ਮਾਨਸਾ 19 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਧਰਮੂ ਵਿਖੇ “ਰੁੱਖ ਲਗਾਓ ਵਾਤਾਵਰਣ ਬਚਾਓ” ਮੁਹਿੰਮ ਤਹਿਤ ਵਾਤਾਵਰਣ ਨੂੰ ਹਰਿਆ ਭਰਿਆ,ਸਾਫ਼ ਸੁਥਰਾ ਅਤੇ ਸ਼ੁੱਧ ਬਨਾਉਣ ਲਈ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ ਦੇ
ਸਹਿਯੋਗ ਨਾਲ ਸਕੂਲ ਵਿੱਚ ਲਗਭਗ 100 ਦੇ ਕਰੀਬ ਬੂਟੇ ਲਗਾਏ ਗਏ। ਜਿੰਨਾ ਵਿੱਚ ਛਾਂਦਾਰ ,ਫਲਦਾਰ, ਅਤੇ ਫੁੱਲਦਾਰ ਬੂਟੇ ਹਨ। ਇਸ ਮੌਕੇ ਹੈਡ ਟੀਚਰ ਪਰਮਪਾਲ ਜੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ ਵਾਤਾਵਰਣ ਦੇ ਬਚਾਓ ਲਈ ਹੋਰ ਬੂਟੇ ਲਾਉਣ ਲਈ ਵੀ ਕਿਹਾ ਗਿਆ। ਇਸ ਮੌਕੇ ਅਮਰਜੀਤ ਕੌਰ, ਕਿਰਨਜੀਤ ਕੌਰ, ਬਿੰਦੂ ਰਾਣੀ,ਬਾਬਰ ਸਿੰਘ, ਵੀਰਇੰਦਰ ਕੌਰ, ਬਲਜਿੰਦਰ ਕੌਰ,ਮਨਪ੍ਰੀਤ ਕੌਰ, ਸਾਰੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਸਾਰੇ ਮਿਡ ਡੇ ਮੀਲ ਵਰਕਰਾਂ ਅਤੇ ਸਫ਼ਾਈ ਕਰਮਚਾਰੀ ਨੂੰ ਇਸ ਮੁਹਿੰਮ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।