*ਰੀਟੇਲ ਚ ਟਮਾਟਰ ਦੇ ਭਾਅ 80 ਰੁਪਏ ਕਿਲੋ ਤੇ ਪੁੱਜੇ, ਬੋਲੀ ਤੇ ਸਸਤਾ।*

0
158

ਬੁਢਲਾਡਾ 10 ਜੁਲਾਈ ( (ਸਾਰਾ ਯਹਾਂ/ਅਮਨ ਮਹਿਤਾ) ਹਿਮਾਚਲ ਵਿਚ ਲਗਾਤਾਰ ਬਾਰਿਸ਼ ਹੋਣ ਕਾਰਨ ਟਮਾਟਰ ਦੇ ਭਾਅ ਆਸਮਾਨ ਛੂਹਣ ਲੱਗੇ ਹਨ। ਇਸ ਤੋਂ ਇਲਾਵਾ ਆਲੂ ਅਤੇ ਪਿਆਜ਼ ਸਮੇਤ ਹੋਰਨਾਂ ਸਬਜ਼ੀਆਂ ਦੇ ਭਾਅ ਵੀ ਕਾਫੀ ਵਧ ਗਏ ਹਨ। ਆਮ ਬਾਜਾਰ ਚ ਟਮਾਟਰ 80 ਰੁਪਏ ਪ੍ਰਤੀ ਕਿਲੋ, ਜਦੋਂ ਕਿ ਸਬਜੀ ਮੰਡੀਆਂ ਵਿਚ ਬੋਲੀ ਤੇ ਇਹ 40 ਤੋਂ 50 ਰੁਪਏ ਕਿਲੋ ਵਿਕ ਰਹੇ ਹਨ। ਰਿਟੇਲ ਵਿਚ ਸਬਜ਼ੀਆਂ ਵੇਚਣ ਵਾਲੇ ਇਸ ਸਮੇਂ ਚੋਖਾ ਮੁਨਾਫਾ ਲੈ ਰਹੇ ਹਨ। ਮਾਨਸੂਨ ਦੀ ਐਂਟਰੀ ਤੋਂ ਬਾਅਦ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਸਾਰੀਆਂ ਸਬਜ਼ੀਆਂ ਦੇ ਭਾਅ ਵਧਣ ਨਾਲ ਰਸੋਈ ਦਾ ਬਜਟ ਡਗਮਗਾ ਗਿਆ ਹੈ। ਇਕ ਮਹੀਨਾ ਪਹਿਲਾਂ ਟਮਾਟਰ 30 ਤੋਂ 35 ਰੁਪਏ ਕਿਲੋ ਵਿਕਦੇ ਸਨ। ਇਸਦੇ ਨਾਲ ਹੀ ਪਿਆਜ਼, ਆਲੂ, ਗੋਭੀ, ਸ਼ਿਮਲਾ ਮਿਰਚ, ਫਿਆਂਸਬੀਨ, ਹਰੀ ਮਿਰਚ, ਘੀਆ, ਬੰਦਗੋਭੀ, ਬੈਂਗਨ, ਭਿੰਡੀ, ਅਰਬੀ, ਕਰੇਲੇ ਆਦਿ ਸਬਜ਼ੀਆਂ ਮਹਿੰਗੀਆਂ ਵਿਕ ਰਹੀਆਂ ਹਨ। ਜਦੋਂ ਤਕ ਹਿਮਾਚਲ ਪ੍ਰਦੇਸ਼ ਵਿਚ ਬਾਰਿਸ਼ Wਕ ਨਹੀਂ ਜਾਂਦੀ, ਉਦੋਂ ਤਕ ਸਬਜ਼ੀਆਂ ਦੇ ਭਾਅ ਵਿਚ ਕਮੀ ਆਉਣ ਦੀ ਕੋਈ ਉਮੀਦ ਨਹੀਂ ਹੈ। ਦਰਅਸਲ ਹਿਮਾਚਲ ਪ੍ਰਦੇਸ਼ ਵੱਡੀ ਗਿਣਤੀ ਵਿਚ ਟਮਾਟਰ ਸਪਲਾਈ ਕਰਦਾ ਹੈ ਅਤੇ ਭਾਰੀ ਬਾਰਿਸ਼ ਕਾਰਨ ਦਰਿਆ ਸ਼ੂਕ ਰਹੇ ਹਨ ਅਤੇ ਕਈ ਥਾਵਾਂ ਤੇ ਲੈਂਡ ਸਲਾਈਡਿੰਗ ਦੇਖਣ ਨੂੰ ਮਿਲੀ, ਜਿਸ ਕਾਰਨ ਸੜਕਾਂ ਬੰਦ ਹੋ ਜਾਣ ਨਾਲ ਟਮਾਟਰ ਅਤੇ ਹਿਮਾਚਲ ਤੋਂ ਆਉਣ ਵਾਲੀਆਂ ਸਬਜ਼ੀਆਂ ਦੀ ਸਪਲਾਈ ਵੀ ਘਟਣ ਲੱਗੀ ਹੈ। ਪਿਆਜ਼ ਅਤੇ ਆਲੂ ਦੇ ਭਾਅ ਵਿਚ ਵਾਧਾ, ਹਾਲਾਂਕਿ ਪਹਿਲੀ ਵਾਰ ਦੇਖਣ ਨੂੰ ਨਹੀਂ ਮਿਲ ਰਿਹਾ, ਸਗੋਂ ਟਮਾਟਰ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪਿਛਲੇ ਸਾਲ ਮਾਨਸੂਨ ਦੌਰਾਨ ਟਮਾਟਰ 350 ਤੋਂ 400 ਰੁਪਏ ਕਿਲੋ ਵਿਕੇ ਸਨ।

ਸਬਜ਼ੀ ਮੰਡੀ ’ਚ ਸਬਜ਼ੀਆਂ ਦੇ ਥੋਕ ਰੇਟ 

ਨਾਸਿਕ ਦਾ ਪਿਆਜ਼ : 33 ਤੋਂ 34 ਰੁਪਏ ਕਿਲੋ

ਆਮ ਪਿਆਜ : 40 ਤੋਂ 45 ਰੁਪਏ ਕਿਲੋ

ਟਮਾਟਰ : 40 ਤੋਂ 50 ਰੁਪਏ ਕਿਲੋ 

ਫਿਆਂਸਬੀਨ : 60 ਰੁਪਏ ਕਿਲੋ 

ਭਿੰਡੀ : 30 ਰੁਪਏ ਕਿਲੋ 

ਕਰੇਲੇ : 32 ਤੋਂ 33 ਰੁਪਏ ਕਿਲੋ 

ਬੈਂਗਨ : 35 ਰੁਪਏ ਕਿਲੋ 

ਘੀਆ : 55 ਤੋਂ 60 ਰੁਪਏ ਕਿਲੋ 

ਬੰਦ ਗੋਭੀ : 30 ਰੁਪਏ ਕਿਲੋ 

ਹਰੀ ਮਿਰਚ : 40 ਰੁਪਏ ਕਿਲੋ

NO COMMENTS