ਬੁਢਲਾਡਾ, 8 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਖਿਲਾਫ 31 ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਲਗਾਤਾਰ ਸੰਘਰਸ਼ ਅਧੀਨ ਰਿਲਾਇੰਸ ਪੰਪ ਅੱਗੇ ਲਗਾਤਾਰ ਜਾਰੀ ਕਿਸਾਨਾਂ ਦਾ ਰੋਸ ਧਰਨਾ ਵੀ ਛੇਵੇਂ ਦਿਨ ਚ ਦਾਖਲ ਹੋ ਗਿਆ। ਇਨ੍ਹਾਂ ਦੋਨੋਂ ਧਰਨਿਆ ਦੌਰਾਨ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆ ਵੱਲੋ ਕੇਂਦਰ ਸਰਕਾਰ ਖਿਲਾਫ ਚੱਲ ਰਿਹਾ ਸੰਘਰਸ਼ ਉਨ੍ਹਾਂ ਸਮਾਂ ਜਾਰੀ ਰਹਿਣਗੇ ਜਦ ਤੱਕ ਕਿਸਾਨ ਤੇ ਲੋਕਾਂ ਵਿਰੋਧੀ ਹੋਦ ਵਿਚ ਲਿਆਂਦੇ ਕੋਲ ਕਨੂੰਨ ਵਾਪਸ ਨਹੀਂ ਹੋ ਜਾਦੇ ਬੇਸ਼ੱਕ ਕਿਸਾਨਾਂ ਨੂੰ ਕਿੰਨੀਆਂ ਵੀ ਕੁਰਬਾਨੀਆਂ ਕਿਉ ਨਾ ਦੇਣੀਆਂ ਪੈਣ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਯੂਨੀਅਨਾਂ ਦੇ ਆਗੂ ਹਾਜ਼ਰ ਸਨ।