*ਰੋਟਰੀ ਕਲੱਬ ਮਾਨਸਾ ਦੇ ਪ੍ਰਜੈਕਟ ਚੇਅਰਮੈਨ ਤਰਸੇਮ ਸੈਮੀ ਨੇ ਆਪਣੇ ਜਨਮ ਦਿਨ ਤੇ ਕੀਤਾ ਖੂਨ ਦਾਨ*

0
16

ਮਾਨਸਾ, 08 ਅਕਤੂਬਰ- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) : ਰੋਟਰੀ ਕਲੱਬ ਮਾਨਸਾ ਵੱਲੋਂ ਅੱਜ ਲੋੜਵੰਦਾਂ ਲਈ ਸਿਵਲ ਹਸਪਤਾਲ ਵਿਖੇ ਇੱਕ ਖੂਨਦਾਨ ਕੈਂਪ ਲਾਇਆ ਗਿਆਜਿਸ ਵਿਚ 15 ਯੁਨਿਟ  ਇਕੱਠੇ ਕੀਤੇ ਗਏ ਇਸ ਮੌਕੇ ਤੇ ਹਾਜ਼ਰ ਰੋਟਰੀ ਕਲੱਬ ਦੇ ਪ੍ਰਧਾਨ ਕੇ ਬੀ ਜਿੰਦਲ ਬੋਲਦਿਆਂ ਕਿਹਾ ਰੋਟਰੀ ਕਲੱਬ ਸਮੇਂ-ਸਮੇਂ ਤੇ ਖੂਨਦਾਨ ਕੈਂਪ ਲਗਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਮਾਨਸਾ ਦੇ ਉੱਘੇ ਸਮਾਜ ਸੇਵੀ ਪ੍ਰਜੈਕਟ ਚੇਅਰਮੈਨ ਤਰਸੇਮ ਸੈਮੀ ਨੇ ਆਪਣੇ ਜਨਮ ਦਿਨ ਤੇ ਖੂਨ ਦਾਨ ਕੀਤਾ ਅਤੇ ਹਮੇਸ਼ਾ ਲੋੜਵੰਦਾ ਦੀ ਸੇਵਾ ਲਈ ਤਿਆਰ ਰਹਿੰਦੇ ਹਨ। ਤਰਸੇਮ ਸੇਮੀ ਨੇ ਦੱਸਿਆ ਖੂਨ ਦਾਨ ਉੱਤਮ ਦਾਨ ਹੈ ਇਸ ਲਈ ਸਿਹਤਬੰਦ ਨੌਜਵਾਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਲੋੜਵੰਦਾ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਵੂਰਨ ਮਾਲਵਾ ਕਪਿਲ ਅਰੋੜਾ ਲੈਬ ਟੈਕਨੀਸ਼ਨ ਅਮਨਦੀਪ ਸਿੰਘ ਤਰਸੇਮ ਚੰਦ ਸੇਮੀਅਤੇ ਸਮੂਹ ਸਟਾਫ ਹਾਜ਼ਰ ਸਨ

NO COMMENTS