*ਰਾਹੁਲ ਗਾਂਧੀ ਦਾ ਬੀਜੇਪੀ ‘ਤੇ ਵੱਡਾ ਹਮਲਾ, ਹਿੰਦੂ ਤੇ ਹਿੰਦੂਤਵ ਅਲੱਗ, ਮੈਂ ਹਿੰਦੂ ਹਾਂ ਪਰ ਹਿੰਦੂਤਵਵਾਦੀ ਨਹੀਂ…*

0
8

ਜੈਪੁਰ 12,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕਾਂਗਰਸ ਦੇ ਸੀਨੀਅਰ ਲੀਡਰ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਹਿੰਦੂ ਤੇ ਹਿੰਦੂਤਵ ਦਾ ਮੁੱਦਾ ਉਠਾਇਆ ਹੈ। ਰਾਹੁਲ ਗਾਂਧੀ ਨੇ ਕਿਹਾ, ”ਦੋ ਸ਼ਬਦਾਂ ਦਾ ਅਰਥ ਇੱਕੋ ਜਿਹਾ ਨਹੀਂ ਹੋ ਸਕਦਾ। ਹਰ ਸ਼ਬਦ ਦਾ ਵੱਖਰਾ ਅਰਥ ਹੁੰਦਾ ਹੈ। ਇੱਕ ਹਿੰਦੂ, ਦੂਜਾ ਹਿੰਦੂਤਵ। ਮੈਂ ਹਿੰਦੂ ਹਾਂ ਪਰ ਹਿੰਦੂਤਵਵਾਦੀ ਨਹੀਂ। ਮਹਾਤਮਾ ਗਾਂਧੀ – ਹਿੰਦੂ, ਗੋਡਸੇ – ਹਿੰਦੂਵਾਦੀ।

ਦਰਅਸਲ ਰਾਜਸਥਾਨ ਵਿੱਚ ਕਾਂਗਰਸ ਨੇ ਅੱਜ ਮਹਿੰਗਾਈ ਖ਼ਿਲਾਫ਼ ਰੈਲੀ ਕੀਤੀ। ਇਸ ਰੈਲੀ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ। ਰਾਹੁਲ ਗਾਂਧੀ ਨੇ ਕਿਹਾ, “2 ਜੀਵਾਂ ਦੀ ਇੱਕ ਆਤਮਾ ਨਹੀਂ ਹੋ ਸਕਦੀ, ਜਿਸ ਤਰ੍ਹਾਂ ਦੋ ਸ਼ਬਦਾਂ ਦਾ ਇੱਕੋ ਅਰਥ ਨਹੀਂ ਹੋ ਸਕਦਾ, ਹਰ ਇੱਕ ਸ਼ਬਦ ਦਾ ਵੱਖਰਾ ਅਰਥ ਹੁੰਦਾ ਹੈ। ਅੱਜ ਦੇਸ਼ ਦੀ ਰਾਜਨੀਤੀ ਵਿੱਚ ਦੋ ਸ਼ਬਦਾਂ ਦਾ ਅੰਤਰ ਹੈ, ਇਨ੍ਹਾਂ ਦੋਹਾਂ ਸਬਦਾਂ ਦੇ ਅਰਥ ਵੱਖਰੇ ਹਨ, ਇੱਕ ਸ਼ਬਦ ਹਿੰਦੂ ਤੇ ਦੂਜਾ ਸ਼ਬਦ ਹਿੰਦੂਤਵ, ਇਹ ਇੱਕ ਸ਼ਬਦ ਨਹੀਂ, ਇਹ ਦੋ ਵੱਖ-ਵੱਖ ਹਨ, ਮੈਂ ਹਿੰਦੂ ਹਾਂ ਪਰ ਮੈਂ ਹਿੰਦੂਤਵਵਾਦੀ ਨਹੀਂ ਹਾਂ।

ਉਨ੍ਹਾਂ ਕਿਹਾ, ‘ਮੈਂ ਹਿੰਦੂ ਤੇ ਹਿੰਦੂਤਵਵਾਦੀ ਵਿੱਚ ਫਰਕ ਸਮਝਾਉਂਦਾ ਹਾਂ। ‘ਮਹਾਤਮਾ ਗਾਂਧੀ ਇੱਕ ਹਿੰਦੂ ਤੇ ਇਕ ਗੋਡਸੇ ਹਿੰਦੂਤਵਵਾਦੀ। ਜੋ ਵੀ ਹੋ ਜਾਵੇ, ਹਿੰਦੂ ਸੱਚ ਦੀ ਭਾਲ ਕਰਦਾ ਹੈ, ਮਰ ਜਾਏ, ਕੱਟ ਜਾਏ, ਹਿੰਦੂ ਸੱਚ ਦੀ ਭਾਲ ਕਰਦਾ ਹੈ। ਉਸ ਦੀ ਰਾਹ ਪੂਰੀ ਜ਼ਿੰਦਗੀ ਭਰ ਸੱਚ ਦੀ ਖੋਜ ਵਿੱਚ ਨਿਕਲਦੀ ਹੈ। ਮਹਾਤਮਾ ਗਾਂਧੀ ਨੇ ਆਪਣੀ ਪੂਰੀ ਜ਼ਿੰਦਗੀ ਸੱਚ ਦੀ ਖੋਜ ਵਿੱਚ ਲਗਾ ਦਿੱਤੀ, ਅੰਤ ਵਿੱਚ ਹਿੰਦੂਤਵਵਾਦੀਆਂ ਨੇ ਉਨ੍ਹਾਂ ਦੀ ਛਾਤੀ ਵਿੱਚ ਤਿੰਨ ਗੋਲੀਆਂ ਦਾਗੀਆਂ।

