*ਰੇਲਵੇ ਸਟੇਸ਼ਨ ਨਾਲ ਸਬੰਧਤ ਯਾਤਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਸਾਂਝੇ ਵਫ਼ਦ ਨੇ ਡੀ ਆਰ ਐਮ ਨਾਲ ਕੀਤੀ ਮੁਲਾਕਾਤ*

0
132

ਮਾਨਸਾ, 15 ਮਾਰਚ- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) : ਰੇਲਵੇ ਦੀ ਦਿੱਲੀ ਡਵੀਜ਼ਨ ਦੇ ਡਵੀਜ਼ਨਲ ਰੇਲਵੇ ਮੈਨੇਜਰ ਆਪਣੀ ਪੂਰੀ ਟੀਮ ਨਾਲ ਸਪੈਸ਼ਲ ਟਰੇਨ ਰਾਹੀਂ ਮਾਨਸਾ ਰੇਲਵੇ ਸਟੇਸ਼ਨ ਤੇ ਪਹੁੰਚੇ। ਇਸ ਮੌਕੇ ਮਾਨਸਾ ਸ਼ਹਿਰ ਦੀਆਂ ਵੱਖ ਵੱਖ ਸਮਾਜਿਕ, ਰਾਜਨੀਤਕ ਅਤੇ ‌ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮਾਨਸਾ ਰੇਲਵੇ ਸਟੇਸ਼ਨ ਨਾਲ ਸਬੰਧਤ ਯਾਤਰੀਆਂ ਨੂੰ ਆ ਰਹੀਆਂ ਸਮੱਸਿਆਂਵਾਂ ਬਾਰੇ ਜਾਣੂ ਕਰਵਾਓਣ ਲਈ ਮੁਲਾਕਾਤ ਕੀਤੀ। ਮੁੱਖ ਮੰਗਾਂ ਵਿੱਚ ਦੋਵਾਂ ਪਲੇਟਫਾਰਮਾਂ ਉਤੇ ਯਾਤਰੀ ਸੈ਼ਡ , ਕੰਟੀਨ ਦੀ ਸਹੂਲਤ , ਪਲੇਟਫਾਰਮ ਨੰਬਰ ਇੱਕ ਉੱਤੇ ਉਸਾਰੀ ਅਧੀਨ ਸ਼ੌਚਾਲਯ ਨੂੰ ਪੂਰਾ ਕਰਵਾ ਕੇ ਚਾਲੂ ਕਰਨਾ , ਦੋਵਾਂ ਪਲੇਟਫਾਰਮਾਂ ਉਤੇ ਗੱਡੀਆਂ ਦੇ ਕੋਚਾਂ ਦਾ ਡਿਸਪਲੇਅ , ਨਵੀਂ ਚੱਲੀ ਟਰੇਨ ਨੰਬਰ 22409 ਅਤੇ 22410 ਦਾ ਮਾਨਸਾ ਰੇਲਵੇ ਸਟੇਸ਼ਨ ਤੇ ਠਹਿਰਾਅ,  ਕਰੋਨਾ ਦੌਰਾਨ ਬੰਦ ਕੀਤੀਆਂ ਗੱਡੀਆਂ ਨੂੰ ਦੁਬਾਰਾ ਚਲਾਉਣਾ ਸ੍ਰੀ ਡਿੰਪੀ ਗਰਗ ਡੀ਼ ਆਰ. ਐਮ. ਵੱਲੋਂ ਤਸੱਲੀਬਖ਼ਸ਼ ਜਵਾਬ ਨਾ ਦੇਣ ਕਾਰਨ ਅਤੇ ਵਧੀਆ ਧਿਆਨ ਨਾ ਦੇਣ ਕਾਰਨ ਵਫਦ ਵੱਲੋਂ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ। ਬਾਅਦ ਵਿੱਚ ਵਫਦ ਨੇ ਫੇਰ ਤੋਂ ਆਪਣਾ ਰੋਸ ਪ੍ਰਗਟ ਕਰਦੇ ਹੋਏ ਮੁਲਾਕਾਤ ਕੀਤੀ ਤਾਂ ਵਧੀਆ ਧਿਆਨ ਨਾਲ ਗੱਲ ਕੀਤੀ ਗਈ। ਜਤਿੰਦਰ ਆਗਰਾ ਅਤੇ ਧੰਨਾ ਮੱਲ ਗੋਇਲ ਨੇ ਨਵੀਂ ਗੱਡੀ ਦੇ ਸਟਾਪੇਜ ਅਤੇ ਕਰੋਨਾ ਦੌਰਾਣ ਬੰਦ ਗੱਡੀਆਂ ਬਾਰੇ ਬੇਨਤੀ ਕੀਤੀ ਤਾਂ ਡੀ ਆਰ ਐਮ ਵੱਲੋਂ ਦਸਿਆ ਗਿਆ ਕਿ ਗੱਡੀ ਦੇ ਠਹਿਰਾਅ ਅਤੇ ਬੰਦ ਗੱਡੀਆਂ ਨੂੰ ਚਲਾਉਣਾ ਉਸਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਇਸ ਬਾਰੇ ਰੇਲਵੇ ਮੰਤਰਾਲੇ ਨਾਲ ਰਾਬਤਾ ਕਾਇਮ ਕੀਤਾ ਜਾਵੇ ਉਸ ਵੱਲੋਂ ਪਹਿਲਾਂ ਹੀ ਨਵੀਂ ਗੱਡੀ ਦੇ ਮਾਨਸਾ ਰੇਲਵੇ ਸਟੇਸ਼ਨ ਤੇ ਸਟਾਪੇਜ ਦੀ ਸਿਫਾਰਸ਼ ਮੰਤਰਾਲੇ ਨੂੰ ਭੇਜ ਦਿੱਤੀ ਹੈ। ਸ਼ੈਡਾਂ ਦਾ ਕੰਮ ਅਤੇ ਸ਼ੌਚਾਲਯ ਦਾ ਕੰਮ ਜਲਦੀ ਕਰਵਾ ਦਿੱਤਾ ਜਾਵੇਗਾ। ਕੈਨਟੀਨ ਲਈ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ। ਗੱਡੀਆਂ ਦੇ ਕੋਚ ਡਿਸਪਲੇਅ ਦਾ ਕੰਮ ਵਿਚਾਰ ਅਧੀਨ ਹੈ ਕੁੱਝ ਸਮਾਂ ਲੱਗ ਸਕਦਾ ਹੈ ਪਰ ਹੋ ਜਾਵੇਗਾ। ਪ੍ਰੇਮ ਅਗਰਵਾਲ ਵੱਲੋਂ ਅੰਮ੍ਰਿਤ ਭਾਰਤ ਸਕੀਮ ਅਧੀਨ ਮਾਨਸਾ ਰੇਲਵੇ ਸਟੇਸ਼ਨ ਦਾ ਨਾਮ ਆਉਣ ਬਾਰੇ ਪੁੱਛੇ ਜਾਣ ਤੇ ਡੀ ਆਰ ਐਮ ਡਿੰਪੀ ਗਰਗ ਨੇ ਕਿਹਾ ਕਿ ਇਸੇ ਕੰਮ ਲਈ ਉਹ ਮਾਨਸਾ ਰੇਲਵੇ ਸਟੇਸ਼ਨ ਦੀ ਇੰਨਸਪੈਕਸਨ ਕਰਨ ਲਈ ਆਏ ਹਨ। ਇਸ ਮੌਕੇ ਜਤਿੰਦਰ ਆਗਰਾ, ਧੰਨਾ ਮੱਲ ਗੋਇਲ, ਕਾਮਰੇਡ ਰਾਜ ਕੁਮਾਰ ਗਰਗ, ਜਗਦੀਸ਼ ਰਾਏ, ਕ੍ਰਿਸ਼ਨ ਬਾਂਸਲ, ਸ੍ਰੀਮਤੀ ਵੀਨਾ ਅਗਰਵਾਲ ਆਦਿ ਵੱਖ ਵੱਖ ਸੰਸਥਾਵਾਂ ਦੇ ਆਗੂ ਅਤੇ ਮੈਂਬਰ ਹਾਜ਼ਰ ਸਨ।

NO COMMENTS