*ਰੈਲੀ ‘ਚ ਹੋਰ ਕੁਝ ਨਹੀਂ ਕੇਜਰੀਵਾਲ ਤੇ ਮਾਨ ਤੋਂ ਸਾਹਾਂ ਦੀ ਗਾਰੰਟੀ ਮੰਗ ਲਓ-ਬਲਕੌਰ ਸਿੱਧੂ*

0
124

 (ਸਾਰਾ ਯਹਾਂ/ਬਿਊਰੋ ਨਿਊਜ਼): ਬਲਕੌਰ ਸਿੱਧੂ ਨੇ ਕਿਹ ਕਿ ਮੌੜ ਮੰਡੀ ਹੋ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਤੇ ਬੋਲਦੇ ਹੋਏ ਕਿਹਾ ਕਿ ਅੱਜ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੌੜ ਮੰਡੀ ਵਿਖੇ ਗਰੰਟੀ ਦੇ ਲਈ ਆ ਰਹੇ ਨੇ ਤਾਂ ਤੁਸੀਂ ਲੋਕ ਉਨ੍ਹਾਂ ਤੋਂ ਸਿਰਫ ਆਪਣੇ ਸਾਹਾਂ ਦੀ ਗਰੰਟੀ ਮੰਗ ਲਵੋ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਐਤਵਾਰ ਨੂੰ ਆਪਣੀ ਹਵੇਲੀ ਵਿੱਚ ਪੁੱਤ ਨੂੰ ਚਾਹੁਣ ਵਾਲਿਆਂ ਨੂੰ ਮਿਲਦੇ ਹਨ। ਇਸ ਮੌਕੇ ਸਬੰਧੋਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪੁੱਤ ਨੇ ਪਿੰਡ ਦੀਆਂ ਗਲੀਆਂ ਵਿੱਚੋਂ ਉੱਠ ਕੇ ਵਿਸ਼ਵ ਪੱਧਰ ‘ਤੇ ਨਾਮ ਬਣਾਇਆ ਪਰ ਸਰਕਾਰ ਦੀਆਂ ਅੱਖਾਂ ਸਾਹਮਣੇ ਮੇਰੇ ਪੁੱਤ ਨੂੰ ਬਾਹਰੋਂ ਆ ਕੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਗਏ। ਕਤਲ ਨੂੰ ਡੇਢ ਸਾਲ ਬੀਤ ਚੁੱਕਿਆ ਪਰ ਅੱਜ ਤੱਕ ਵੀ ਮੈਨੂੰ ਇਨਸਾਫ ਨਹੀਂ ਮਿਲਿਆ।

ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਦੋ ਕਮਰਿਆਂ ਦੇ ਕੋਠੇ ਵਿੱਚੋਂ ਉੱਠ ਕੇ ਮਹਿਲ ਮੁਨਾਰੇ ਬਣਾਏ ਸੀ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦਿੰਦਾ ਸੀ ਪਰ ਉਸ ਦੀ ਚੜ੍ਹਾਈ ਦੇਖੀ ਨਹੀਂ ਗਈ ਜਿਸ ਦੇ ਕਾਰਨ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲਗਾਤਾਰ ਅਸੀਂ ਸਰਕਾਰ ਤੋਂ ਇਨਸਾਫ਼ ਮੰਗ ਰਹੇ ਹਾਂ ਪਰ ਡੇਢ ਸਾਲ ਬੀਤ ਚੁੱਕਿਆ ਅੱਜ ਤੱਕ ਇਨਸਾਫ ਨਹੀਂ ਮਿਲਿਆ।

