੋਰਾਨ ਦਵਾਇਆ ਵੀ ਬਿਲਕੁਲ ਮੁਫ਼ਤ ਦਿੱਤੀਆਂ ਅਤੇ ਚੈੱਕਅਪ ਕਰਵਾਉਣ ਪਹੁੰਚੇ ਮਰੀਜਾਂ ਦੇ ਲਗਭਗ 4000₹ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ। ਕਲੱਬ ਦੇ ਪ੍ਰਧਾਨ ਹਰਦੇਵ ਸਿੰਘ ਉਭਾ ਨੇ ਦੱਸਿਆ ਕਿ ਆਏ ਹੋਏ ਮਰੀਜਾਂ ਲਈ ਹਰ ਸਹੂਲਤ ਉਪਲੱਬਧ ਕਰਵਾਈ ਗਈ। ਮਰੀਜ਼ ਜਾਂਚ ਕੈਂਪ ਦੇ ਨਾਲ ਹੀ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸਦਾ ਉਦਘਾਟਨ ਡਾ ਵਿਜੈ ਸਿੰਗਲਾਂ ਸਿਹਤ ਮੰਤਰੀ ਪੰਜਾਬ ਨੇ ਕੀਤਾ।  ਇਸ ਮੌਕੇ ਤੇ ਡਾਕਟਰ ਤਜਿੰਦਰ ਸਿੰਘ ਰੇਖੀ,, ਡਾਕਟਰ ਜਨਕਰਾਜ, ਡਾਕਟਰ ਮਾਨਵ ਜਿੰਦਲ, ਡਾਕਟਰ ਦੀਪਕਾ ਜਿੰਦਲ, ਡਾਕਟਰ ਸੁਨੀਤ ਜਿੰਦਲ, ਡਾਕਟਰ ਪ੍ਰਸ਼ੋਤਮ ਗੋਇਲ, ਡਾਕਟਰ ਅਨੁਰਾਗ ਨਾਗਰਥ ਪਹੁੰਚੇ ਅਤੇ ਕਲੱਬ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਬੂਟੇ ਵਾਲੇ ਗਮਲੇ ਦੇ ਕੇ ਸਨਮਾਨਿਤ ਕੀਤਾ। ਆਮ ਆਦਮੀ ਪਾਰਟੀ ਦੇ ਜਿਲ੍ਹਾ ਸਕੱਤਰ ਗੁਰਪ੍ਰੀਤ ਭੁੱਚਰ, ਐਡਵੋਕੇਟ ਕਮਲ ਗੋਇਲ, ਹਰਜੀਤ ਸਿੰਘ ਦੰਦੀਵਾਲ,  ਵੀਨਾ ਅਗਰਵਾਲ ਪ੍ਰਧਾਨ ਮਹਿਲਾਂ ਵਿੰਗ ਮਾਨਸਾ, ਸ਼ਰਨਜੀਤ ਕੌਰ,  ਕਲੱਬ ਮੈਂਬਰ ਮਿਤਲ ਪੂਰਨ ਪ੍ਰਕਾਸ਼, ਰਾਕੇਸ਼ ਸੇਠੀ, ਨਰੇਸ਼ ਕੁਮਾਰ ਵਿੱਕੀ, ਬਲਦੇਵ ਕ੍ਰਿਸ਼ਨ,ਅੰਕੁਰ ਸਿੰਗਲਾ ਪ੍ਰਧਾਨ ਮਾਨਸਾ ਕਲੱਬ, ਰਮੇਸ਼ ਜਿੰਦਲ ਸੈਕਟਰੀ, ਰੌਕੀ ਹਾਜ਼ਰ ਸਨ।ਅੰਤ ਵਿੱਚ ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ ਹਰਦੇਵ ਸਿੰਘ ਉੱਭਾ ਨੇ ਖੂਨ ਦਾਨੀਆਂ, ਮਾਨਸਾ ਕਲੱਬ ਮਾਨਸਾ ਦੀ ਟੀਮ, ਐਚ ਡੀ ਐਫ ਸੀ ਬੈਂਕ, ਰੋਟਰੀ ਕਲੱਬ ਮਾਨਸਾ ਦੀ ਸਾਰੀ ਟੀਮ ਅਤੇ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

NO COMMENTS