*”ਰਾਹ ਲੰਬੇਰਾ ਪਰ ਔਖਾ ਨਹੀਂ”(ਸੰਪਾਦਕੀ) ਬਲਜੀਤ ਸ਼ਰਮਾ -ਮੁੱਖ ਸੰਪਾਦਕ*

0
12

“ਰਾਹ ਲੰਬੇਰਾ ਪਰ ਔਖਾ ਨਹੀਂ”

ਕੋਰੋਨਾ ਦੀ ਪਹਿਲੀ ਲਹਿਰ ਜਿਵੇਂ ਪ੍ਰਚੰਡ ਰੂਪ ਵਿਚ ਆਈ ਸੀ, ਉਸ ਵੇਲੇ ਸਾਰੇ ਵਿਸ਼ਵ ਵਿਚ ਇਸ ਮਹਾਂਮਾਰੀ ਨੇ ਆਪਣੇ ਪੈਰ ਪਸਾਰੇ ਜਿਸ ਨਾਲ ਵਿਕਸਿਤ ਦੇਸ਼ਾਂ ਦੀਆਂ ਸਿਹਤ ਸਹੂਲਤਾਂ ਦਾ ਢਾਂਚਾ ਢਹਿ-ਢੇਰੀ ਹੋ ਗਿਆ ਕੋਈ ਵੀ ਦੇਸ਼ ਇਸ ਮਹਾਂਮਾਰੀ ਲਈ ਆਪਣੇ ਆਪ ਨੂੰ ਤਿਆਰ ਨਹੀਂ ਸੀ ਇੰਗਲੈਂਡ, ਅਮਰੀਕਾ ਅਤੇ ਇਟਲੀ ਜਿਹੇ ਵਿਕਸਤ ਦੇਸ਼ਾਂ ਦੇ ਘਰਾਂ ਅੰਦਰ ਸੱਥਰ ਵਿਛ ਗਏ, ਅਰਥਵਿਵਸਥਾ ਵਿਗੜ ਗਈ, ਪਰ ਜਿਵੇਂ ਕਿਵੇਂ ਉਨ੍ਹਾਂ ਦੇਸ਼ਾਂ ਨੇ ਇਸ ਤੇ ਆਪਣੀ ਪਕੜ ਮਜ਼ਬੂਤ ਕਰ ਲਈ।
ਪਰ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਵਿਚ ਅਜੇ ਸਿਹਤ ਸਹੂਲਤਾਂ ਦੀ ਕਾਫ਼ੀ ਘਾਟ ਹੈ, ਜਿਸ ਦੇ ਚਲਦਿਆਂ ਪਹਿਲੀ ਲਹਿਰ ਦੇ ਵਿਨਾਸ਼ ਤੋਂ ਭਾਰਤ ਨੇ ਕੁਝ ਨਹੀਂ ਸਿੱਖਿਆ ਦੂਜੀ ਲਹਿਰ ਦੇ ਆਉਣ ਤੋਂ ਪਹਿਲਾਂ ਸੂਬਾ ਸਰਕਾਰ ਨਾਲ ਮਿਲ ਕੇ ਸਿਹਤ ਸਹੂਲਤਾਂ ਵੱਲ ਉਚੇਚਾ ਧਿਆਨ ਦੇਣਾ ਬਣਦਾ ਸੀ ਕੇਂਦਰੀ ਸਰਕਾਰ ਨੇ ਸਮੇਂ ਤੋਂ ਪਹਿਲਾਂ ਇਸ ਦੀ ਤਿਆਰੀ ਜੰਗੀ ਪੱਧਰ ਤੇ ਕੀਤੀ ਹੁੰਦੀ ਅੱਜ ਇਹ ਮੌਤ ਦਾ ਤਾਂਡਵ ਨਾ ਹੁੰਦਾ, ਆਕਸੀਜਨ,ਆਕਸੀਮੀਟਰ, ਅਤੇ ਵੈਂਟੀਲੇਟਰ ਦੀ ਘਾਟ ਨਾ ਹੁੰਦੀ।
ਇਸ ਲਾਗ ਦੀ ਬਿਮਾਰੀ ਦਾ ਇੱਥੇ ਹੀ ਬਸ ਨਹੀਂ ਅਜੇ ਪਤਾ ਨਹੀਂ ਕਿੰਨੀਆਂ ਕੁ ਲਹਿਰਾਂ ਆਉਣਗੀਆਂ ਮਨੁੱਖਤਾ ਦੇ ਘਾਣ ਲਈ, ਜਿਸ ਲਈ ਹੁਣ ਤੋਂ ਹੀ ਤਿਆਰੀ ਕਰਨੀ ਪਵੇਗੀ।
ਜਿਵੇਂ ਕੇਂਦਰ ਤੇ ਸੂਬਾ ਸਰਕਾਰਾਂ ਚੋਣਾਂ ਦੀਆਂ ਤਿਆਰੀਆਂ ਕਰਦੀਆਂ ਹਨ, ਬਿਲਕੁਲ ਉਸੇ ਤਰਜ਼ ਤੇ ਕੋਰੋਨਾ ਮਹਾਂਮਾਰੀ ਦੀਆਂ ਆਉਣ ਵਾਲੀਆਂ ਲਹਿਰਾਂ ਪ੍ਰਤੀ ਤਿਆਰੀ ਵਿੱਢਣੀ ਪਵੇਗੀ।
‌ਸਾਰੀਆਂ ਸਿਆਸੀ ਪਾਰਟੀਆਂ, ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਨਾਲ ਲੈਕੇ ਕੇਂਦਰ ਦੀ ਸਰਕਾਰ ਨੇ ਅਗਵਾਈ ਕਰਦੇ ਹੋਏ ਬਿਨਾਂ ਕਿਸੇ ਭੇਦ-ਭਾਵ ਦੇ ਇਸ ਕੋਵਿਡ-19 ਜਹੇ ਇਸ ਵਿਸ਼ਾਲ ਆਕਾਰ ਦੈਂਤ ਨੂੰ ਨੱਥ ਪਾਉਣੀ ਪਵੇਗੀ।
ਇਸ ਲਈ ਵੈਂਟੀਲੇਟਰ, ਵੈਕਸੀਨ ਦੀ ਵੰਡ, ਦਵਾਈਆਂ, ਆਫ਼ਤ ਫੰਡ, ਅਤੇ ਆਕਸੀਜਨ ਪਲਾਂਟ ਆਦਿ ਦਾ ਉਚਿੱਤ ਅਤੇ ਕਾਹਲ਼ੀ ਨਾਲ਼ ਯੋਜਨਾ ਬਣਾ ਕੇ ਅਮਲੀ ਰੂਪ ਦੇਣਾ ਹੋਵੇਗਾ।
ਭਾਵੇਂ ਇਹ ਰਾਹ ਲੰਬੇਰਾ ਹੈ ਪਰ ਔਖਾ ਨਹੀਂ।

ਬਲਜੀਤ ਸ਼ਰਮਾ -ਮੁੱਖ ਸੰਪਾਦਕ

NO COMMENTS