ਰੈਵਨਿਊ ਪਟਵਾਰ ਯੂਨੀਅਨ ਵੱਲੋਂ 30ਸਤੰਬਰ ਤੋਂ ਡੀ ਸੀ ਮਾਨਸਾ ਖ਼ਿਲਾਫ਼ ਹੜਤਾਲ

0
89

ਮਾਨਸਾ 28 ਸਤੰਬਰ (ਸਾਰਾ ਯਹਾ/ਬੀਰਬਲ ਧਾਲੀਵਾਲ) ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਬਾਡੀ ਮਾਨਸਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਦਾ ਕੋਰਮ ਪੂਰਾ ਸੀ ਜਿਸ ਵਿੱਚ ਪਟਵਾਰੀਆ ਤੇ ਕਾਨੂੰਗੋਆਂ ਦੀ ਪਦ ਉਨਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਗੱਲ ਸਾਹਮਣੇ ਆਈ ਕਿ ਪਦ ਉੱਨਤੀ ਸਬੰਧੀ ਫਾਇਲ ਮੁਕੰਮਲ ਹੋ ਕੇ ਡੀਸੀ ਸਾਹਿਬ ਦੇ ਟੇਬਲ ਤੇ ਹੈ ਜਿਸ ਸਬੰਧੀ ਦੀ ਰੈਵਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵੱਲੋਂ ਡੀਸੀ ਮਾਨਸਾ ਨੂੰ ਕਈ ਵਾਰ ਮਿਲ ਕੇ ਬੇਨਤੀ ਕੀਤੀ ਜਾ ਚੁੱਕੀ ਹੈ। ਪ੍ਰੰਤੂ ਡੀ ਸੀ ਸਾਹਿਬ ਵੱਲੋਂ ਇਸ ਸਬੰਧੀ ਕੋਈ ਧਿਆਨ ਨਹੀਂ ਦਿੱਤਾ ਗਿਆ ਇੱਥੇ ਇਹ ਵਰਨਣਯੋਗ ਹੈ ਕਾਨੂੰਗੋ ਦੀ ਸੀਨੀਆਰਤਾ ਪੰਜਾਬ ਪੱਧਰ ਤੇ ਬਣਦੀ ਹੈ। ਅਤੇ ਚੱਲਦੀ ਫਾਈਲ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਤਾਰਾਂ ਪ੍ਰਮੋਸ਼ਨਾਂ ਹੋ ਚੁੱਕੀਆਂ ਹਨ ।ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਹੋ ਰਹੀਆਂ ਹਨ ।ਜਿਸ ਦਾ ਸਿੱਧੇ ਤੌਰ ਤੇ ਪਦ ਉੱਨਤ ਹੋਣ ਜਾ ਰਹੇ ਕਾਨੂੰਗੋਆਂ ਨੂੰ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਵਿਚਾਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅੜੀਅਲ ਵਤੀਰੇ ਕਾਰਨ ਪਟਵਾਰੀ ਸੰਘਰਸ਼ ਕਰ ਕਰਨ ਲਈ ਮਜਬੂਰ ਹੋਣਗੇ ਅਤੇ ਜੇਕਰ ਤੀਹ ਸਤੰਬਰ  ਤੱਕ ਪਟਵਾਰੀ ਪਦਉੱਨਤ ਨਾ ਕੀਤੇ ਗਏ ਤਾਂ ਸਮੂਹ ਜ਼ਿਲ੍ਹੇ ਦੇ ਪਟਵਾਰੀ ਮੁਕੰਮਲ ਕੰਮ ਦਾ ਬਾਈਕਾਟ ਕਰਕੇ ਧਰਨਾ ਦੇਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਟਵਾਰੀਆਂ ਦੀ ਇਸ ਮੰਗ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇ ਕੇ ਜਲਦੀ ਇਸ ਦਾ ਨਿਪਟਾਰਾ ਕੀਤਾ ਜਾਵੇ ਇਸ ਮੌਕੇ  ਗੁਰਨੈਬ ਸਿੰਘ ਕਾਨੂੰਗੋ , ਚਤਿੰਦਰ ਸ਼ਰਮਾ ਕਾਨੂੰਗੋ, ਸਾਬਕਾ ਜ਼ਿਲ੍ਹਾ ਪ੍ਰਧਾਨ , ਦੀ ਰੈਵਿਨਊ ਪਟਵਾਰ ਯੂਨੀਅਨ ਨੇ ਆਪਣੇ ਸਾਥੀਆਂ ਨੂੰ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਅੜੀਅਲ ਰੁੱਖ ਤਿਆਰ ਕਰਦਾ ਹੈ ਤਾਂ ਸੰਘਰਸ਼ ਲਈ ਸਾਰੇ ਤਿਆਰ ਰਹਿਣ । 

NO COMMENTS