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਾਰੈਂਸ ਬਿਸ਼ਨੋਈ ਅਤੇ ਹੋਰ ਗੈਂਗਸਟਰਾਂ ਦਾ ਕੇਸ ਲੜ ਰਹੇ ਵਕੀਲਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੇ ਅਜਿਹੇ ਲੋਕਾਂ ਦਾ ਕੇਸ ਨਾ ਲੜੋਗੇ ਤਾਂ ਕਿ ਕੋਈ ਭੁੱਖੇ ਨਹੀਂ ਮਰ ਜਾਓਗੇ। ਉਨ੍ਹਾਂ ਕਿਹਾ ਕਿ ਇਹਨਾਂ ਤੋਂ ਜੋ ਤੁਸੀਂ ਪੈਸੇ ਲੈ ਰਹੇ ਹੋ ਇਹਨਾਂ ਪੈਸਿਆਂ ਦੇ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਸੁਹਾਗਣਾਂ ਦੇ ਸੰਦੂਰ ਅਤੇ ਮਾਵਾਂ ਦੇ ਵੈਨ ਪਾ ਕੇ ਕਮਾਏ ਹੋਏ ਪੈਸੇ ਹਨ।

ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਅੱਠ ਮਹੀਨਿਆਂ ਤੋਂ ਸਿੱਟ ਕੰਮ ਕਰ ਰਹੀ ਸੀ ਪਰ ਅਖੀਰ ‘ਤੇ ਆ ਕੇ ਬੋਲ ਦਿੱਤਾ ਕਿ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਇਹ ਕਿਸੇ ਬਾਹਰੀ ਸਟੇਟ ਦੇ ਵਿੱਚ ਇੰਟਰਵਿਊ ਹੋਈ ਹੈ ਉਹਨਾਂ ਕਿਹਾ ਕਿ ਜੇਕਰ ਫਿਰ ਇੰਟਰਵਿਊ ਰਾਜਸਥਾਨ ਦੇ ਵਿੱਚ ਹੋਈ ਹੈ ਤਾਂ ਤੁਸੀਂ ਸਿੱਧਮ ਸਿੱਧਾ ਨਾਮ ਰਾਜਸਥਾਨ ਦਾ ਕਿਉਂ ਨਹੀਂ ਲੈਂਦੇ ਕਿਉਂਕਿ ਜੇਕਰ ਇੰਟਰਵਿਊ ਹੋਈ ਹੈ ਤਾਂ ਕਸਟਡੀ ਦੇ ਵਿੱਚ ਹੀ ਹੋਈ ਹੈ।

ਇਸ ਦੌਰਾਨ ਉਨ੍ਹਾਂ ਮੌੜ ਮੰਡੀ ਹੋ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਤੇ ਬੋਲਦੇ ਹੋਏ ਕਿਹਾ ਕਿ ਅੱਜ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੌੜ ਮੰਡੀ ਵਿਖੇ ਗਰੰਟੀ ਦੇ ਲਈ ਆ ਰਹੇ ਨੇ ਤਾਂ ਤੁਸੀਂ ਲੋਕ ਉਨ੍ਹਾਂ ਤੋਂ ਸਿਰਫ ਆਪਣੇ ਸਾਹਾਂ ਦੀ ਗਰੰਟੀ ਮੰਗ ਲਵੋ।

ਇਸ ਦੌਰਾਨ ਉਨ੍ਹਾਂ ਨੇ ਰਾਜਸਥਾਨ ਵਿੱਚ ਸੁਖਦੇਵ ਦੇ ਹੋਏ ਕਤਲ ਤੇ ਵੀ ਬੋਲਦਿਆਂ ਕਿਹਾ ਕਿ ਉਸ ਦੀ ਪਲੈਨਿੰਗ ਵੀ ਬਠਿੰਡਾ ਜੇਲ ਦੇ ਵਿੱਚ ਬਣੀ ਸੀ ਜੋ ਕਿ ਪੁਲਿਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਬਠਿੰਡਾ ਜੇਲ ਦੇ ਵਿੱਚ ਕਤਲ ਦੀ ਪਲੈਨਿੰਗ ਹੋਈ ਹੈ ਪਰ 15 ਦਿਨਾਂ ਬਾਅਦ ਫਿਰ ਉਸ ਉਸ ਨੂੰ ਕਤਲ ਕਰ ਦਿੱਤਾ ਗਿਆ।

NO COMMENTS