(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਲੱਖਣ ਬਾਂਸਲ ਤੇ ਬਲਜੀਤ ਕੜਵਲ ਨੇ 1000 ਕਿਲੋਮੀਟਰ ਸਾਇਕਲ ਚਲਾ ਕੇ ਤੋੜੇ ਸਾਰੇ ਰਿਕਾਰਡ
ਈਕੋ ਵ੍ਹੀਲਰ ਸਾਇਕਲ ਗਰੁੱਪ ਮਾਨਸਾ ਵਲੋਂ ਜੂਨ ਮਹੀਨੇ ਸ਼ੁਰੂ ਕੀਤੀ ਇੱਕ ਮਹੀਨੇ ਦੀ ਇੱਕ ਹਜ਼ਾਰ ਕਿਲੋਮੀਟਰ ਸਾਇਕਲਿੰਗ ਰਾਈਡ ਚ ਹਿੱਸਾ ਲੈਂਦਿਆਂ ਗਰੁੱਪ ਦੇ ਮੈਂਬਰਾਂ ਬਲਜੀਤ ਕੜਵਲ ਅਤੇ ਲਖਣ ਬਾਂਸਲ ਨੇ ਪੁਰਾਣੇ ਰਾਈਡਰਾਂ ਨੂੰ ਪਛਾੜਦਿਆਂ ਇਸ ਰਾਈਡ ਨੂੰ ਸਿਰਫ 17 ਦਿਨਾਂ ਚ ਮੁਕੰਮਲ ਕੀਤਾ ਹੈ।
ਬਲਜੀਤ ਕੜਵਲ ਨੇ ਦੱਸਿਆ ਕਿ ਇਸ ਈਵੈਂਟ ਵਿੱਚ ਪੰਜਾਹ ਦੇ ਕਰੀਬ ਸੀਨੀਅਰ ਅਤੇ ਜੂਨੀਅਰ ਮੈਂਬਰਾਂ ਨੇ ਹਿੱਸਾ ਲਿਆ ਅਤੇ ਉਹ ਹਰ ਰੋਜ਼ ਸਵੇਰੇ ਚਾਰ ਵਜੇ ਸਾਇਕਲਿੰਗ ਲਈ ਜਾਂਦੇ ਰਹੇ ਅਤੇ ਇਹਨਾਂ ਦਿਨਾਂ ਚ ਉਹਨਾਂ ਇੱਕ ਸੋ ਕਿਲੋਮੀਟਰ ਦੀਆਂ ਰਾਈਡਾ ਵੀ ਲਗਾਈਆਂ ਹਨ। ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਚੰਗੀ ਸਿਹਤ ਲਈ ਹਰ ਰੋਜ਼ ਘੱਟੋ ਘੱਟ ਵੀਹ ਕਿਲੋਮੀਟਰ ਸਾਇਕਲ ਚਲਾਉਣਾ ਚਾਹੀਦਾ ਹੈ।
ਸੀਕੋ ਵੀਲਰ ਸਾਇਕਲ ਗਰੁੱਪ ਦੇ ਪ੍ਰਧਾਨ ਬਲਵਿੰਦਰ ਕਾਕਾ ਨੇ ਦੱਸਿਆ ਕਿ ਸਵੇਰੇ ਸਾਇਕਲਿੰਗ ਜਾਣ ਸਮੇਂ ਸਾਇਕਲ ਦੇ ਅੱਗੇ ਅਤੇ ਪਿੱਛੇ ਲਾਈਟਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਕਿਸੇ ਹਾਦਸੇ ਨੂੰ ਧਿਆਨ ਵਿੱਚ ਰੱਖਦਿਆਂ ਸਿਰ ਤੇ ਹੈਲਮਟ ਜ਼ਰੂਰ ਪਾਉਣਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਸਵੇਰ ਵੇਲੇ ਸਾਇਕਲ ਚਲਾਉਣ ਨਾਲ ਕਈ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।