ਰੇਲਵੇ ਪੂਲੀ ਬਣਾਉਣ ਸਮੇਤ ਹੋਰ ਮੰਗਾ ਨੂੰ ਲੈ ਕੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਗਿਆ।

0
47

ਮਾਨਸਾ -9 ਜੁਲਾਈ (ਸਾਰਾ ਯਹਾ/ ਜੋਨੀ ਜਿੰਦਲ) ਸਹਿਰ ਦੀ ਵੱਡੀ ਸਮੱਸਿਆ ਰੇਲਵੇ ਪੂਲੀ ਨੂੰ ਬਣਾਉਣ, ਬਾਰਸਾਂ ਸਮੇਂ ਟੋਭੇ ਨੂੰ ਖਾਲੀ ਕਰਾਉਣ, 33 ਫੁੱਟੀ ਰੋਡ ਦੇ ਸੀਵਰੇਜ ਦਾ ਲੈਵਲ ਠੀਕ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਸੀ ਪੀ ਆਈ ਦੇ ਸਹਿਰ ਦੇ ਸਕੱਤਰ ਰਤਨ ਭੋਲਾ ਅਤੇ ਏਟਕ ਆਗੂ ਦਰਸਨ ਪੰਧੇਰ ਦੀ ਅਗਵਾਈ ਹੇਠ ਹਲਕਾ ਵਿਧਾਇਕ ਸ੍ਰ. ਨਾਜਰ ਸਿੰਘ ਮਾਨਸ਼ਾਹੀਆ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਜਿਲਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਸਹਿਰੀ ਸਕੱਤਰ ਰਤਨ ਭੋਲਾ, ਸੀ, ਪੀ, ਆਈ ਆਗੂ ਦਰਸਨ ਪੰਧੇਰ ਨੇ ਕਿਹਾ ਕਿ ਸਹਿਰ ਦੀ ਵਧ ਅਬਾਦੀ ਕਾਰਨ ਪਾਣੀ ਨਿਕਾਸੀ, ਸੀਵਰੇਜ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਬਾਰਸਾ ਸਮੇਂ ਨਿਕਾਸੀ ਨਾ ਕਾਰਨ ਦੁਕਾਨਾਂ ਤੇ ਮਕਾਨਾ ਦਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਰੇਲਵੇ ਪੂਲੀ ਨੂੰ ਬਣਾਉਣ ਸਬੰਧੀ ਸਰਕਾਰ ਤੋਂ ਮੰਗ ਕੀਤੀ। ਐਡਵੋਕੇਟ ਰੇਖਾ ਸਰਮਾ, ਇਸਤਰੀ ਸਭਾ ਦੇ ਅਰਵਿੰਦਰ ਕੌਰ ਅਤੇ ਐਮ ਸੀ ਕਿਰਨਾ ਰਾਣੀ ਨੇ ਬਾਰਸਾਂ ਦੇ ਪਾਣੀ ਨਿਕਾਸੀ ਲਈ ਟੋਭੇ ਨੂੰ ਖਾਲੀ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨੂੰ ਫੋਰੀ ਤੌਰ ਤੇ ਕਰਾਈ ਆ ਜਾਵੇ। 33 ਫੁੱਟ ਰੋਡ ਦੀ ਸੀਵਰੇਜ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਵਿਕਾਸ ਦੇ ਅਧੂਰੇ ਪਏ ਕੰਮਾ ਵਰਕ ਆਰਡਰ ਦੇ ਕੇ ਤੁਰੰਤ ਸੂਰੁ ਕਰਵਾਏ ਜਾਣ। ਟਰੇਡ ਯੂਨੀਅਨ ਆਗੂ ਮਿੱਠੂ ਸਿੰਘ ਮੰਦਰ, ਸੁਖਦੇਵ ਸਿੰਘ ਮਾਨਸਾ ਆਗੂਆਂ ਨੇ ਮੰਗ ਕੀਤੀ ਕਿ ਖੋਖਰ ਰੋਡ ਉੱਪਰ ਸਥਿਤ ਗੋਦਾਮ ਦੇ ਕਾਰਨ ਸੁਸਰੀ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ। ਅਤੇ ਸਲੱਮ ਏਰੀਏ ਵਿੱਚ ਵਿਕਾਸ ਕਾਰਜਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ। 

NO COMMENTS