*ਰਿਸ਼ਭ ਪੰਤ ਬਣੇ IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ, ਲਖਨਊ ਨੇ 27 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦਿਆ*

0
26

24 ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਰਿਸ਼ਭ ਪੰਤ ਨੂੰ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ ‘ਚ ਖਰੀਦਿਆ ਹੈ। ਦਿੱਲੀ ਕੈਪੀਟਲਜ਼ ਨੇ ਆਰਟੀਐਮ ਦੀ ਕੋਸ਼ਿਸ਼ ਕੀਤੀ, ਪਰ ਲਖਨਊ ਨੇ ਤੁਰੰਤ ਆਪਣੀ ਰਕਮ ਵਧਾ ਦਿੱਤੀ। ਫਿਰ ਦਿੱਲੀ ਨੇ ਹੱਥ ਖੜ੍ਹੇ ਕਰ ਦਿੱਤੇ। ਇਸ ਤਰ੍ਹਾਂ ਲਖਨਊ ਨੇ ਰਿਸ਼ਭ ਪੰਤ ਨੂੰ 27 ਕਰੋੜ ਰੁਪਏ ‘ਚ ਲਿਆ।

ਆਈਪੀਐਲ 2025 ਮੈਗਾ ਨਿਲਾਮੀ ਦਾ ਪਹਿਲਾ ਘੰਟਾ ਬਹੁਤ ਰੋਮਾਂਚਕ ਰਿਹਾ। ਸ਼ੁਰੂਆਤ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਸ਼੍ਰੇਅਸ ਅਈਅਰ ਸਭ ਤੋਂ ਮਹਿੰਗੇ ਖਿਡਾਰੀ ਬਣੇ। ਉਸ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ਵਿੱਚ ਖਰੀਦਿਆ ਸੀ ਪਰ ਇਹ ਰਿਕਾਰਡ ਕੁਝ ਸਮੇਂ ਵਿੱਚ ਹੀ ਟੁੱਟ ਗਿਆ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ IPL ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ।

ਰਿਸ਼ਭ ਪੰਤ ਨੂੰ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ ‘ਚ ਖਰੀਦਿਆ ਹੈ। ਦਿੱਲੀ ਕੈਪੀਟਲਜ਼ ਨੇ ਆਰਟੀਐਮ ਦੀ ਕੋਸ਼ਿਸ਼ ਕੀਤੀ, ਪਰ ਲਖਨਊ ਨੇ ਤੁਰੰਤ ਆਪਣੀ ਰਕਮ ਵਧਾ ਦਿੱਤੀ। ਫਿਰ ਦਿੱਲੀ ਨੇ ਹੱਥ ਖੜ੍ਹੇ ਕਰ ਦਿੱਤੇ। ਇਸ ਤਰ੍ਹਾਂ ਲਖਨਊ ਨੇ ਰਿਸ਼ਭ ਪੰਤ ਨੂੰ 27 ਕਰੋੜ ਰੁਪਏ ‘ਚ ਲਿਆ।

ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ਮਿਲੇ

ਪਿਛਲੇ ਸਾਲ ਕੋਲਕਾਤਾ ਨੂੰ ਚੈਂਪੀਅਨ ਬਣਾਉਣ ਵਾਲੇ ਸ਼੍ਰੇਅਸ ਅਈਅਰ ਨੂੰ ਵੀ ਆਈਪੀਐਲ 2025 ਦੀ ਨਿਲਾਮੀ ਵਿੱਚ ਵੱਡੀ ਰਕਮ ਮਿਲੀ ਸੀ। ਅਈਅਰ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ‘ਚ ਖਰੀਦਿਆ ਸੀ। ਹੁਣ ਰਿਸ਼ਭ ਪੰਤ IPL ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਸ਼੍ਰੇਅਸ ਅਈਅਰ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਹਨ।

ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਟੀਮਾਂ ਨੇ ਰਿਲੀਜ਼ ਕਰ ਦਿੱਤਾ। ਸ਼੍ਰੇਅਸ ਅਈਅਰ ਨੂੰ KKR ਦੁਆਰਾ ਰਿਲੀਜ਼ ਕੀਤਾ ਗਿਆ ਸੀ ਜਦੋਂਕਿ ਰਿਸ਼ਭ ਪੰਤ ਨੂੰ ਦਿੱਲੀ ਕੈਪੀਟਲਸ ਨੇ ਰਿਲੀਜ਼ ਕੀਤਾ ਸੀ। ਹੁਣ ਅਈਅਰ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ‘ਚ ਅਤੇ ਰਿਸ਼ਭ ਪੰਤ ਨੂੰ ਲਖਨਊ ਨੇ 27 ਕਰੋੜ ‘ਚ ਖਰੀਦਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਟੀਮ ਦੀ ਕਪਤਾਨੀ ਮਿਲ ਸਕਦੀ ਹੈ।

ਜੋਸ ਬਟਲਰ 15.75 ਕਰੋੜ ਰੁਪਏ ਵਿੱਚ ਵਿਕਿਆ

ਇੰਗਲੈਂਡ ਦੇ ਵਿਸਫੋਟਕ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੂੰ ਖਰੀਦਣ ਲਈ ਕਈ ਟੀਮਾਂ ਵਿਚਾਲੇ ਮੁਕਾਬਲਾ ਸੀ। ਹਾਲਾਂਕਿ ਅੰਤ ‘ਚ ਗੁਜਰਾਤ ਟਾਈਟਨਸ ਨੇ ਇਸ ਸਟਾਰ ਓਪਨਰ ਨੂੰ 15.75 ਕਰੋੜ ਰੁਪਏ ‘ਚ ਖਰੀਦਿਆ। ਪਿਛਲੇ ਸੀਜ਼ਨ ਤੱਕ ਬਟਲਰ ਰਾਜਸਥਾਨ ਰਾਇਲਜ਼ ਟੀਮ ਦਾ ਹਿੱਸਾ ਸਨ। ਲਖਨਊ ਸੁਪਰ ਜਾਇੰਟਸ ਨੇ ਵੀ ਜੋਸ ਬਟਲਰ ਨੂੰ ਖਰੀਦਣ ਲਈ ਵੱਡੀ ਬੋਲੀ ਲਗਾਈ ਹੈ। ਲਖਨਊ ਤੇ ਗੁਜਰਾਤ ਵਿਚਕਾਰ ਭਿਆਨਕ ਲੜਾਈ ਹੋਈ। ਹਾਲਾਂਕਿ ਅੰਤ ‘ਚ ਗੁਜਰਾਤ ਬਟਲਰ ਨੂੰ ਖਰੀਦਣ ‘ਚ ਸਫਲ ਰਿਹਾ। ਲਖਨਊ ਨੇ ਇਸ ਖਿਡਾਰੀ ਲਈ 15.25 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ ਸੀ ਪਰ ਇਹ ਸਾਫ ਦਿਖਾਈ ਦੇ ਰਿਹਾ ਸੀ ਕਿ ਗੁਜਰਾਤ ਟਾਈਟਨਸ ਪਹਿਲਾਂ ਹੀ ਇਸ ਖਿਡਾਰੀ ਨੂੰ ਖਰੀਦਣ ਦੀ ਯੋਜਨਾ ਬਣਾ ਰਹੀ ਸੀ।

NO COMMENTS