ਮਾਨਸਾ – 22ਮਈ (ਸਾਰਾ ਯਹਾ/ਹੀਰਾ ਸਿੰਘ ਮਿੱਤਲ)ਸੀ ਪੀ ਆਈ ਸਹਿਰ ਕਮੇਟੀ ਵੱਲੋਂ ਸਹਿਰੀ ਸਕੱਤਰ ਕਾਮਰੇਡ ਰਤਨ ਭੋਲਾ, ਟਰੇਡ ਯੂਨੀਅਨ ਆਗੂ ਦਰਸਨ ਪੰਧੇਰ ਅਤੇ ਵਾਰਡ ਨੰਬਰ 13 ਤੋ ਕੌਸਲਰ ਕਿਰਨਾ ਰਾਣੀ ਵੱਲੋਂ ਸਹਿਰ ਦੀਆ ਮੰਗਾਂ ਅਤੇ ਸਮੱਸਿਆਵਾਂ ਪ੍ਰਤੀ ਮੰਗ ਪੱਤਰ ਐਸ ਡੀ ਐਮ ਸਰਬਜੀਤ ਕੌਰ ਨੂੰ ਦਿੱਤਾ ਗਿਆ। ਇਸ ਸਮੇਂ ਸੀ ਪੀ ਆਈ ਦੇ ਜਿਲਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਨੇ ਸਰਕਾਰ ਮੰਗ ਕਰਦਿਆਂ ਕਿਹਾ ਕਿ ਮਾਨਸਾ ਸਹਿਰ ਰੇਲਵੇ ਲਾਈਨ ਕਾਰਨ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਪਾਣੀ ਨਿਕਾਸੀ ਲਈ ਕੇਵਲ ਇੱਕ ਰੇਲਵੇ ਪੁਲੀ ਬਣੀ ਹੋਈ ਜੋ ਕਿ ਬਹੁਤ ਪੁਰਾਣੀ ਅਤੇ ਡੂੰਘੀ ਹੋਣ ਕਾਰਨ ਪਾਣੀ ਨਿਕਾਸੀ ਨਹੀ ਹੋ ਰਹੀ। ਜੋ ਕਿ ਪਾਣੀ ਨਿਕਾਸੀ ਸਬੰਧੀ ਪੁਲੀ ਬਣਾਉਣ ਦੀ ਲੋੜ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੁਲੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ। ਇਸ ਸਮੇਂ ਸੀ ਪੀ ਆਈ ਆਗੂਆਂਨੇ ਮੰਗ ਕਰਦਿਆਂ ਕਿਹਾ ਕਿ ਬਾਰਸਾ ਦਾ ਮੌਸਮ ਆਉਣ ਕਾਰਨ ਟੋਭੇ ਨੂੰ ਖਾਲੀ ਕਰਵਾਉਣ ਅਤੇ ਸਹਿਰ ਵਿੱਚੋਂ ਨਜਾਇਜ਼ ਕੂੜਾ ਡੰਪ ਨੂੰ ਹਟਾਉਣ ਸਮੇਤ ਵਿਕਾਸ ਦੇ ਕੰਮਾਂ ਵਿੱਚ ਤੇਜੀ ਲਿਆਉਣ ਦੀ ਮੰਗ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਿੰਘ, ਮਿੱਠੂ ਸਿੰਘ ਮੰਦਰ, ਅਰਵਿੰਦਰ ਕੌਰ ਆਦਿ ਆਗੂ ਹਾਜ਼ਰ ਸਨ।