*ਰੁਟੀਨ ਟੀਕਾਕਰਨ ਅਤੇ ਐਮ.ਆਰ ਵੈਕਸੀਨ ਸਬੰਧੀ ਰੀਵਿਊ ਮੀਟਿੰਗ ਹੋਈ*

0
42

ਮਾਨਸਾ 21 ਮਾਰਚ :(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਅੱਜ ਰੂਟੀਨ ਟੀਕਾਕਰਣ ਅਤੇ ਐਮ.ਆਰ ਵੈਕਸੀਨ ਦੀ ਰੀਵਿਊ ਮੀਟਿੰਗ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਨੋਡਲ ਅਫਸਰ ਸ਼ਾਮਲ ਹੋਏ। ਇਸ ਮੌਕੇ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਸਾਰੇ ਅਧਿਕਾਰੀ ਆਪਣੇ-ਆਪਣੇ ਬਲਾਕਾਂ ਵਿੱਚ ਪੈਰਾਮੈਡੀਕਲ ਸਟਾਫ ਨੂੰ ਸਿਖਲਾਈ ਦੇਣਗੇ।
ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਟੀਕਾਕਰਣ ਅਤਿ ਜਰੂਰੀ ਹੈ, ਸਿਹਤ ਵਿਭਾਗ ਦੀ ਇਹ ਪਰੇਵੇਨਟਿਵ ਕਿਸਮ ਦੀ ਸੇਵਾ ਹੈ। ਇਸ ਸਿਖਲਾਈ ਦੇ ਮੁੱਖ ਵਕਤਾ ਸਰਵੇਲੈੇਂਸ ਮੈਡੀਕਲ ਅਫਸਰ (ਡਬਲਿਊ.ਐਚ.ਓ) ਡਾ. ਨਿਵੇਦਿਤਾ ਵਾਸੂਦੇੇਵਾ ਨੇ ਰੋਟਵਾਇਰਸ ਵੈਕਸੀਨ ਦੀ ਸਿੰਗਲ ਡੋਜ਼ ਤੋਂ ਡਬਲ ਡੋੋਜ ਅਤੇ ਐਮ.ਆਰ ਵੈਕਸੀਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਖਸਰਾ ਮੁਕਤ ਪ੍ਰੋਗਰਾਮ ਨੂੰ ਸਫਲ ਕਰਨ ਹਿੱਤ ਜਿੰਨ੍ਹਾਂ ਬੱਚਿਆ ਦੀ ਉਮਰ ਪੰਜ ਸਾਲ ਤੱਕ ਹੈ, ਐਮ.ਆਰ 1, 2 ਵੈਕਸੀਨ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਵੈਕਸੀਨ ਨਾਲ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਉਲਟ ਪ੍ਰਭਾਵ ਆਉਂਦਾ ਹੈ, ਜੋ ਕਿ ਨਾ-ਮਾਤਰ ਹੁੰਦਾ ਹੈ, ਦਾ ਮੁਕੰਮਲ ਰਿਕਾਰਡ ਰੱਖਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਡਾ. ਪਰਵਰਿਸ਼  ਜਿੰਦਲ  ਬੱਚਿਆਂ ਦੇ ਮਾਹਰ ਨੇ ਵੈਕਸੀਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਡਾ.ਕੰੰਵਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਟੀਕਾਕਰਨ ਅਫਸਰ ਨੇ 10 ਸਾਲ ਅਤੇ 16 ਸਾਲ ਉਮਰ ਦੇ ਬੱਚਿਆਂ ਨੂੰ ਟੀ.ਡੀ.ਵੈਕਸੀਨ ਲਗਾਏ ਜਾਣ ਦੀ ਹਦਾਇਤ ਕਰਦਿਆ ਕਿਹਾ ਕਿ ਸਮੇਂ-ਸਮੇਂ ’ਤੇ ਟੀਕਾਕਰਣ ਕੈਂਪ ਲਗਾ ਕੇ ਅਤੇ ਸਕੂਲਾਂ ਵਿੱਚ ਟੀਕਾਕਰਨ ਕਰਕੇ ਟੀਚਾ ਪੂਰਾ ਕੀਤਾ ਜਾਵੇ।
ਇਸ ਮੌਕੇ ਡਾ.ਨਿਸ਼ੀ ਸ਼ੂਦ, ਡਾ.ਅਮਿਤ ਕੁਮਾਰ ਐਨੇਸਥੀਜਿਆ, ਡਾ.ਨੇਹਾ ਬਲਾਕ ਖਿਆਲਾ ਕਲਾਂ, ਸ੍ਰੀ ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈੇੇਨੇੇਜਰ, ਦਰਸ਼ਨ ਸਿੰਘ ਧਾਲੀਵਾਲ ਊਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਰਕੇਸ਼ ਕੁਮਾਰ ਫਾਰਮੇਸੀ ਅਫਸਰ, ਗੁਰਪ੍ਰੀਤ ਕੌਰ ਏ.ਐਨ.ਐਮ ਤੋਂ ਇਲਾਵਾ ਮਿਨਾਕਸ਼ੀ ਟੀਕਾਕਰਣ ਕੋਆਰਡੀਨੇਟਰ ਵੀ ਮੌਜੂਦ ਸਨ।

NO COMMENTS