ਉਨ੍ਹਾਂ ਕਿਹਾ, ”ਹਿੰਦੂਵਾਦ ਸੱਤਾ ਲਈ ਕੁਝ ਵੀ ਕਰੇਗਾ, ਸਾੜੇਗਾ, ਕੱਟੇਗਾ, ਕੁੱਟੇਗਾ, ਇਸ ਦਾ ਰਾਹ ਸੱਤਿਆਗ੍ਰਹਿ ਨਹੀਂ, ਸੱਤਾਗ੍ਰਹਿ ਹੈ। ਹਿੰਦੂ ਖੜ੍ਹਾ ਹੋ ਕੇ ਡਰ ਦਾ ਸਾਹਮਣਾ ਕਰਦਾ ਹੈ, ਸ਼ਿਵ ਵਾਂਗ ਡਰ ਨੂੰ ਪੀਂਦਾ ਹੈ, ਹਿੰਦੂਤਵਵਾਦੀ ਡਰ ਅੱਗੇ ਝੁਕਦਾ ਹੈ। ਰਾਹੁਲ ਗਾਂਧੀ ਨੇ ਕਿਹਾ, ”ਡਰ ਹਿੰਦੂਤਵਵਾਦੀਆਂ ਦੇ ਦਿਲ ‘ਚ ਨਫਰਤ ਪੈਦਾ ਕਰਦਾ ਹੈ, ਤੁਸੀਂ ਸਾਰੇ ਹਿੰਦੂ ਹੋ, ਹਿੰਦੂਤਵਵਾਦੀ ਨਹੀਂ। ਇਹ ਲੋਕ ਕਿਸੇ ਵੀ ਹਾਲਤ ‘ਚ ਸੱਤਾ ਚਾਹੁੰਦੇ ਹਨ, ਮਹਾਤਮਾ ਗਾਂਧੀ ਨੇ ਕਿਹਾ- ਮੈਂ ਸੱਚ ਚਾਹੁੰਦਾ ਹਾਂ, ਪਰ ਇਹ ਲੋਕ ਕਹਿੰਦੇ ਹਨ ਕਿ ਸੱਤਾ ਚਾਹੀਦੀ ਹੈ। ਸੱਚਾਈ ਨਾਲ ਕੋਈ ਲੈਣਾ-ਦੇਣਾ ਨਹੀਂ। ਸੱਚ ਤਾਂ ਇਹ ਹੈ ਕਿ 2014 ਤੋਂ ਇਹ ਹਿੰਦੂਤਵ ਦਾ ਰਾਜ ਹੈ, ਹਿੰਦੂ ਦਾ ਨਹੀਂ।

ਉਨ੍ਹਾਂ ਅੱਗੇ ਕਿਹਾ, ”ਉਨ੍ਹਾਂ ਨੂੰ ਬਾਹਰ ਕੱਢ ਕੇ ਹਿੰਦੂ ਰਾਜ ਲਿਆਉਣਾ ਹੈ, ਜੋ ਕਿਸੇ ਤੋਂ ਡਰਦਾ ਨਹੀਂ, ਉਹ ਹਿੰਦੂ ਹੈ। ਰਮਾਇਣ, ਮਹਾਭਾਰਤ, ਗੀਤਾ ਪੜ੍ਹੋ, ਕਿੱਥੇ ਲਿਖਿਆ ਹੈ ਗਰੀਬਾਂ ਨੂੰ ਮਾਰੋ, ਕਮਜ਼ੋਰ ਨੂੰ ਕੁਚਲ ਦਿਓ। ਗੀਤਾ ‘ਚ ਲਿਖਿਆ ਹੈ ਸੱਚਾਈ ਲਈ ਲੜੋ, ਇਹ ਝੂਠੇ ਹਿੰਦੂ ਹਿੰਦੂਤਵ ਦਾ ਨਾਅਰਾ ਮਾਰਦੇ ਹਨ।

NO COMMENTS