*ਰੋਟਰੀ ਕਲੱਬ ਫਗਵਾੜਾ ਜੈਮਸ ਵੱਲੋਂ ਕਰਵਾਏ ਫੁੱਲਾਂ ਦੀ ਸਜਾਵਟ ਮੁਕਾਬਲੇ ‘ਚ ਮਾਂ ਅੰਬੇ ਪਬਲਿਕ ਸਕੂਲ ਬਣਿਆ ਜੇਤੂ*

0
9

ਫਗਵਾੜਾ 10 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਰੋਟਰੀ ਕਲੱਬ ਫਗਵਾੜਾ ਜੈਮਸ ਵਲੋਂ ਕਲੱਬ ਦੇ ਪ੍ਰਧਾਨ ਰੋਟੇਰੀਅਨ ਪਵਨ ਕੁਮਾਰ ਕਾਲੜਾ ਦੀ ਪ੍ਰਧਾਨਗੀ ਹੇਠ ਅਤੇ ਕਲੱਬ ਦੇ ਸਕੱਤਰ ਰੋਟੇਰੀਅਨ ਰਾਕੇਸ਼ ਸੂਦ (ਪ੍ਰੋਜੈਕਟ ਡਾਇਰੈਕਟਰ), ਸਹਾਇਕ ਪ੍ਰੋਜੈਕਟ ਡਾਇਰੈਕਟਰ ਰੋਟੇਰੀਅਨ ਅਸ਼ੀਸ਼ ਕਾਲਡਾ ਤੇ ਰਜਤ ਮਿੱਤਲ ਦੀ ਦੇਖ-ਰੇਖ ਹੇਠ ਸਥਾਨਕ ਡਾ. ਅੰਬੇਦਕਰ ਆਡੀਟੋਰੀਅਮ ਰੈਸਟ ਹਾਊਸ ਫਗਵਾੜਾ ਵਿਖੇ ਕਰਵਾਏ ਗਏ ਵਾਤਾਵਰਨ ਮੇਲੇ ਦੌਰਾਨ ਫੁੱਲਾਂ ਦੀ ਸਜਾਵਟ ਦੇ ਮੁਕਾਬਲੇ ਕਰਵਾਏ ਗਏ। ਫਰੈਸ਼ ਫਲਾਵਰ ਅਤੇ ਡਰਾਈ ਫਲਾਵਰ ਗਰੁੱਪ ਵਿੱਚ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਰੋਟਰੀ ਡਿਸਟ੍ਰਿਕਟ 3070 ਦੇ ਡਿਸਟ੍ਰਿਕਟ ਸਲਾਹਕਾਰ ਰੋਟੇਰੀਅਨ ਵਿਜੇ ਸਹਿਦੇਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਜੋ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉਸ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਰੋਟਰੀ ਕਲੱਬ ਜੈਮਸ ਇਸ ਕਾਰਜ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ। ਅਜਿਹੇ ਮੁਕਾਬਲਿਆਂ ਦੇ ਆਯੋਜਨ ਨਾਲ ਆਮ ਨਾਗਰਿਕਾਂ ਵਿੱਚ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ। ਇਸ ਮੌਕੇ ਜਯੋਤੀ ਸਹਿਦੇਵ, ਸਨੇਹਾ ਬੱਗਾ ਅਤੇ ਸ਼ਿਵਾਨੀ ਮਿੱਤਲ ਦੀ ਜਿਊਰੀ ਨੇ ਦੋਵਾਂ ਗਰੁੱਪਾਂ ਵਿੱਚ ਮਾਂ ਅੰਬੇ ਪਬਲਿਕ ਸਕੂਲ ਨੂੰ ਜੇਤੂ ਕਰਾਰ ਦਿੱਤਾ। ਦੋਵਾਂ ਗਰੁੱਪਾਂ ਵਿੱਚ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੂੰ ਦੂਜਾ ਸਥਾਨ, ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਨੂੰ ਡਰਾਈ ਫਲਾਵਰ ਗਰੁੱਪ ਵਿੱਚ ਤੀਜਾ ਸਥਾਨ ਅਤੇ ਕਮਲਾ ਨਹਿਰੂ ਪਬਲਿਕ ਸਕੂਲ ਨੂੰ ਕੌਂਸੋਲੇਸ਼ਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਫਰੈੈਸ਼ ਫਲਾਵਰ ਗਰੁੱਪ ਵਿੱਚ ਤੀਜਾ ਸਥਾਨ ਕਮਲਾ ਨਹਿਰੂ ਪਬਲਿਕ ਸਕੂਲ ਨੂੰ ਮਿਲਿਆ। ਮੁੱਖ ਮਹਿਮਾਨ ਵਿਜੇ ਸਹਿਦੇਵ ਨੇ ਜੇਤੂ ਟੀਮਾਂ ਨੂੰ ਇਨਾਮ ਦੇ ਨਾਲ ਸ਼ੁੱਭ ਇੱਛਾਵਾਂ ਦਿੱਤੀਆਂ ਇਸ ਮੌਕੇ ਐੱਸ.ਪੀ. ਸੇਠੀ, ਆਈ.ਪੀ. ਖੁਰਾਣਾ, ਡਾ: ਚਿਮਨ ਅਰੋੜਾ, ਸਤੀਸ਼ ਜੈਨ, ਤਰੁਣ ਗਰਗ, ਹਰਭਜਨ ਸਿੰਘ ਲੱਕੀ, ਚੰਦਰਮੋਹਨ ਸ਼ਰਮਾ, ਅਨੂ ਸੇਠੀ, ਸੁਸ਼ਮਾ ਸ਼ਰਮਾ, ਦੀਪਕ ਬੱਗਾ, ਡਾ: ਨਰੋਤਮ ਖੇਤੀ ਆਦਿ ਹਾਜ਼ਰ ਸਨ।

NO COMMENTS