*ਰੋਟਰੀ ਕਲੱਬ ਮਾਨਸਾ ਦੀ ਮੀਟਿੰਗ ਹੋਈ ..!ਮੀਟਿੰਗ ਵਿੱਚ ਕਲੱਬ ਦੇ ਨਵੇਂ ਬਣੇ ਮੈਂਬਰਾਂ ਨੂੰ ਰੋਟਰੀ ਪਿੰਨ ਲਗਾਏ ਗਏ*

0
99

ਮਾਨਸਾ 16ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਰੋਟਰੀ ਕਲੱਬ ਮਾਨਸਾ ਦੀ ਇੱਕ ਮੀਟਿੰਗ ਮਾਨਸਾ ਕਲੱਬ ਮਾਨਸਾ ਵਿਖੇ ਕਲੱਬ ਦੇ ਪ੍ਰਧਾਨ ਹਰਦੇਵ ਸਿੰਘ ਉੱਭਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਲੱਬ ਦੇ ਨਵੇਂ ਬਣੇ ਮੈਂਬਰਾਂ ਨੂੰ ਰੋਟਰੀ ਪਿੰਨ ਲਗਾਏ ਗਏ  ਅਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਕਲੱਬ ਦੇ ਸੀਨੀਅਰ ਮੈਂਬਰ ਪ੍ਰੋਫੈਸਰ ਸੁਖਦੇਵ ਸਿੰਘ ਜੀ ਨੂੰ ਲੋਈ ਦੇਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸੀਨੀਅਰ ਮੈਂਬਰ ਡਾਕਟਰ ਵਿਜੇ ਸਿੰਗਲਾ ਨੂੰ ਆਮ ਆਦਮੀ ਪਾਰਟੀ ਵੱਲੋਂ ਮਾਨਸਾ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦੀ ਖੁਸ਼ੀ ਵਿੱਚ ਕਲੱਬ ਵੱਲੋਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸਾਬਕਾ ਪ੍ਰਧਾਨ ਅਮਨ ਕੁਮਾਰ ਮਿੱਤਲ ਦੀ ਪਤਨੀ ਦੇ M C ਬਣਨ ਤੇ ਅਮਨ ਕੁਮਾਰ ਮਿੱਤਲ ਨੂੰ ਵੀ ਸਨਮਾਨਿਤ ਕੀਤਾ ਗਿਆ।ਕਲੱਬ ਦੇ ਸਾਬਕਾ ਪ੍ਰਧਾਨ ਨਰੇਸ਼ ਕੁਮਾਰ ਨੂੰ DISTRICT 3090 ਦਾ ਆਈ ਜੀ ਬਣਨ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਹਰਦੇਵ ਸਿੰਘ ਉੱਭਾ ਨੇ ਕਲੱਬ ਦੇ ਮੈਂਬਰਾਂ ਨੂੰ ਯਕੀਨ ਦੁਆਇਆ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ  ਰੋਟਰੀ ਕਲੱਬ ਮਾਨਸਾ ਮੇਨ ਸਮਾਜ ਸੇਵਾ ਦੇ ਕੰਮਕਾਜ ਵੱਡੀ ਪੱਧਰ ਤੇ ਕਰੇਗਾ।ਕਲੱਬ ਦੇ ਸੈਕਟਰੀ ਕ੍ਰਿਸ਼ਨ ਬਲਦੇਵ ਨੇ ਮੀਟਿੰਗ ਵਿੱਚ ਪਹੁੰਚੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕ੍ਰਿਸ਼ਨ ਚੰਦ ਗਰਗ ਐਡਵੋਕੇਟ,ਹੇਮ ਰਾਜ ਗਰਗ, ਅਸੋਕ ਸਪੋਲੀਆ ,ਹਰਦੀਪ ਸਿੰਘ ਸਿੱਧੂ, ਪਰਮਜੀਤ ਸਦਿਉੜਾ,ਸੰਦੀਪ ਗਿੱਲ, ਪੂਰਨ ਪ੍ਰਕਾਸ, ਨਰਿੰਦਰ ਸਿੰਘ ਨਿੰਦੀ, ਨਵਜੋਤ ਸਦਿਉੜਾ,ਤਰਸੇਮ ਸੇਮੀ, ਨਰਿੰਦਰ ਸਿੰਘਲ, ਅਮਿਤ ਸਿੰਗਲਾ ਐਡਵੋਕੇਟ, ਰਕੇਸ਼ ਰੋਕੀ, ਪ੍ਰਿੰਸ ਕੁਮਾਰ ਆਦਿ ਹਾਜ਼ਰ ਸਨ।

NO COMMENTS