*ਰੇਹੜੀ ਯੂਨੀਅਨ ਦੀ ਸਮੱਸਿਆ ਦਾ ਫੌਰੀ ਹੱਲ ਕੀਤਾ ਜਾਵੇ ਬੱਬੀ ਦਾਨੇਵਾਲਾ*

0
52

ਮਾਨਸਾ 22ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਰੇਹੜੀ ਯੂਨੀਅਨ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਸਮਾਜ ਸੇਵੀ ਬੱਬੀ ਦਾਨੇਵਾਲਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਰੇਹੜੀ ਵਾਲਿਆਂ ਦੀ ਸਾਰ ਨਹੀਂ ਲੈ ਰਿਹਾ ਹੈ। ਮਾਨਸਾ ਵਿੱਚ 200 ਸੌ ਦੇ ਕਰੀਬ ਰੇਹੜੀਆਂ ਲੱਗਦੀਆਂ ਹਨ। ਜਿਨ੍ਹਾਂ ਵਿੱਚ ਸਬਜ਼ੀ, ਫਰੂਟ, ਅਤੇ ਹੋਰ ਫਾਸਟ ਫੂਡ, ਵਗੈਰਾ ਰੇਹੜੀ ਲਗਦੀਆਂ ਹਨ ।ਹੁਣ ਰੇਲਵੇ ਵਲੋਂ ਆਪਣੀ ਜਗ੍ਹਾ ਵਿੱਚ ਰੇਹੜੀਆਂ ਨਾਲ ਲਗਾਉਣ ਦੇ ਫੁਰਮਾਨ ਤੋਂ ਬਾਅਦ ਰੇਹੜੀਆਂ ਵਾਲੇ ਗਲੀਆਂ ਅਤੇ ਹੋਰ ਥਾਵਾਂ ਤੇ ਘੁੰਮ ਰਹੇ ਹਨ। ਇਸੇ ਤਰ੍ਹਾਂ ਹੀ ਰਾਮ ਬਾਗ ਕੋਲ ਜੋ ਰੇਹੜੀਆਂ ਖੜ੍ਹੀਆਂ ਖੜ੍ਹਦੀਆਂ ਹਨ ।ਉੱਥੇ ਬਹੁਤ ਜਾਮ ਲੱਗਾ ਰਹਿੰਦਾ ਹੈ। ਜਿਸ ਕਾਰਨ ਜਿਥੇ ਰੇਹੜੀਆਂ ਵਾਲੇ ਖੁਦ ਦੁਖੀ ਹੁੰਦੇ ਹਨ ਉਥੇ ਹੀ ਰਾਮ ਬਾਗ ਵਿੱਚ ਸੰਸਕਾਰ ਵਿੱਚ ਵੇਲੇ ਜਾਣ ਵਾਲੇ ਲੋਕ ਅਤੇ ਇੱਥੋਂ ਲੰਘਦੀਆਂ ਐਂਬੂਲੈਂਸਾਂ ਵਾਲਿਆਂ ਨੂੰ ਵੀ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੇਸ਼ੱਕ ਜ਼ਿਲਾ ਪ੍ਰਸ਼ਾਸਨ ਵੱਲੋਂ ਰੇਹੜੀ ਯੂਨੀਅਨ ਵਾਲਿਆਂ ਨੂੰ ਇਕ ਮਾਰਕੀਟ ਦੇ ਦਿੱਤੀ ਹੈ ਪਰ ਰੇਹੜੀਆਂ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਉਥੇ ਸੁਰੱਖਿਆ ਮੁਹੱਈਆ ਕਰਵਾਈ ਜਾਵੇ ।ਪਾਣੀ ਅਤੇ ਹੋਰ ਪ੍ਰਬੰਧ ਅਸੀਂ ਕਰ ਲਵਾਂਗੇ ਪਰ ਸੁਰੱਖਿਆ ਦਾ ਵੱਡਾ ਖਤਰਾ ਹੈ। ਇਸ ਲਈ ਉਥੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਰੇਹੜੀਆਂ ਵਾਲੇ ਉਸ ਜਗ੍ਹਾ ਉੱਪਰ ਜਾਣ ਲਈ ਤਿਆਰ ਹਨ। ਰੇਹੜੀ ਯੂਨੀਅਨ ਦੇ ਪ੍ਰਧਾਨ ਨੇ ਵੀ ਕਿਹਾ ਹੈ ਕਿ ਅਸੀਂ ਉਸ ਜਗ੍ਹਾ ਉੱਪਰ ਜਾਣ ਲਈ ਤਿਆਰ ਹਾਂ ।ਪਰ ਸਾਨੂੰ ਉੱਥੇ ਕੁਝ ਪੁਖਤਾ ਪ੍ਰਬੰਧ ਜੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰਨੇ ਬਣਦੇ ਹਨ। ਉਹ ਕਰਨੇ ਚਾਹੀਦੇ ਹਨ ਦਾਨੇਵਾਲਾ ਨੇ ਕਿਹਾ ਕਿ ਰੇਹੜੀਆਂ ਉਪਰ ਆਪਣਾ ਰੁਜ਼ਗਾਰ ਚਲਾ ਕੇ ਪਰਿਵਾਰ ਪਾਲ ਰਹੇ ਇਹ ਸਾਰੇ ਲੋਕ ਵੀ ਪੰਜਾਬ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟੈਕਸ ਅਦਾ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਰੇਹੜੀ ਵਾਲਿਆਂ ਦੀ ਮੁਸੀਬਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਨੂੰ ਜਿੱਥੇ ਜਗ੍ਹਾ ਉਪਲੱਬਧ ਕਰਵਾਈ ਗਈ ਹੈ ਉੱਥੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ ।ਜੇਕਰ ਜ਼ਿਲ੍ਹਾ ਪ੍ਰਸ਼ਾਸਨ ਅਜਿਹਾ ਨਹੀਂ ਕਰਦਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਰੇਹੜੀ ਜ਼ਿਲ੍ਹਿਆਂ ਨੂੰ ਪੂਰੀ ਹਮਾਇਤ ਦਿੱਤੀ ਜਾਵੇਗੀ। ਅਤੇ ਉਨ੍ਹਾਂ ਦਾ ਰੁਜ਼ਗਾਰ ਬਚਾਉਣ ਅਤੇ ਉਨ੍ਹਾਂ ਲਈ ਜਗ੍ਹਾ ਉਪਲੱਬਧ ਕਰਾਉਣ ਵਿਚ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਰੇਹੜੀ ਯੂਨੀਅਨ ਦੀ ਸਮੱਸਿਆ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ। ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੀ ਸਹੂਲਤ ਮਿਲੇਗੀ ਕਿ ਉਹ ਇੱਕ ਜਗ੍ਹਾ ਜਾ ਕੇ ਆਪਣੀ ਖਰੀਦਦਾਰੀ ਕਰ ਸਕਦੇ ਹਨ।
ਰੇਹੜੀ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਬਾਲਾ ਜੀ ਸਬਜ਼ੀ ਫਰੂਟ ਯੂਨੀਅਨ ਮਾਨਸਾ ਨੇ ਕਿਹਾ ਕਿ ਜੋ ਸਾਨੂੰ ਪੁਰਾਣੀ ਸਬਜ਼ੀ ਮੰਡੀ ਚ ਰੇਹਡ਼ੀ ਮਾਰਕੀਟ ਅਲਾਟ ਕੀਤੀ ਗਈ ਹੈ। ਉਥੇ ਸਾਨੂੰ ਪਬਲਿਕ ਟੁਆਇਲਟ ਬਾਥਰੂਮ ਦੀ ਉਸਾਰੀ ਕਰਵਾਈ ਜਾਵੇ। ਰੇਹੜੀਆਂ ਅਤੇ ਗਾਹਕਾਂ ਲਈ ਯੋਗ ਪੀਣ ਦੇ ਪਾਣੀ ਦਾ ਪ੍ਰਬੰਧ ਕੀਤਾ। ਜਾਵੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਔਰਤਾਂ ਚ ਬੱਚਿਆਂ ਦੀ ਸੁਰੱਖਿਆ ਲਈ ਪੁਲੀਸ ਚੌਕੀ ਸਥਾਪਤ ਕੀਤੀ ਜਾਵੇ ।ਨਵੀਂ ਸਿਫ਼ਟ ਹੋ ਰਹੀ ਸਬਜ਼ੀ ਰੇਹੜੀ ਮਾਰਕੀਟ ਨੂੰ ਕਾਮਯਾਬ ਕਰਨ ਲਈ ਰੇਲਵੇ ਫਾਟਕ ਦੇ ਆਸ ਪਾਸ ਕਿਸੇ ਵੀ ਤਰ੍ਹਾਂ ਦੀ ਰੇਹੜੀ ਨਾ ਲੱਗਣ ਦਿੱਤੀ ਜਾਵੇ ।ਰਾਮਬਾਗ ਦੇ ਸਾਹਮਣੇ ਜਾਂਦੀ ਸੜਕ ਨੂੰ ਡਾਇਵਰਟ ਕਰਕੇ ਲਿੰਕ ਰੋਡ ਤੇ ਜਾਣ ਲਈ ਸਾਰੀ ਟਰੈਫਿਕ ਮੰਡੀ ਰਾਹੀਂ ਕੀਤੀ ਜਾਵੇ। ਇਸ ਨਾਲ ਰਾਮ ਬਾਗ ਦੇ ਸੜਕ ਟ੍ਰੈਫਿਕ ਦਾ ਰਸ ਘਟ ਜਾਵੇਗਾ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਮੰਗਾਂ ਪੂਰੀਆਂ ਕਰਦਾ ਹੈ। ਤਾਂ ਅਸੀਂ ਦਿੱੱਤੀ ਹੋਈ ਮਾਰਕੀਟ ਵਿੱਚ ਜਾਣ ਲਈ ਤਿਆਰ ਹਾਂ।

NO COMMENTS