*ਰੇਹ ਦੇ ਰੇਟਾਂ ਵਿੱਚ ਭਾਰੀ ਵਾਧਾ ਕਰਕੇ ਕੇਂਦਰ ਲੈ ਰਹੀ ਹੈ ਕਿਸਾਨਾਂ ਤੋਂ ਬਦਲਾ ਮਹਿੰਦਰ ਸਿੰਘ ਭੈਣੀਬਾਘਾ*

0
49

ਮਾਨਸਾ 8 ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ। ਕਿ ਕੇਂਦਰ ਸਰਕਾਰ ਵੱਲੋਂ ਯੂਰੀਆ ਦੇ ਰੇਟਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਜੋ ਕਿਸਾਨ ਵਰਗ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ। ਕੇਂਦਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦਾ ਬਦਲਾ ਰੇਹ ਸਪਰੇਅ ਦੇ ਰੇਟਾਂ ਵਿੱਚ ਵਾਧਾ ਕਰਕੇ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿੱਥੇ ਇਹ ਬੋਰੀ 1100 ਸੌ ਰੁਪਏ ਦੀ ਸੀ ਹੁਣ 1400 ਸੌ ਰੁਪਏ ਦੀ ਵਿਕ ਰਹੀ ਹੈ! ਅਤੇ ਇਸ ਤੋਂ ਬਾਅਦ 1800 ਸੌ ਰੁਪਏ ਦੀ ਕੀਤੀ ਜਾਵੇਗੀ !ਅਤੇ ਜੋ ਸਬਸਿਡੀ ਹੈ ਉਹ ਖਾਤਿਆਂ ਵਿੱਚ ਪਾਈ ਜਾਵੇਗੀ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਵੇਂ ਗੈਸ ਦੇ ਰੇਟਾਂ ਵਿੱਚ ਸਬਸਿਡੀ ਖ਼ਤਮ ਕਰ ਦਿੱਤੀ ਹੈ! ਇਸੇ ਤਰ੍ਹਾਂ ਹੀ ਰੇਹ ਦੇ ਰੇਟਾਂ ਵਿੱਚ ਵੀ ਅਜਿਹਾ ਹੀ ਕੀਤਾ ਜਾਵੇਗਾ ਇਕ ਦੋ ਵਾਰ ਸਬਸਿਡੀ ਪਾਈ ਜਾਵੇਗੀ ਉਸ ਤੋਂ ਬਾਅਦ ਸਬਸਿਡੀ ਬੰਦ ਕਰਕੇ ਕਿਸਾਨਾਂ ਦਾ ਗਲ ਘੁੱਟਿਆ ਜਾਵੇਗਾ । ਸੰਯੁਕਤ ਮੋਰਚੇ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਜੋ ਸੰਘਰਸ਼ ਲੜਿਆ ਜਾ ਰਿਹਾ ਹੈ ।ਉਸ ਦੀ ਬੁਖਲਾਹਟ ਵਿੱਚ ਆਈ ਮੋਦੀ ਸਰਕਾਰ ਨੇ ਅਜਿਹਾ ਕਦਮ ਚੁੱਕਿਆ ਹੈ ।ਇਸੇ ਲਈ ਰੇਹ ਦੇ ਰੇਟਾਂ ਵਿੱਚ ਭਾਰੀ ਵਾਧਾ ਹੋਇਆ ਹੈ ।ਇਸੇ ਗੱਲ ਦਾ ਬਦਲਾ ਲੈਂਦਿਆਂ ਰੇਹ ਦੇ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ । ਤਾਂ ਜੋ ਕਿਸਾਨਾਂ ਨੂੰ ਖੱਜਲ ਖੁਆਰ ਕਰ ਕੇ ਧਰਨੇ ਤੋਂ ਉਠਾਇਆ ਜਾ ਸਕੇ ਪਰ ਕੇਂਦਰ ਸਰਕਾਰ ਅਜਿਹੇ ਮਨਸੂਬਿਆਂ ਚ ਕਦੇ ਵੀ ਕਾਮਯਾਬ ਨਹੀਂ ਹੋ ਸਕੇਗੀ। ਅਤੇ ਕੇਂਦਰ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਜਿੱਥੇ ਕਾਲੇ ਕਾਨੂੰਨ ਵਾਪਸ ਕਰਵਾਏ ਜਾਣਗੇ ਉੱਥੇ ਹੀ ਰੇਹ ਦੇ ਰੇਟਾਂ ਵਿੱਚ ਕੀਤੇ ਭਾਰੀ ਵਾਧੇ ਦਾ ਵੀ ਵਿਰੋਧ ਕਰ ਕੇ ਇਹ ਰੇਟ ਵਾਪਸ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ।

NO COMMENTS