ਰੂਸ ਨੇ ਮੁੜ ਤਿਆਰ ਕੀਤੀ ਵੈਕਸੀਨ, ਪਹਿਲੀ ਤੋਂ ਬਿਹਤਰ ਹੋਣ ਦਾ ਦਾਅਵਾ

0
61

ਮਾਸਕੋ 23 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਰੂਸ ਨੇ ਇੱਕ ਵਾਰ ਫਿਰ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਰੂਸ ਨੇ ਇਕ ਹੋਰ ਕੋਰੋਨਾ ਵੈਕਸੀਨ ਬਣਾ ਲੈਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ 11 ਅਗਸਤ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਨੀਆਂ ਦੀ ਪਹਿਲੀ ਵੈਕਸੀਨ ਲਾਂਚ ਕੀਤੀ ਸੀ। ਰੂਸ ਦਾ ਕਹਿਣਾ ਹੈ ਕਿ ਪਹਿਲੀ ਵੈਕਸੀਨ ਦੇ ਜੋ ਸਾਈਡ ਇਫੈਕਟ ਸਾਹਮਣੇ ਆਏ ਸਨ, ਉਹ ਨਵੀਂ ਵੈਕਸੀਨ ਲਾਉਣ ‘ਤੇ ਨਹੀਂ ਹੋਣਗੇ। ਇਸ ਦੂਜੀ ਵੈਕਸੀਨ ਦਾ ਨਾਂ EpiVacCorona ਰੱਖਿਆ ਗਿਆ ਹੈ। ਵੈਕਸੀਨ ਦਾ ਨਿਰਮਾਣ ‘ਵੈਕਸਟਰ ਸਟੇਟ ਰਿਸਰਚ ਸੈਂਰ ਆਫ ਵਾਇਰੋਲੌਜੀ ਐਂਡ ਬਾਇਓਟੈਕਨਾਲੋਜੀ’ ਨੇ ਕੀਤਾ ਹੈ।

ਵੈਕਟਰ ਸਟੇਟ ਰਿਸਰਚ ਸੈਂਟਰ ਆਫ ਵਾਇਰੋਲੌਜੀ ਐਂਡ ਬਾਇਓਟੈਕਨਾਲੌਜੀ ਹੁਣ ਤਕ ਕੋਰੋਨਾ ਵਾਇਰਸ ਦੀਆਂ 13 ਸੰਭਾਵੀ ਵੈਕਸੀਨਾਂ ‘ਤੇ ਕੰਮ ਕਰ ਚੁੱਕਾ ਹੈ। ਇਨ੍ਹਾਂ ਵੱਲੋਂ ਲੈਬ ‘ਚ ਜਾਨਵਰਾਂ ‘ਤੇ ਪਰੀਖਣ ਕੀਤੇ ਜਾ ਚੁੱਕੇ ਹਨ।

ਕਦੋਂ ਤਕ ਆਵੇਗੀ ਵੈਕਸੀਨ:

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਵਿਗਿਆਨੀਆਂ ਦਾ ਦਾਅਵਾ ਹੈ ਕਿ EpiVacCorona ਵੈਕਸੀਨ ਦਾ ਕਲੀਨੀਕਲ ਟ੍ਰਾਇਲ ਸਤੰਬਰ ‘ਚ ਪੂਰਾ ਹੋ ਜਾਵੇਗਾ। ਅਕਤੂਬਰ ਤਕ ਵੈਕਸੀਨ ਰਜਿਸਟਰ ਕਰ ਲਈ ਜਾਵੇਗੀ ਤੇ ਨਵੰਬਰ ਤੋਂ ਇਸ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਹੁਣ ਤਕ 57 ਵਾਲੰਟੀਅਰਸ ਨੂੰ ਵੈਕਸੀਨ ਦਿੱਤੀ ਗਈ ਹੈ ਜਦਕਿ 43 ਨੂੰ ਪਲੇਸਬੋ ਦਿੱਤਾ ਗਿਆ ਹੈ। ਉਨ੍ਹਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਹੋਇਆ। ਸਾਰੇ 23 ਦਿਨ ਤਕ ਹਸਪਤਾਲ ‘ਚ ਭਰਤੀ ਰਹੇ।

ਹੁਣ ਤਕ ਸਾਰੇ ਸਿਹਤਮੰਦ ਹਨ। ਕੋਰੋਨਾ ਇਨਫੈਕਟਡ ਨੂੰ ਇਸ ਨਵੀਂ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਪਹਿਲੀ ਖੁਰਾਕ ਦਿੱਤੇ ਜਾਣ ਦੇ 14 ਤੋਂ 21 ਦਿਨ ਦੇ ਅੰਦਰ ਦੂਜੀ ਖੁਰਾਕ ਦਿੱਤੀ ਜਾਵੇਗੀ।

ਰੂਸ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਆਪਣੀ ਪਹਿਲੀ Sputnik5 ਵੈਕਸੀਨ ਦੇ ਪਹਿਲੇ ਬੈਚ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਸ ਵੈਕਸੀਨ ਨੂੰ ਗਾਮੋਲਿਆ ਸਾਇੰਟਿਫਿਕ ਰਿਸਰਚ ਇੰਸਟੀਟਿਊਟ ਆਫ ਐਪਿਡੈਮਿਓਲੌਜੀ ਐਂਡ ਮਾਇਕ੍ਰੋਬਾਇਓਲੌਜੀ ਵੱਲੋਂ ਬਣਾਇਆ ਗਿਆ ਹੈ। ਇਹ ਮਾਸਕੋ ਕੋਲ ਸਥਿਤ ਇਕ ਇਲਾਜ ਕੇਂਦਰ ਹੈ।

NO COMMENTS