*ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡੀ ਜ਼ਿਮੇਵਾਰੀ ਬਣਦੀ ਹੈ…ਅਗਰੋਈਆ*

0
45

ਮਾਨਸਾ 05 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ)ਵਿਸ਼ਵ ਵਾਤਾਵਰਣ ਦਿਵਸ ਮਨਾਉਂਦਿਆਂ ਮਾਨਸਾ ਸਾਇਕਲ ਗਰੁੱਪ ਵਲੋਂ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੀ ਨਵੀਂ ਬਣੀ 33 ਫੁੱਟ ਰੋਡ ਤੇ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ ਜੋ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਵੀ ਹਨ ਬਹੁਤ ਸਾਲਾਂ ਤੋਂ ਗਰੁੱਪ ਸਮੇਤ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਾਂਝੀਆਂ ਥਾਵਾਂ ਤੇ ਰੁੱਖ ਲਗਾਉਣ ਲਈ ਯਤਨਸ਼ੀਲ ਹਨ ਇਸੇ ਲੜੀ ਤਹਿਤ ਅੱਜ ਤੇਤੀ ਫੁੱਟ ਰੋਡ ਤੇ ਪੌਦੇ ਲਗਾਏ ਗਏ ਹਨ ਅਤੇ ਇਹਨਾਂ ਦੀ ਸੰਭਾਲ ਲਈ ਟ੍ਰੀ ਗਾਰਡ ਵੀ ਲਗਾਏ ਗਏ ਹਨ ਅਤੇ ਸਮੇਂ ਸਮੇਂ ਤੇ ਪਾਣੀ,ਖਾਦ ਆਦਿ ਦੇ ਕੇ ਇਹਨਾਂ ਦੀ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁੱਝ ਦਿਨਾਂ ਚ ਮੌਸਮ ਠੀਕ ਹੁੰਦਿਆਂ ਹੀ ਇਸ ਸਾਰੀ ਸੜਕ ਦੇ ਦੋਨੋਂ ਪਾਸੇ ਰੁੱਖ ਲਗਾਕੇ ਇਸ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ ਜਿਸ ਨਾਲ ਸੜਕ ਸਾਈਡਾਂ ਤੋਂ ਟੁੱਟਣ ਤੋਂ ਵੀ ਬਚੇਗੀ ਅਤੇ ਵਾਤਾਵਰਣ ਵੀ ਸਾਫ਼ ਸੁਥਰਾ ਬਣੇਗਾ। ਇਸ ਮੌਕੇ ਬੋਲਦਿਆਂ ਬਲਵੀਰ ਅਗਰੋਈਆ ਨੇ ਕਿਹਾ ਕਿ ਸਿਰਫ ਰੁੱਖ ਲਗਾਉਣ ਨਾਲ ਹੀ ਸਾਡੀ ਜ਼ਿਮੇਵਾਰੀ ਖਤਮ ਨਹੀਂ ਹੋ ਜਾਂਦੀ ਸਗੋਂ ਇਹਨਾਂ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਇਸ ਲਈ ਹਰ ਮਨੁੱਖ ਨੂੰ ਜ਼ਿੰਦਗੀ ਚ ਇੱਕ ਪੌਦਾ ਜ਼ਰੂਰ ਲਗਾਉਣਾ ਅਤੇ ਉਸਦੀ ਰੁੱਖ ਬਨਣ ਤੱਕ ਸੰਭਾਲ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਅਤੇ ਕਿ੍ਸ਼ਨ ਗਰਗ ਨੇ ਦੱਸਿਆ ਕਿ ਬਲਵੀਰ ਅਗਰੋਈਆ ਲੰਬੇ ਸਮੇਂ ਤੋਂ ਲਗਾਤਾਰ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਇਸ ਵਲੋਂ ਧਾਰਮਿਕ ਸਮਾਗਮਾਂ ਜਿਵੇਂ ਪ੍ਰਭਾਤ ਫੇਰੀਆਂ ਆਦਿ ਮੌਕੇ ਪੌਦੇ ਵੰਡ ਕੇ ਅਤੇ ਖੁੱਦ ਲਿਖੀਆਂ ਕਵਿਤਾਵਾਂ ਸੁਣਾ ਕੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕੀਤਾ ਜਾਂਦਾ ਹੈ ਅਜਿਹੇ ਇਨਸਾਨ ਤੋਂ ਪੇ੍ਰਿਤ ਹੋਣ ਦੀ ਲੋੜ ਹੈ।ਜਗਤ ਰਾਮ ਗਰਗ ਅਤੇ ਰਾਧੇ ਸ਼ਿਆਮ ਨੇ ਕਿਹਾ ਕਿ ਇਸ ਵਾਰ ਤਾਪਮਾਨ ਪੰਜਾਹ ਡਿਗਰੀ ਦੇ ਲੱਗਭਗ ਹੁੰਦਾ ਰਿਹਾ ਹੈ ਜਿਸਦਾ ਵੱਡਾ ਕਾਰਨ ਏਅਰਕੰਡੀਸ਼ਨਾ ਦਾ ਵਧਣਾ ਅਤੇ ਸੜਕਾਂ ਚੌੜੀਆਂ ਕਰਨ ਲਈ ਰੁੱਖਾਂ ਦਾ ਵੱਡੇ ਪੱਧਰ ਤੇ ਕੱਟੇ ਜਾਣਾ ਹੈ ਇਸ ਸਥਿਤੀ ਨੂੰ ਕੰਟਰੋਲ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਚਾਹੀਦੇ ਹਨ।

ਇਸ ਮੌਕੇ ਕਿਸਾਨ ਆਗੂ ਬੋਗ ਸਿੰਘ, ਪ੍ਰਵੀਨ ਟੋਨੀ ਸ਼ਰਮਾਂ, ਸਮਾਜਸੇਵੀ ਸੰਦੀਪ ਸ਼ਰਮਾ, ਰਾਧੇ ਸ਼ਿਆਮ,ਰਮਨ ਗੁਪਤਾ, ਸੁਰਿੰਦਰ ਬਾਂਸਲ,ਕਿ੍ਸ਼ਨ ਗਰਗ, ਸੰਜੀਵ ਪਿੰਕਾ, ਹੈਪੀ ਸਿੰਘ ਸਮੇਤ ਮੈਂਬਰ ਹਾਜ਼ਰ ਸਨ

NO COMMENTS