ਰੇਲਵੇ ਦੀ ਪੰਜਾਬ ਨੂੰ ਕੋਰੀ ਨਾਂਹ, ਰੇਲ ਸੇਵਾ ਨਹੀਂ ਹੋਵੇਗੀ ਬਹਾਲ

0
102

ਚੰਡੀਗੜ੍ਹ,07 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ‘ਚ ਬੇਸ਼ੱਕ ਮਾਲ ਗੱਡੀਆਂ ਲਈ ਰੇਲਵੇ ਟਰੈਕ ਖਾਲੀ ਕਰ ਦੇਣ ਦਾ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਪਰ ਰੇਲਵੇ ਦੇ ਚੇਅਰਮੈਨ ਤੇ CEO ਵਿਨੋਦ ਕੁਮਾਰ ਯਾਦਵ ਨੇ ਕਿਹਾ ਪੰਜਾਬ ‘ਚ ਰੇਲਾਂ ਚਲਾਉਣ ਦਾ ਮਾਹੌਲ ਨਹੀਂ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਸੁਰੱਖਿਆ ਯਕੀਨੀ ਬਣਾਵੇ। ਸੁਰੱਖਿਆ ਕਲੀਅਰੈਂਸ ਦੇਵੇ ਤਾਂ ਹੀ ਰੇਲ ਸੇਵਾ ਬਹਾਲ ਹੋਵੇਗੀ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਮਾਲ ਗੱਡੀਆਂ ਲਈ ਟਰੈਕ ਖੁੱਲ੍ਹੇ ਹਨ ਤੇ ਯਾਤਰੀ ਰੇਲਾਂ ਲਈ ਨਹੀਂ। ਭਾਰਤੀ ਰੇਲਵੇ ਦਾ ਇਸ ਤਰ੍ਹਾਂ ਦਾ ਆਪਰੇਸ਼ਨ ਸੰਭਵ ਨਹੀਂ ਹੈ। ਭਾਰਤੀ ਰੇਲਵੇ ਨੂੰ ਕੋਈ ਇਹ ਗਾਈਡ ਨਹੀਂ ਕਰ ਸਕਦਾ ਕਿ ਤੁਸੀਂ ਇਸ ਟਰੈਕ ‘ਤੇ ਇਹ ਟਰੇਨ ਚਲਾਓ ਤੇ ਇਹ ਨਹੀਂ।

ਉਨ੍ਹਾਂ ਕਿਹਾ ਰੇਲਵੇ ਦੀ ਆਪਣੀ ਵਿਵਸਥਾ ਹੈ ਜਿਸ ਦੇ ਮੁਤਾਬਕ ਪੂਰੇ ਭਾਰਤ ‘ਚ ਰੇਲ ਆਪਰੇਸ਼ਨ ਚੱਲਦਾ ਹੈ। ਪੰਜਾਬ ‘ਚ ਸਥਿਤੀ ਇਹ ਹੈ ਰੇਲਵੇ ਟਰੇਨ ਆਪਰੇਟ ਨਹੀਂ ਕਰ ਸਕਦਾ। ਪੰਜਾਬ ‘ਚ ਸਟੇਸ਼ਨ ਮਾਸਟਰ ਨੂੰ ਵੀ ਇਹੀ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਇਸ ਟਰੈਕ ‘ਤੇ ਸਿਰਫ ਮਾਲ ਗੱਡੀਆਂ ਚੱਲਣ ਦੇਵਾਂਗੇ, ਯਾਤਰੀ ਰੇਲਾਂ ਨਹੀਂ ਤਾਂ ਅਜਿਹੇ ‘ਚ ਮਾਹੌਲ ‘ਚ ਰੇਲਾਂ ਟਲਾਉਣਾ ਸੰਭਵ ਨਹੀਂ।

ਉਨ੍ਹਾਂ ਕਿਹਾ ਟਰੇਨਾਂ ਨੂੰ ਥਾਂ-ਥਾਂ ਚੈੱਕ ਕੀਤਾ ਜਾਂਦਾ ਹੈ ਕਿ ਟਰੇਨ ‘ਚ ਕੀ-ਕੀ ਹੈ ਕੀ ਸਮਾਨ ਲੋਡ ਹੈ। ਅਜਿਹੇ ‘ਚ ਟਰੇਨ ਆਪਰੇਸ਼ਨ ਨਹੀਂ ਚੱਲਦਾ।

NO COMMENTS