*”ਰੈਨੇਸਾਂ ਸਕੂਲ ਮਾਨਸਾ ਵਿੱਚ ਪੰਜਾਬੀ ਧੁਨੀ-ਪ੍ਰਬੰਧ ਨੂੰ ਪੜ੍ਹਨ-ਪੜ੍ਹਾਉਣ ਦਾ ਸਹੀ ਢੰਗ” ਵਿਸ਼ੇ ਸੰਬੰਧੀ ਕਾਰਜਸ਼ਾਲਾ*

0
57

ਮਾਨਸਾ, 03 ਅਗਸਤ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 

ਦਾ ਰੈਨੇਸਾਂ ਸਕੂਲ ਮਾਨਸਾ ਵਿੱਚ ਪੰਜਾਬੀ ਧੁਨੀ-ਪ੍ਰਬੰਧ ਨੂੰ ਪੜ੍ਹਨ- ਪੜਾਉਣ ਦਾ ਸਹੀ ਢੰਗ ਵਿਸ਼ੇ ‘ਤੇ ਕਾਰਜਸ਼ਾਲਾ ਕਰਵਾਈ ਗਈ। ਇਸ ਵਿੱਚ ਸਕੂਲ ਦੇ ਚੇਅਰਮੈਨ ਡਾ: ਅਵਤਾਰ ਸਿੰਘ ਵੱਲੋਂ ਰਚੀਆਂ ਗਈਆਂ ਦੋ ਪੁਸਤਕਾਂ ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਵਿੰਦਰ ਵੋਹਰਾ ਨੇ ਕਿਹਾ ਕਿ ਡਾ: ਅਵਤਾਰ ਸਿੰਘ ਜੀ ਦਾ ਇਹ ਬਹੁਤ ਵੱਡਾ ਉਪਰਾਲਾ ਤੇ ਸ਼ਲਾਘਾਯੋਗ ਕਦਮ ਹੈ ਕਿ ਪੰਜਾਬੀ ਮਾਂ- ਬੋਲੀ ਨੂੰ ਵਿਗਿਆਨਕ ਨਜਰੀਏ ਤੋਂ ਵੇਖਦਿਆਂ ਇਸ ਨੂੰ ਸਕੂਲ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਇਹ ਪੁਸਤਕਾਂ ਵੀ ਇਸੇ ਗੱਲ  ਦੀ ਪ੍ਰੋੜਤਾ ਕਰਦੀਆਂ ਹਨ।ਇਹਨਾਂ ਪੁਸਤਕਾਂ ਦੇ ਰਚੇਤਾ ਅਤੇ ਰੈਨੇਸਾਂ ਸਕੂਲ ਦੇ ਚੇਅਰਮੈਨ ਡਾ: ਅਵਤਾਰ ਸਿੰਘ ਨੇ ਸੰਬੋਧਨ ਕਰਦਿਆਂ ਗੱਲਬਾਤ ਕੀਤੀ ਕਿ ਭਾਸ਼ਾ ਦੇ ਸ਼ਬਦਾਂ ਦਾ ਅਰਥ ਹਮੇਸ਼ਾ ਭੂਗੋਲਿਕ,ਸਮਾਜਿਕ ਅਤੇ ਸੱਭਿਆਚਾਰ ਦੇ ਸੰਦਰਭ ਵਿੱਚੋਂ ਹੀ ਉਪਜਦਾ ਹੈ ਤੇ ਇਹਨਾਂ ਪੱਖਾਂ ਲਈ ਹੀ ਮਾਇਨੇ ਰੱਖਦਾ ਹੈ। ਉਹਨਾਂ ਕਿਹਾ ਕਿ ਗਿਆਨ ਸਮਾਜ ਦੀ ਸਾਂਝੀ ਸੰਪਤੀ ਹੈ।