*ਰੋਜਗਾਰ ਮੇਲਾ 19 ਜੁਲਾਈ ਨੂੰ ਬਰੇਟਾ ਵਿੱਖੇ*

0
27

ਮਾਨਸਾ (ਬੁਢਲਾਡਾ), 10 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਆਸਰਾ ਫਾਉਂਡੇਸ਼ਨ ਬਰੇਟਾ, ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਅਤੇ ਮਾਤਾ ਗੁਜਰੀ ਜੀ ਭਲਾਈ ਕੇਦਰ  ਬੁਢਲਾਡਾ ਵਲੋਂ ਜਿਲਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਦੇ ਸਹਿਯੋਗ ਨਾਲ ਬੇਰੁਜਗਾਰ ਰੋਜ਼ਗਾਰ ਨੋਜਵਾਨਾ  ਨੂੰ ਰੋਜਗਾਰ  ਮਹੁੱਈਆ ਕਰਵਾਉਣ ਲਈ ਪੰਜਾਬ ਪੱਧਰ ਦਾ ਰੋਜ਼ਗਾਰ ਮੇਲਾ 19 ਜੂਲਾਈ ਨੂੰ ਅਰਿਹੰਤ ਕਾਲਜ ਆਫ ਐਜੂਕੇਸ਼ਨ ਨੇੜੇ ਗਰੀਨ ਲੈਂਡ ਸਕੂਲ ਬਰੇਟਾ ਕੈਂਚੀਆਂ ਵਿਖੇ ਲੱਗਾਇਆ ਜਾ ਰਿਹਾ ਹੈ  ਇਸ ਸਬੰਧੀ ਜਾਣਕਾਰੀ ਦਿੰਦੇ  ਹੋਏ  ਜਿਲਾ ਰੁਜਗਾਰ ਅਫਸਰ ਮਾਨਸਾ ਰਵਿੰਦਰ ਸਿੰਘ, ਆਸਰਾ ਫਾਊਡੇਸ਼ਨ ਬਰੇਟਾ ਦੇ ਸਰਪ੍ਰਸਤ ਡਾਕਟਰ ਗੁਲਾਬ ਸਿੰਘ ਕਾਹਨਗੜ ਅਤੇ ਮੁੱਖ ਸਲਾਹਕਾਰ ਸੁਖਪਾਲ ਸਿੰਘ ਪੰਜਾਬ ਪੁਲੀਸ ਨੇ  ਕਿਹਾ ਕਿ  ਬੇਰਜਗਾਰ ਨੋਜਵਾਨ ਨੂੰ  ਨੋਕਰੀ  ਦਿਵਾਉਣ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ ਇਹ ਰੋਜ਼ਗਾਰ ਮੇਲਾ ਕਰਵਾਇਆ ਜਾ ਰਿਹਾ ਹੈ ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ  ਮਾਨਸਾ ਦੇ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਵਰਮਾ, ਮਾਤਾ ਗੁਜਰੀ ਭਲਾਈ ਕੇਦਰ ਬੁਢਲਾਡਾ ਦੇ ਸੇਵਾਦਾਰ ਮਾਸਟਰ ਕੁਲਵੰਤ ਸਿੰਘ ਤੇ ਆਸਰਾ ਫਾਊਡੇਸਨ  ਬਰੇਟਾ ਦੇ ਵਾਈਸ ਪ੍ਰਧਾਨ ਜਲਵਿੰਦਰ ਸਿੰਘ ਜੋਰਾ ਅਤੇ ਵਾਈਸ ਖਜਾਨਚੀ ਬੰਤ ਲੈਬ ਕੁਲਰੀਆਂ ਨੇ  ਸਮੂਹ ਗ੍ਰਾਮ ਪੰਚਾਇਤਾ , ਕਲੱਬਾ ਅਤੇ ਸਮਾਜ ਸੇਵੀ ਜਥੇਬੰਦੀਆ ਇਲਾਕੇ ਦੇ ਨੋਜਵਾਨਾ ਨੂੰ ਇਸ ਰੁਜਗਾਰ ਮੇਲੇ ਦਾ ਵੱਧ ਤੋ ਵੱਧ ਪ੍ਰਚਾਰ ਕਰਨ ਲਈ ਕਿਹਾ ਤਾ ਜੋ ਪੜੇ ਲਿਖੇ ਰੋਜਗਾਰ ਦੀ ਭਾਲ ਵਿਚ ਫਿਰ ਰਹੇ ਨੋਜਵਾਨਾਂ ਨੂੰ ਰੋਜਗਾਰ ਮਿਲ ਸਕੇ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਗੋਰਵ ਕੂਮਾਰ ਪਲੈਸਮੈਟ ਅਫਸਰ ਨੇ ਕਿਹਾ ਕਿ ਕਿਤੋਂ ਵੀ ਪੰਜਾਬ ਪੱਧਰ ਦਾ ਨੋਜਵਾਨ ਇਸ ਰੋਜਗਾਰ ਮੇਲੇ ਵਿੱਚ  ਭਾਗ ਲੈ ਸਕਦਾ ਹੈ ਨੋਜਵਾਨਾ ਨੂੰ ਰੋਜਗਾਰ ਦੇਣ ਲਈ  ਵੱਖ ਵੱਖ 10 ਦੇ ਕਰੀਬ ਨਾਮੀ ਕੰਪਨੀਆਂ ਆ ਰਹੀਆ ਹਨ ਟੀਮ  ਆਸਰਾ ਦੇ ਅਹੁਦੇਦਾਰ ਸੂਬੇਦਾਰ ਸਮਸੇਰ ਸਿੰਘ ਕੁਲਰੀਆਂ, ਮੇਜਰ ਸਿੰਘ ਪੰਮੀ  ਨੇ ਦੱਸਿਆ ਕਿ ਇਹ ਰੋਜਗਾਰ ਮੇਲਾ ਅਰਿਹੰਤ  ਕਾਲਜ ਆਫ ਐਜੋਕੇਸ਼ਨ ਨੇੜੇ ਗਰੀਨਲੈਡ  ਸਕੂਲ ਬਰੇਟਾ ਕੈਚੀਆ ਵਿਖੇ  ਹੋਵੇਗਾ ਅਤੇ ਕਿਹਾ ਕਿ  ਪੜੇ ਲਿਖੇ ਬੇਰੁਜਗਾਰਾਂ ਨੂੰ ਇਸ ਸੁਨਹਿਰੀ ਮੌਕੇ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ।

NO COMMENTS