ਰੇਲਵੇ ਰੋਡ ਦੇ ਨਿਰਮਾਣ ਕਾਰਜ ਦੇ ਮਟੀਰੀਅਲ ਨੂੰ ਲੈ ਕੇ ਟੈਕਨੀਕਲ ਟੀਮ ਨੇ ਲਏ ਸੈਪਲ

0
160

ਬੁਢਲਾਡਾ30 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਨਗਰ ਕੋਸਲ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਰੇਲਵੇ ਰੋਡ ਤੇ ਕਰੋੜਾ ਰੁਪਏ ਦੀ ਲਾਗਤ ਨਾਲ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ ਦੇ ਮਟੀਰੀਅਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਟੈਕਨੀਕਲ ਐਡਵਾਇਜ਼ਰ ਕਮੇਟੀ ਵੱਲੋਂ ਵੈੱਬ ਕੋਸ ਵੱਲੋਂ ਰੇਲਵੇ ਰੋਡ ਦੇ ਮਟੀਰੀਅਲ ਦੇ ਸੈਪਲ ਲਏ ਗਏ। ਜ਼ੋ ਵਿਭਾਗੀ ਲੈਬਾਰਟਰੀ ਵਿੱਚ ਭੇਜ਼ ਕੇ ਮਟੀਰੀਅਲ ਦੀ ਜਾਂਚ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੋਸਲ ਦੇ ਜੂਨੀਅਰ ਇੰਜੀਨੀਅਰ ਗੁਰਜੰਟ ਸਿੰਘ ਨੇ ਦੱਸਿਆ ਕਿ ਰੇਲਵੇ ਰੋਡ ਦੇ ਨਿਰਮਾਣ ਲਈ ਕਰੋੜਾ ਰੁਪਏ ਦੀ ਲਾਗਤ ਨਾਲ 2 ਵਿਭਾਗੀ ਐਸਟੀਮੈਟਾ ਅਧੀਨ ਨਿਰਮਾਣ ਕੀਤਾ ਗਿਆ ਸੀ ਪਰੰਤੂ ਸੜਕ ਤੇ ਲਗਾਏ ਗਏ ਮਟੀਰੀਅਲ ਸੰਬੰਧੀ ਜਾਂਚ ਨੂੰ ਲੈ ਕੇ ਇਹ ਟੀਮ ਅੱਜ ਨਗਰ ਕੋਸਲ ਵਿੱਚ ਪੁੱਜੀ ਜਿੱਥੇ ਕੋਸਲ ਪ੍ਰਬੰਧਕ ਐਸ ਡੀ ਐਮ (ਆਈ ਏ ਐਸ) ਸਾਗਰ ਸੇਤੀਆਂ ਦੀ ਨਿਗਰਾਨ ਹੇਠ ਵੈੱਬ ਕੋਸ ਟੀਮ ਵੱਲੋਂ ਸੈਪਲੰਿਗ ਕੀਤੀ ਗਈ। ਨਗਰ ਸੁਧਾਰ ਸਭਾ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਲੋਕਾਂ ਵੱਲੋਂ ਸੜਕ ਦੇ ਨਿਰਮਾਣ ਵਿੱਚ ਵਰਤੇ ਗਏ ਮਟੀਰੀਅਲ ਦੀ ਜਾਂਚ ਨੂੰ ਲੈ ਕੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਜ਼ੋ ਸੜਕ ਬਣਨ ਤੋਂ ਪਹਿਲਾ ਹੀ ਕਈ ਜਗ੍ਹਾ ਤੇ ਮੁਰੰਮਤ ਦੀ ਸਥਿਤੀ ਵਿੱਚ ਪਹੁੰਚ ਚੁੱਕੀ ਹੈ। ਇਸ ਦੌਰਾਨ ਸੈਪਲੰਿਗ ਸਮੇਂ ਸੰਬੰਧਤ ਠੇਕੇਦਾਰ ਵੀ ਮੋਜੂਦ ਸੀ ਅਤੇ ਨਗਰ ਸੁਧਾਰ ਸਭਾ ਦੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਪ੍ਰੇਮ ਸਿੰਘ ਦੋਦੜਾ ਤੋਂ ਇਲਾਵਾ ਸਭਾ ਦੇ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਠੇਕੇਦਾਰ ਤੇ  ਘਟੀਆਂ ਮਟੀਰੀਅਲ ਦਾ ਦੋਸ਼ ਲਾਉਦਿਆਂ ਸਭਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਆਧਾਰ ਬਣਾ ਕੇ ਜਾਂਚ ਦੀ ਮੰਗ ਕੀਤੀ ਗਈ। ਦੂਸਰੇ ਪਾਸੇ ਸੰਬੰਧਤ ਠੇਕੇਦਾਰ ਵੱਲੋਂ ਆਪਣੇ ਸਫਾਈ ਪੱਖ ਵਿੱਚ ਸੜਕ ਦੇ ਨਿਰਮਾਣ ਨੂੰ ਸਹੀ ਦੱਸਦਿਆ ਅਤੇ ਸੜਕ ਨੂੰ ਪੂਰਾ ਕਰਨ ਲਈ ਅੰਤਿਮ ਘੋਲ ਨੂੰ ਨਾ ਪਾਉਣਾ ਦਾ ਕਾਰਨ ਟ੍ਰੈਫਿਕ ਸਮੱਸਿਆ ਦੱਸਿਆ।

LEAVE A REPLY

Please enter your comment!
Please enter your name here