*ਰੇਲਵੇ ਤਿ੍ਵੈਣੀ ਮੰਦਰ ਨੇ 800 ਪਰਿਵਾਰਾਂ ਦੀ ਫੜੀ ਬਾਂਹ*

0
192

ਮਾਨਸਾ 14 ਦਸੰਬਰ(ਸਾਰਾ ਯਹਾਂ/ਮੁੱਖ ਸੰਪਾਦਕ):ਸ਼ਹਿਰ ਦੀ ਨਾਮਵਾਰ ਸੰਸਥਾ ਸ਼੍ਰੀ ਚਿੰਤਹਰਣ ਰੇਲਵੇ ਤ੍ਰਿਵੈਣੀ ਮੰਦਰ ਮਾਨਸਾ ਵੱਲੋ ਮਹੀਨਾਵਾਰ ਰਾਸ਼ਨ ਦੇਣ ਦੀ ਰਵਾਈਤ ਨੂੰ ਅੱਗੇ ਤੋਰਦਿਆਂ ਪਿਛਲੇ 22 ਸਾਲਾ ਤੋਂ ਲਗਾਤਾਰ 800 ਗਰੀਬ ਪਰਿਵਾਰਾ ਨੂੰ ਇੱਕ ਮਹੀਨੇ ਦੇ ਰਾਸ਼ਨ ਦੇਣ ਦੇ ਨਾਲ ਨਾਲ 115 ਗਰੀਬ ਪਰਿਵਾਰਾਂ ਨੂੰ ਰਹਿਣ ਲਈ ਆਪਣਾ ਘਰ ਵੀ ਤ੍ਰਿਵੈਣੀ ਮੰਦਰ ਵੱਲੋਂ ਦਿੱਤਾ ਗਿਆ ਹੈ, ਜਿੱਥੇ ਹਰ ਰੋਜ ਹਜਾਰਾ ਲੋਕਾਂ ਨੂੰ ਲਗਾਤਾਰ ਲੰਗਰ ਪਾਣੀ ਦੀ ਸੇਵਾ ਕਰਦਾ ਆ ਰਿਹਾ ਹੇੈ, ਉੱਥੇ ਹਰ ਮਹੀਨੇ ਦੁਖੀਆਂ ਨੂੰ ਖਾਣ ਪੀਣ ਦਾ ਰਾਸ਼ਨ ਮੁਹੱਇਆ ਕਰਵਾਉਣ ਵਿਚ ਵੀ ਇਹ ਧਾਰਮਿਕ ਸੰਸਥਾ ਵਜੋਂ ਮੋਹਰੀ ਕਤਾਰ ‘ਚ ਹੈ। ਰੇਲਵੇ ਸਟੇਸ਼ਨ ਦੇ ਨੇੜੇ ਇਸ ਮੰਦਰ ਵਿਚ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਉਪਰੰਤ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਨਾਲ ਲੋੜਵੰਦ ਲਈ ਪੈਸੇ ਅਤੇ ਖਾਣ ਪੀਣ ਦੀ ਸਮੱਗਰੀ ਭੇਂਟ ਕਰ ਰਹੇ ਹਨ। ਇਸ ਅਧੀਨ ਅੱਜ 302 ਵੇਂ ਕੈਂਪ ਅਧੀਨ 800 ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ।ਇਸ ਮੌਕੇ ਮੰਦਰ ਦੇ ਪ੍ਰਧਾਨ ਅਸ਼ੋਕ ਲਾਲੀ ਨੇ ਦੱਸਿਆ ਕਿ ਅੱਜ ਸਾਡਾ ਸਮਾਜ ਧਾਰਮਿਕ ਸੰਸਥਾਵਾ ਦੇ ਸਹਾਰੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਤ੍ਰਿਵੈਣੀ ਮੰਦਰ ਦਾ ਮੁੱਖ ਮਕਸਦ ਗਰੀਬਾ ਦੀ ਮੱਦਦ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ਨ ਅਤੇ ਮਕਾਨ ਜੋ ਔਰਤਾ ਵਿਧਵਾ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਕੋਈ ਕਮਾਨ ਵਾਲਾ ਘਰ ਨਹੀਂ ਹੈ, ਦੀ ਇਹ ਮੱਦਦ ਤ੍ਰਿਵੈਣੀ ਮੰਦਰ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਹ ਰਾਸ਼ਨ ਹਹ ਮਹੀਨੇ ਦੀ 14 ਤਾਰੀਖ ਨੂੰ ਹਰ ਮਹੀਨੇ ਦਿੱਤਾ ਜਾਂਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਹਰੇਕ ਵਿਅਕਤੀ ਨੂੰ ਦਸਵੰਧ ਜਰੂਰ ਕੱਢਣਾ ਚਾਹੀਦਾ ਹੈ ਤਾਂ ਜੋ ਲੋੜਬੰਦ ਦੇ ਕੰਮ ਆ ਸਕੇ। ਇਸ ਮੌਕੇ ਤਿਰਵੈਣੀ ਮੰਦਰ ਦੇ ਸੇਵਾਦਾਰ ਅਨੀਲ ਭਾਟੀਆ, ਰਾਜੂ, ਨਿੰਬੂ, ਜਗਨਨਾਥ ,ਰਾਜਸਥਾਨੀ, ਅਸੋਕ ਲਾਲੀ, ਡਾ ਸਿੰਗਲਾ, ਵਿਜੈ ਕੁਮਾਰ, ਸੁਰੇਸ਼ ਕੁਮਾਰ ਹਾਜ਼ਰ ਸਨ। ਇਸ ਦੌਰਾਨ ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸੋਤਮ ਬਾਂਸਲ ਨੇ ਪਹੁੰਚਕੇ ਤ੍ਰਿਵੈਣੀ ਮੰਦਰ ਦੇ ਪ੍ਰਧਾਨ ਅਸੋਕ ਲਾਲੀ ਵੱਲੋਂ ਕੀਤੇ ਜਾ ਰਹੇ ਇਹਨਾ ਨੇਕ ਕੰਮਾ ਦੀ ਸ਼ਲਾਘਾ ਕੀਤੀ।

NO COMMENTS