*ਰੀਝਾਂ ਅਤੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਊਹਾਰ:- ਪ੍ਰੋ: ਸਿਮਰਨਜੀਤ ਬਰਾੜ*

0
22

 ਮਾਨਸਾ 05,ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ): ਪੰਜਾਬੀ ਭਾਈਚਾਰੇ ਦੇ ਲੋਕ ਭਾਵੇਂ ਕਿਸੇ ਵੀ ਥਾਂ ਤੇ ਰਹਿੰਦੇ ਹੋਣ ਪਰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਹਮੇਸਾ ਜੁੜੇ ਰਹਿੰਦੇ
ਹਨ। ਮਾਨਸਾ ਨੇੜੇ ਬਰਾੜ ਫਾਰਮ ਹਾਊਸ ਵਿਖੇ ਪੰਜਾਬੀ ਮੁਟਿਆਰਾਂ ਦੁਆਰਾ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਤੀਆਂ
(ਤੀਜ) ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਮੁਟਿਆਰਾਂ ਵੱਲੋਂ ਰੰਗ ਬਰੰਗੀਆ ਪੰਜਾਬੀ ਪੁਸ਼ਾਕਾਂ ਅਤੇ ਗਹਿਣੇ
ਪਾ ਕੇ ਮਹਿੰਦੀ ਲਾ ਕੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਲੋਕ ਬੋਲੀਆ ਨਾਲ ਸ਼ੁਰੂ ਹੋਏ ਪ੍ਰੋਗਰਾਮ ਵਿੱਚ ਡਾ. ਕਿਰਨਦੀਪ
ਕੌਰ ਧਾਲੀਵਾਲ, ਪ੍ਰੋ. ਸਿਮਰਨਜੀਤ ਕੌਰ ਬਰਾੜ , ਈਸਾਤ ਕੌਰ ਜੌਹਲ ਵੱਲੋਂ ਗਿੱਧੇ ਦਾ ਪਿੜ ਬੰਨਿਆ ਅਤੇ ਇਸ ਤੋਂ ਬਾਅਦ
ਸ਼ਰਨਜੀਤ ਕੌਰ, ਸਰਬਜੀਤ ਕੌਰ, ਨੀਲ ਕਮਲ ਵੱਲੋਂ ਇਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ਉੱਤੇ ਗਿੱਧਾ ਪਾ ਕੇ ਖੂਬ ਰੌਣਕਾਂ
ਲਾਈਆਂ। ਇਸ ਮੌਕੇ ਰੀਤੀ ਰਿਵਾਜ ਮੁਤਾਬਕ ਬਰਾੜ ਪਰਿਵਾਰ ਵੱਲੋਂ ਸਮੂਹ ਮੁਟਿਆਰਾਂ ਨੂੰ ਚੂੜੀਆਂ ਪਹਿਨਾਈਆ ਅਤੇ
ਰਵਾਇਤੀ ਫੁਲਕਾਰੀਆਂ ਵੀ ਦਿੱਤੀਆਂ। ਪ੍ਰੀਤਇੰਦਰ ਸਿੰਘ ਬਰਾੜ, ਬਲਦੀਪ ਸਿੰਘ ਚਹਿਲ ਅਤੇ ਰਾਏ ਸਿੰਘ ਧਾਲੀਵਾਲ ਵੱਲੋਂ
ਸਾਰਿਆਂ ਨੂੰ ਰਵਾਇਤੀ ਪੰਜਾਬੀ ਖਾਣਾ ਖੀਰ ਪੂੜੇ ਆਦਿ ਖਵਾਇਆ ਗਿਆ। ਪੰਜਾਬੀ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ
ਵਾਂਗ ਸਾਬਕਾ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਅਤੇ ਕੁੱਝ ਮੁਟਿਆਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾ
ਵਿੱਚ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਵਸਿਆ ਰਹੇਗਾ। ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਹਮੇਸ਼ਾ ਹੀ ਭਾਈਚਾਰਕ ਸਾਂਝ
ਮਜਬੂਤ ਹੋਵੇਗੀ।

NO COMMENTS