*ਰੈਡ ਰਿਬਨ ਕਲੱਬ ਵੱਲੋਂ ਵਿਸ਼ਵ ਏਡਜ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ*

0
12

ਮਾਨਸਾ, 27 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ਼੍ਰੀ ਰਘਬੀਰ ਸਿੰਘ ਮਾਨ ਅਤੇ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਦੀ ਅਗਵਾਈ ਹੇਠ ਐਚ.ਆਈ.ਵੀ./ਏਡਜ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਰੈਡ ਰਿਬਨ ਕਲੱਬ ਦੇ ਕੋਆਰਡੀਨੇਟਰ ਸ਼੍ਰੀ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਦੋਂ ਐਚ.ਆਈ.ਵੀ. ਸਰੀਰ ਅੰਦਰ ਦਾਖਲ ਹੋ ਜਾਂਦੀ ਹੈ, ਤਾਂ ਇਹ ਕਦੇ ਵੀ ਪੂਰੀ ਤਰਾਂ ਨਿਕਲਦੀ ਨਹੀਂ। ਜਿਨਾਂ ਲੋਕਾਂ ਦੇ ਖੂਨ ਵਿੱਚ ਐਚ.ਆਈ.ਵੀ. ਹੋਵੇ ਉਨ੍ਹਾਂ ਨੂੰ ਐਚ.ਆਈ.ਵੀ. ਪੋਜੀਟਿਵ ਕਿਹਾ ਜਾਂਦਾ ਹੈ।
 ਐਨ.ਐਸ.ਐਸ. ਅਫਸਰ ਗੁਰਪਿਆਰ ਸਿੰਘ ਨੇ ਕਿਹਾ ਕਿ ਇਹ ਇੱਕ ਭਿਆਨਕ ਬਿਮਾਰੀ ਹੈ ਜੋ ਲਾ-ਇਲਾਜ ਹੈ। ਵਲੰਟੀਅਰ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣਾ, ਦੂਸ਼ਿਤ ਸਰਿੰਜਾਂ, ਦੂਸ਼ਿਤ ਬਲੱਡ ਅਤੇ ਅਣ-ਸੁਰੱਖਿਅਤ ਯੌਨ ਸਬੰਧਾਂ ਤੋਂ ਬਚਾਅ ਰੱਖਣਾ ਹੀ ਏਡਜ ਦਾ ਇਲਾਜ ਹੈ। ਵਲੰਟੀਅਰ ਵੱਲੋਂ ਚੇਨ ਗੀਤੀਵਿਧੀਆਂ ਵੀ ਕੀਤੀਆਂ ਗਈਆਂ।
ਇਸ ਮੌਕੇ ਵਲੰਟੀਅਰਜ਼ ਤੋਂ ਇਲਾਵਾ ਇੰਸਪੈਕਟਰ ਨਰਦੀਪ ਸਿੰਘ, ਇੰਸਪੈਕਟਰ ਮਨਜੀਤ ਸਿੰਘ, ਨਿਸ਼ਚਲਪ੍ਰੀਤ ਸਿੰਘ, ਹਰਜਿੰਦਰ ਸਿੰਘ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ।

NO COMMENTS