ਇਸ ਸੰਪਤੀ ਦਾ ਵੱਧ ਤੋਂ ਵੱਧ ਅਦਾਨ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਕਿ ਸਾਰੇ ਲੋਕ ਇਸ ਸੰਪਤੀ ਭਾਵ ਗਿਆਨ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਉਹਨਾਂ ਇਹ ਵੀ ਚਰਚਾ ਕੀਤੀ ਕਿ ਭਾਸ਼ਾ ਕਿੱਥੋਂ ਸਾਡੇ ਮਨੁੱਖੀ ਸਮਾਜ ਵਿੱਚ ਆਈ ਅਤੇ ਇਹ ਕਿਵੇਂ ਕੰਮ ਕਰਦੀ ਹੈ ਅਤੇ ਪੰਜਾਬੀ ਮਾਂ-ਬੋਲੀ ਨੂੰ ਪੜੵਾਉਣ ਦਾ ਸਹੀ ਢੰਗ ਕੀ ਹੋਣਾ ਚਾਹੀਦਾ ਹੈ ਜਿਵੇਂ ਕਿ ਸਵਰ ਧੁਨੀਆਂ ਨੂੰ ਵਖਰਿਆਉਣ ਦਾ ਸਹੀ ਤਰੀਕਾ ਕੀ ਹੋਣਾ ਚਾਹੀਦਾ ਹੈ ਅਤੇ ਵਿਅੰਜਨ ਧੁਨੀਆਂ ਕਿਸ ਤਰੀਕੇ ਬੱਚਿਆਂ ਨੂੰ ਦੱਸੀਆਂ ਜਾਣੀਆਂ ਚਾਹੀਦੀਆਂ ਹਨ।ਇਨ੍ਹਾਂ ਵਿਸ਼ਿਆਂ ‘ਤੇ ਵਿਸਥਾਰਪੂਰਵਕ ਵਿਚਾਰਾਂ ਕੀਤੀਆਂ ਗਈਆਂ।ਸਕੂਲ ਦੇ ਅਕਾਦਮਿਕ ਡਾਇਰੈਕਟਰ ਸ਼੍ਰੀ ਰਾਕੇਸ਼ ਕੁਮਾਰ ਨੇ ਇਸ ਕਾਰਜਸ਼ਾਲਾ ਵਿੱਚ ਸੰਬੋਧਨ ਕਰਦਿਆਂ ਆਖਿਆ ਕਿ ਸਾਨੂੰ ਇਸ ਕਾਰਜਸ਼ਾਲਾ ਵਿੱਚੋਂ ਇਹ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਪੜ੍ਹਨ ਦੀ ਆਦਤ ਬਣਾਈਏ। ਮਾਂ-ਬੋਲੀ ਦੀਆਂ ਇਹਨਾਂ ਧੁਨੀਆਂ ਨੂੰ ਸਹੀ ਢੰਗ ਨਾਲ ਉਚਾਰਨ, ਇਹਨਾਂ ਦਾ ਆਕਾਰ ਅਤੇ ਪੜਾਉਣ ਦਾ ਸਹੀ ਤਰੀਕਾ ਸਿੱਖੀਏ। ਇਸ ਸਮੇਂ ਸਕੂਲ ਦੇ ਸੀਨੀਅਰ ਵਿੰਗ,ਪ੍ਰਾਇਮਰੀ ਵਿੰਗ ਅਤੇ ਪ੍ਰੀ- ਪ੍ਰਾਇਮਰੀ ਵਿੰਗ ਦੇ ਕੋਆਰਡੀਨੇਟਰ,ਪੰਜਾਬੀ ਵਿਭਾਗ ਅਤੇ ਪ੍ਰੀ-ਪ੍ਰਾਇਮਰੀ ਵਿੰਗ ਦੇ ਸਾਰੇ ਅਧਿਆਪਕ ਸਾਹਿਬਾਨ ਹਾਜ਼ਰ ਸਨ।

NO COMMENTS