ਰੈਲੀ ‘ਚ ਲੱਖਾ ਸਿਧਾਣਾ ਕਿਉਂ ਨਹੀਂ ਹੋਇਆ ਗ੍ਰਿਫਤਾਰ? ਬਠਿੰਡਾ ਪੁਲਿਸ ਨੇ ਦੱਸੀ ਵਜ੍ਹਾ

0
123

ਬਠਿੰਡਾ 27,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ):  ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਲੱਖਾ ਸਿਧਾਣਾ ਵਲੋਂ ਕੀਤੀ ਰੈਲੀ ਵਿੱਚ ਲੱਖਾ ਸਿਧਾਨਾ ਦੀ ਗ੍ਰਿਫਤਾਰੀ ਕਿਉਂ ਨਹੀ ਹੋਈ? ਇਸ ਬਾਰੇ ਸਾਰਾ ਪੰਜਾਬ ਹੀ ਨਹੀਂ ਸਾਰਾ ਦੇਸ਼ ਜਾਨਣਾ ਚਾਹੁੰਦਾ ਹੈ। ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਤੋਂ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦਿੱਲੀ ਪੁਲਿਸ ਵਲੋਂ ਸਾਨੂੰ ਲਿਖਤੀ ਰੂਪ ਵਿੱਚ ਕੋਈ ਇਤਲਾਅ ਨਹੀਂ ਸੀ। ਜਦੋਂ ਤੱਕ ਸਾਡੇ ਕੋਲ ਕੋਈ ਲਿਖਤੀ ਜਾਣਕਾਰੀ ਨਹੀਂ ਆਉਂਦੀ ਉਦੋਂ ਤੱਕ ਅਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ। ਪਿੰਡ ਮਹਿਰਾਜ ‘ਚ ਉਸ ਦਿਨ ਜਦ ਰੈਲੀ ਹੋ ਰਹੀ ਸੀ ਤਾਂ 15 ਤੋਂ 20 ਹਜ਼ਾਰ ਲੋਕਾਂ ਦਾ ਇਕੱਠ ਸੀ ਅਤੇ ਜੇਕਰ ਪੁਲਿਸ ਕੋਈ ਕਾਰਵਾਈ ਕਰਦੀ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਸਕਦੀ ਸੀ, ਕੁਝ ਵੀ ਹੋ ਸਕਦਾ ਸੀ। 

ਬਠਿੰਡਾਂ ‘ਚ 23 ਫਰਵਰੀ ਨੂੰ ਲੱਖਾ ਸਿਧਾਣਾ ਵਲੋਂ ਨੌਜਵਾਨਾਂ ਨੂੰ ਭਾਰੀ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ‘ਤੇ ਪੰਜਾਬ ਭਰ ‘ਚੋਂ ਲੋਕ ਬਠਿੰਡਾ ਦੇ ਪਿੰਡ ਮਹਿਰਾਜ ‘ਚ ਪਹੁੰਚੇ। ਪਿੰਡ ਮਹਿਰਾਜ ਦੀ ਦਾਣਾ ਮੰਡੀ ‘ਚ ਸਟੇਜ ਸਜਾਈ ਗਈ। ਇਸ ਸਟੇਜ ‘ਤੇ ਨੌਜਵਾਨ ਮੌਜੂਦ ਸਨ ਅਤੇ ਨਾਲ ਹੀ ਗਰਮਖਿਆਲੀ ਧਿਰਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਆਗੂ ਮੌਜੂਦ ਸਨ। ਸਟੇਜ ‘ਤੇ ਪਹੁੰਚਣ ਤੋਂ ਬਾਅਦ ਲੱਖਾ ਸਿਧਾਣਾ ਕਰੀਬ 1 ਘੰਟਾ ਉਥੇ ਮੌਜੂਦ ਰਿਹਾ। ਅਤੇ ਸਟੇਜ ‘ਤੇ ਭਾਸ਼ਣ ਦੇਣ ਤੋਂ ਬਾਅਦ ਮੋਟਰਸਾਈਕਲ ‘ਤੇ ਹੀ ਉਥੋਂ ਫਰਾਰ ਹੋ ਗਿਆ। ਪਰ ਬਠਿੰਡਾ ਪੁਲਿਸ ਨੇ ਲੱਖਾ ਸਿਧਾਨਾ ਨੂੰ ਨਾ ਹੀ ਗ੍ਰਿਫਤਾਰ ਕੀਤਾ ਅਤੇ ਨਾ ਹੀ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ।

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲ਼ਈ ਦਿੱਲੀ ਦੀਆਂ ਸਰਹੱਦਾਂ ‘ਤੇ ਲੱਖਾ ਪਹਿਲੇ ਦਿਨ ਤੋਂ ਹੀ ਮੌਜੂਦ ਹੈ। ਮਹਿਰਾਜ ਰੈਲੀ ‘ਚ ਆਪਣੇ ਭਾਸ਼ਨ ‘ਚ ਲੱਖਾ ਸਿਧਾਨਾ ਨੇ ਕਿਹਾ ਸੀ ਕਿ “ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਣਗੇ ਉਹ ਘਰ ਨਹੀਂ ਪਰਤਣਗੇ, ਪਰ ਜੇਕਰ ਗ੍ਰਿਫਤਾਰ ਹੋ ਗਿਆ ਤਾਂ ਗੱਲ ਵਖਰੀ ਹੈ।”

ਲੱਖਾ ਸਿਧਾਣਾ ‘ਤੇ ਨੌਜਵਾਨਾਂ ਨੂੰ ਹਿੰਸਾ ਭੜਕਾਉਣਾ ਦਾ ਆਰੋਪ ਹੈ। ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ‘ਤੇ ਹਿੰਸਾ ਭੜਕਾਉਣ ਦਾ ਮਾਮਲਾ ਦਰਜ ਕੀਤਾ ਹੈ ਅਤੇ ਉਸ ਤੇ 1 ਲ਼ਖ ਦਾ ਇਨਾਮ ਐਲਾਨ ਕੀਤਾ ਹੋਇਆ ਹੈ। 26 ਜਨਵਰੀ 2021 ਨੂੰ ਦਿੱਲੀ ਦੇ ਲਾਲ ਕਿਲਾ ‘ਤੇ ਹੋਈ ਹਿੰਸਾ ਦੇ ਸੰਬਧ ‘ਚ ਦਰਜ ਕੇਸ ‘ਚ ਲੱਖਾ ਸਿਧਾਣਾ ਨਾਮਜ਼ਦ ਹੈ। 

NO COMMENTS