ਬੁਢਲਾਡਾ 14 ਜੂਨ (ਸਾਰਾ ਯਹਾਂ/ਅਮਨ ਮਹਿਤਾ)
ਜਨਵਾਦੀ ਕਵੀ ਤੇ ਗੀਤਕਾਰ ਹਾਕਮ ਸਿੰਘ ਰੂੜੇਕੇ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੋਂ ਸ਼ਾਨਾਮਤੀ ਸੇਵਾ ਮੁਕਤੀ ਦੀ ਖੁਸ਼ੀ ਵਿਚ ਪੰਜਾਬੀ ਭਾਸ਼ਾ ਦੇ ਉੱਘੇ ਕਹਾਣੀਕਾਰ ਤੇ ਆਲੋਚਕ ਨਿਰੰਜਣ ਬੋਹਾ ਦਾ ਵਿਸ਼ੇਸ਼ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲਵਾ ਸਾਹਿਤ ਸੜਾ ਬਰਨਾਲਾ ਦੇ ਪ੍ਧਾਨ ਡਾ..ਸੰਪੂਰਨ ਸਿੰਘ ਟੱਲੇਵਾਲ ਨੇ ਦੱਸਿਆ ਕਿ ਰੂੜੇਕੇ ਪਰਿਵਾਰ ਨੇ ਇਹ ਫੈਸਲਾ ਨਿਰੰਜਣ ਬੋਹਾ ਵੱਲੋ ਪਿਛਲੇ ਚਾਰ ਦਹਾਕਿਆਂ ਤੋ ਸਾਹਿਤ ਦੀ ਕੀਤੀ ਨਿਸ਼ਕਾਮ ਸੇਵਾ ਨੂੰ ਧਿਆਨ ਵਿਚ ਰੱਖ ਕੇ ਲਿਆ ਹੈ ।ਇਹ ਸਨਮਾਨ ਸਭਾ ਵੱਲੋਂ ਮਿਤੀ 11 ਜੁਲਾਈ 2024 ਨੂੰ ਪੰਜਾਬ ਆਈ ਟੀ ਆਈ ਬਰਨਾਲਾ ਵਿੱਖੇ ਹੋਣ ਵਾਲੇ ਸਮਾਗਮ ਸਮੇ ਦਿੱਤਾ ਜਾਵੇਗਾ ਤੇ ਇਸ ਵਿਚ ਸਨਮਾਨ ਚਿੰਨ੍ਹ ਤੋ ਇਲਾਵਾ 5100 ਰੁਪਏ ਦੀ ਨਗਦ ਰਾਸ਼ੀ ਵੀ ਸ਼ਾਮਿਲ ਹੋਵੇਗੀ ।ਇਸ ਸਮਾਗਮ ਸਮੇ ਯਾਦਵਿੰਦਰ ਸਿੰਘ ਦੇ ਨਾਵਲ ‘ ਮਨੁਹੁ ਕੁਸੁਧਾ ਕਾਲੀਆ’ ‘ਤੇ ਵਿਚਾਰ ਗੋਸ਼ਟੀ ਵੀ ਕਰਵਾਈ ਜਾਵੇਗੀ।