*ਰੋਜ਼ਗਾਰ ਬਿਊਰੋ ਨੇ ਰਾਮਪੁਰ ਖਲਿਆਣ ਫਗਵਾੜਾ ਵਿਖੇ ਵਿਸੇਸ਼ ਪਲੇਸਮੈਂਟ ਕੈਂਪ ਲਗਾਇਆ*

0
17

ਫਗਵਾੜਾ 18 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਰਾਮਗੜ੍ਹੀਆਂ ਆਈ ਟੀ ਆਈ ਰਾਮਪੁਰ ਖਲਿਆਣ ਫਗਵਾੜਾ ਵਿਖੇ ਵਿਸ਼ੇਸ਼ ਪਲੇਸਮੈਂਟ ਕੈਂਪ ਲਗਾਇਆ ਗਿਆ,ਜਿਸ ਵਿਚ ਨਿੱਜੀ ਖੇਤਰ ਦੀਆਂ ਨਾਮੀ ਕੰਪਨੀਆਂ ਵਲੋਂ 50 ਦੇ ਕਰੀਬ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਗਈ ਜ਼ਿਲ੍ਹਾ ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਾਜਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਹਰ ਮਹੀਨੇ ਪਲੇਸਮੈਂਟ ਕੈਂਪਾਂ ਲਗਾਇਆ ਜਾਂਦਾ ਹੈ। ਇਸ ਲੜ੍ਹੀ ਤਹਿਤ ਰਾਮਗੜ੍ਹੀਆ ਆਈ.ਟੀ.ਆਈ. ਰਾਮਪੁਰ ਖਲਿਆਣ ਵਿਖੇ ਵਿਸ਼ੇਸ਼ ਪਲੇਸਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਾਈਵੇਟ ਖੇਤਰ ਦੀਆਂ ਫਗਵਾੜ੍ਹਾ ਸਥਿਤ ਨਾਮਵਾਰ ਕੰਪਨੀਆਂ ਜਿਵੇਂ ਕਿ ਜੀ.ਐਨ.ਏ. ਇੰਟਰਪ੍ਰਾਈਜਸ ਅਤੇ ਜੀ.ਐਨ.ਏ. ਐਕਸਲਸ ਵਲੋਂ 50 ਦੇ ਕਰੀਬ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਗਈ ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪਾਂ ਤੋਂ ਇਲਾਵਾ ਬਿਊਰੋ ਵਲੋਂ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ , ਕੈਰੀਅਰ ਕਾਉਂਸਲਿੰਗ, ਕਿੱਤਾ ਅਗਵਾਈ , ਸਕਿੱਲ ਟ੍ਰੇਨਿੰਗ ਅਤੇ ਸਵੈ-ਰੋਜ਼ਗਾਰ ਅਪਨਾਉਣ ਲਈ ਅਗਵਾਈ ਵੀ ਦਿੱਤੀ ਜਾਂਦੀ ਹੈ। ਬਿਊਰੋ ਦੀਆਂ ਸੇਵਾਵਾਂ ਨਾਲ ਸਬੰਧਤ  ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪੰਜਵੀ ਮੰਜਿਲ, ਨਵਾਂ ਪ੍ਰਬੰਧਕੀ ਕੰਪਲੈਕਸ, ਕਪੂਰਥਲਾ ਵਿਖੇ ਕਿਸੇ ਕੰਮ ਵਾਲੇ ਦਿਨ ਪਹੁੰਚ ਕੇ ਜਾਂ  ਹੈਲਪਲਾਈਨ ਨੰਬਰ 9888219247 ਤੇ ਸੰਪਰਕ ਕਰ ਸਕਦੇ ਹਨ।

NO COMMENTS