*ਰਾਹੁਲ ਗਾਂਧੀ ਦਾ ਸੁਨੇਹਾ ਘਰ ਘਰ ਲੈਕੇ ਜਾਵੇਗੀ ਯੂਥ ਕਾਂਗਰਸ:ਮੋਹਿਤ ਮਹਿੰਦਰਾ*

0
124

ਮਾਨਸਾ 29 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਯੂਥ ਕਾਂਗਰਸ ਪੰਜਾਬ ਸ੍ਰੀ ਰਾਹੁਲ ਗਾਂਧੀ ਦਾ ਸੁਨੇਹਾ ਹਰ ਘਰ ਤੱਕ ਪਹੁੰਚਾੲੇਗੀ ਤਾਂ ਜੋ ਦੇਸ਼ ਦੇ ਨੌਜਵਾਨਾਂ ਨਾਲ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਅਨਿਅਾਂ ਖਿਲਾਫ ਖੜੇ ਹੋਕੇ ਦੇਸ਼ ਦੇ ਨੌਜਵਾਨਾਂ ਨੂੰ ਨਿਅਾ ਦਿਵਾ ਿੲਅਾ ਜਾ ਸਕੇ।
ੳੁਕਤ ਵਿਚਾਰਾਂ ਦਾ ਪ੍ਰਗਟਾਵਾ ਮਾਨਸਾ ਵਿਰਾਸਤ ਿਰਜੋਰਟ ਵਿਚ ਜਿਲਾ ਯੂਥ ਕਾਂਗਰਸ ਵੱਲੋਂ ਜਿਲਾ ਪ੍ਰਧਾਨ ਸੰਯੋਗਪ੍ਰੀਤ ਸਿੰਘ ਡੈਵੀ ਦੀ ਪ੍ਰਧਾਨਗੀ ਹੇਠ ਕਰਵਾੲੇ ਯੁਵਾ ਨਿਅਾਂ ਸੰਮੇਲਨ ਨੂੰ ਸੰਬੋਧਨ ਕਰਦਿਅਾਂ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ੍ਰੀ ਮੋਹਿਤ ਮਹਿੰਦਰਾ ਨੇ ਕੀਤਾ । ੳੁਹਨਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਹਰ ਸਾਲ ਦੋ ਕਰੋੜ ਨੌਕਰੀਅਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਅਾਪਣੇ ਦਸ ਸਾਲ ਦੇ ਰਾਜ ਵਿਚ ਨੌਜਵਾਨਾਂ ਨੂੰ ਨੌਕਰੀਅਾਂ ਦੇਣ ਦੀ ਥਾਂ ਦੇਸ਼ ਦੇ ਲੱਖਾਂ ਨੌਜਵਾਨਾਂ ਤੋਂ ਨੌਕਰੀਅਾਂ ਖੋਹੀਅਾਂ ਹਨ। ੳੁਹਨਾਂ ਪੰਜਾਬ ਸਰਕਾਰ ਤੇ ਨਿਸ਼ਾਨਾਂ ਸੇਧਦਿਅਾਂ ਕਿਹਾ ਕਿ ਜੋ ਅਾਪ ਸਰਕਾਰ ਪੰਜਾਬ ‘ਚ ਗੋਰਿਅਾਂ ਨੂੰ ਰੁਜ਼ਗਾਰ ਦੇਣ ਦੀਅਾਂ ਗੱਲਾਂ ਕਰਦੀ ਸੀ ੳੁਸ ਦੇ ਰਾਜ ਵਿਚ ਲੋਕਾਂ ਦਾ ਸਰਕਾਰ ਤੋਂ ਭਰੋਸਾ ੳੁਠ ਗਿਅਾ ਹੈ ਜਿਸ ਕਰਕੇ ਲੋਕ ਅਾਪਣੇ ਧੀਅਾਂ ਪੁੱਤਾਂ ਦਾ ਭਵਿੱਖ ਪੰਜਾਬ ਵਿਚ ਸੁਰੱਖਿਅਤ ਨਹੀਂ ਸਮਝਦੇ ਅਤੇ ੳੁਹ ਅਾਪਣੀਅਾਂ ਜ਼ਮੀਨਾਂ ਤੱਕ ਵੇਚ ਕੇ ਅਾਪਣੇ ਬੱਚਿਅਾਂ ਨੂੰ ਕਿਸੇ ਵੀ ਹਾਲਤ ਵਿਚ ਬਾਹਰ ਭੇਜਣ ਲੲੀ ਕਾਹਲੇ ਹਨ। ਯੂਥ ਕਾਂਗਰਸ ਪੰਜਾਬ ਦੇ ਸੂਬਾ ਿੲੰਚਾਰਜ ਅਜੇ ਚਿਕਾਰਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਅਤੇ ਨੌਜਵਾਨਾਂ ਨਾ ਅਨਿਅਾਂ ਕਰ ਰਹੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਪੱਕੀਅਾਂ ਨੌਕਰੀਅਾਂ ਦੇਣ ਦੀ ਥਾਂ ਦੇਸ਼ ਦੀ ਸੇਵਾ ਲੲੀ ਫੌਜ ਵਿਚ ਭਰਤੀ ਹੋ ਰਹੇ ਨੌਜਵਾਨਾਂ ਨੂੰ ਅਗਨੀਵੀਰ ਦਾ ਨਾਮ ਦੇਕੇ ੳੁਹਨਾਂ ਨੂੰ ਕੋੲੀ ਸਹੂਲਤ ਨਹੀਂ ਦੇ ਰਹੀ ਅਤੇ ਦੇਸ਼ ਦੇ ਨੌਜਵਾਨਾਂ ਨੂੰ ਅੱਗ ਵਿਚ ਝੋਕਕੇ ਸ਼ਹੀਦ ਕਰਵਾ ਰਹੀ ਹੈ ਅਤੇ ੳੁਹਨਾਂ ਸਹੀਦਾਂ ਦਾ ਕੋੲੀ ਮਾਨ ਸਨਮਾਨ ਨਹੀਂ ਕੀਤਾ ਜਾਂਦਾ ਅਤੇ ਸਹੀਦਾਂ ਦੇ ਪਰਿਵਾਰਾਂ ਨੂੰ ਅਾਪਣੀ ਹੋਣੀ ਤੇ ਛੱਡ ਦਿੱਤਾ ਜਾਂਦਾ ਹੈ। ੳੁਹਨਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਦੇਸ਼ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਦੇਸ਼ ‘ਚ ਕਾਂਗਰਸ ਪਾਰਟੀ ਦੀ ਅਗਵਾੲੀ ਵਾਲੀ ਸਰਕਾਰ ਅਾੳੁਂਦੀ ਹੈ ਤਾਂ ਦੇਸ਼ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਅਾਪਣੇ ਹਾਲ ਤੇ ਨਹੀਂ ਛੱਡਿਅਾ ਜਾਵੇਗਾ ਅਤੇ ਅਗਨੀਵੀਰ ਯੋਜਨਾ ਦੀ ਥਾਂ ਪੱਕੀ ਭਰਤੀ ਕੀਤੀ ਜਾਵੇਗੀ। ਯੂਥ ਨਿਅਾਂ ਸੰਮੇਲਨ ਨੂੰ ਸੰਬੋਧਨ ਕਰਦਿਅਾਂ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਅਰਸ਼ਦੀਪ ਸਿੰਘ ਮਾੲੀਕਲ ਗਾਗੋਵਾਲ ਅਤੇ ਜਿਲਾ ਪ੍ਰੀਸਦ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ ਨੇ ਕਿਹਾ ਕਿ ਸਾਫ ਸੁਥਰਾ ਪ੍ਰਸਾਸਨ ਦੇਣ ਦਾ ਵਾਅਦਾ ਕਰਕੇ ਸੱਤਾ ‘ਚ ਅਾੲੀ ਅਾਮ ਅਾਦਮੀ ਦੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ੳੁਹਨਾਂ ਕਿਹਾ ਕਿ ਹਰ ਪਾਸੇ ਨਸ਼ਾਂਖੋਰੀ, ਭ੍ਰਿਸ਼ਟਾਚਾਰ ਗੁੰਡਾਗਰਦੀ ਅਤੇ ਮਾਫੀਅਾ ਫੈਲਿਅਾ ਹੋੲਿਅਾ ਹੈ। ਦਿਨ ਪ੍ਰਤੀ ਦਿਨ ਲੁੱਟ ਖੋਹ ਮਾਰਧਾੜ ਅਤੇ ਕਤਲਾਂ ਦੀਅਾਂ ਘਟਨਾਵਾਂ ਨੇ ਪੰਜਾਬ ਨੂੰ ਬਿਹਾਰ ਵਾਲੇ ਹਾਲਾਤ ਵਿਚ ਪਹੁੰਚਾ ਦਿੱਤਾ ਹੈ। ਪੰਜਾਬ ਦੇ ਲੋਕ ਦੇਸ਼ ਦੀ ਮੋਦੀ ਸਰਕਾਰ ਅਤੇ ਅਾਪ ਸਰਕਾਰ ਤੋਂ ਅੱਕ ਚੁੱਕੇ ਹਨ ਜਿਸ ਦਾ ੳੁਹ ਵੋਟਾਂ ਦੌਰਾਨ ਜਵਾਬ ਦੇਣਗੇ। ੳੁਹਨਾਂ ਕਿਹਾ ਕਿ ਬਠਿੰਡਾ ਸੀਟ ਤੋਂ ਕਾਂਗਰਸ ਦੇ ੳੁਮੀਦਵਾਰ ਨੂੰ ਜਿੱਤਾਕੇ ਪਾਰਲੀਮੈਂਟ ਵਿਚ ਭੇਜਿਅਾ ਜਾਵੇਗਾ ਅਤੇ ਪੰਜਾਬ ਦੀਅਾਂ ਤੇਰਾਂ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ। ਿੲਸ ਮੌਕੇ ਸੰਮੇਲਨ ਨੂੰ ਸੂਬਾ ਜਨਰਲ ਸਕੱਤਰ ਯੂਥ ਕਾਂਗਰਸ ਧਰਮ ਪੰਨੂੰ, ਸੁਭਮ ਸ਼ਰਮਾ, ਯੂਥ ਕਾਂਗਰਸ ਹਲਕਾ ਮਾਨਸਾ ਦੇ ਪ੍ਰਧਾਨ ਮੁੱਖਪ੍ਰੀਤ ਸਿੰਘ ਜੋਤੀ ਚੌਹਾਨ, ਸਰਦੂਲਗੜ ਦੇ ਪ੍ਰਧਾਨ ਲਛਮਣ ਸਿੰਘ, ਹਲਕਾ ਬੁਢਲਾਡਾ ਤੋਂ ਲਵਲੀ ਗਰਗ, ਮਨਦੀਪ ਸਿੰਘ ਗੋਰਾ, ਅੈਡਵੋਕੇਟ ਬਲਕਰਨ ਸਿੰਘ ਬੱਲੀ ਅਾਦਿ ਨੇ ਵੀ ਸੰਬੋਧਨ ਕੀਤਾ।

NO COMMENTS