-ਰਾਹਗੀਰਾਂ ਪਾਸੋੋਂ ਝਪਟ ਮਾਰ ਕੇ ਮੋਬਾਇਲ ਫੋੋਨ ਖੋਹਣ ਵਾਲੇ 2 ਦੋਸ਼ੀ ਕਾਬੂ

0
46

ਮਾਨਸਾ, 12 ਜੂਨ  (ਸਾਰਾ ਯਹਾ/ ਬਲਜੀਤ ਸ਼ਰਮਾ) ਸ਼ਹਿਰ ਬੁਢਲਾਡਾ ਦੇ ਏਰੀਆ ਵਿੱਚੋੋ ਰਾਹਗੀਰਾਂ ਪਾਸੋੋਂ ਮੋਬਾਇਲ ਫੋੋਨ ਝਪਟ ਮਾਰ ਕੇ ਖੋਹਣ ਵਾਲੇ 2 ਵਿਅਕਤੀਆਂ ਹਰਪਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਵਿਜੇ ਕੁਮਾਰ ਪੁੱਤਰ ਲਾਭ ਸਿੰਘ ਵਾਸੀ ਵਾਰਡ ਨੰਬਰ 4 ਬੁਢਲਾਡਾ ਨੂੰ ਗ੍ਰਿਫਤਾਰ ਕਰਕੇ 2 ਮੋਬਾਇਲ ਫੋੋਨ ( ਵੀਵੋ ਕੰਪਨੀ ਅਤੇ ਆਈ ਫੋਨ 7) ਬਰਾਮਦ ਕੀਤੇ ਗਏ ਹਨ। ਬਰਾਮਦ ਮੋਬਾਇਲ ਫੋਨਾਂ ਦੀ ਕੁੱਲ ਮਾਲੀਤੀ 32,650/-ਰੁਪਏ ਬਣਦੀ ਹੈ। ਗ੍ਰਿਫਤਾਰ ਦੋੋਸ਼ੀਆਂ ਪਾਸੋੋਂ ਵਾਰਦਾਤ ਵਿੱਚ ਵਰਤੇ ਗਏ ਮੋੋਟਰਸਾਈਕਲ ਨੰ:ਪੀਬੀ.65ਡੀ-6904 ਨੂੰ ਵੀ ਕਬਜੇ ਵਿੱਚ ਲਿਆ ਗਿਆ ਹੈ।  ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਜੂਨ 2020 ਨੂੰ ਮੁਦੱਈ ਪੰਕਜ ਕੁਮਾਰ ਪੁੱਤਰ ਹਰਭਗਵਾਨ ਦਾਸ ਵਾਸੀ ਬੁਢਲਾਡਾ ਨੇ ਥਾਣਾ ਸਿਟੀ ਬੁਢਲਾਡਾ ਵਿਖੇ ਆਪਣਾ ਬਿਆਨ ਲਿਖਾਇਆ ਕਿ  06 ਜੂਨ 2020 ਦੀ ਰਾਤ ਨੂੰ ਕਰੀਬ 9 ਵਜੇ ਉਹ ਆਪਣੇ ਮੋਬਾਇਲ ਫੋੋਨ ਤੋੋਂ ਕਿਸੇ ਨਾਲ ਗੱਲਬਾਤ ਕਰਦਾ ਆ ਰਿਹਾ ਸੀ ਤਾਂ ਜਦੋੋ ਉਹ ਪੁਰਾਣੀ ਕਚਿਹਰੀ ਨੇੜੇ ਅੰਬੇਦਕਰ ਚੌੌਕ ਬੁਢਲਾਡਾ ਪੁੱਜਾ ਤਾਂ ਮੋਟਰਸਾਈਕਲ ਤੇ ਸਵਾਰ 2 ਨੌੌਜਵਾਨਾਂ ਨੇ ਪਿਛੋੋ ਝਪਟ ਮਾਰ ਕੇ ਉਸਦਾ ਮੋੋਬਾਇਲ ਫੋੋਨ (ਵੀਵੋੋ ਕੰਪਨੀ) ਖੋਹ ਲਿਆ ਅਤੇ ਦੋਸ਼ੀ ਮੌੌਕੇ ਤੋੋ ਫਰਾਰ ਹੋ ਗਏ। ਪਹਿਲਾਂ ਮੁਦੱਈ ਆਪਣੇ ਤੌੌਰ ਤੇ ਪੜਤਾਲ ਕਰਦਾ ਰਿਹਾ, ਫਿਰ ਮਿਤੀ 11 ਜੂਨ 2020 ਨੂੰ ਪੁਲਿਸ ਪਾਸ ਇਤਲਾਹ ਦੇੇਣ ਤੇ ਮੁਦਈ ਦੇ ਬਿਆਨ ਪਰ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 81 ਮਿਤੀ 11 ਜੂਨ 2020 ਅ/ਧ 379-ਬੀ. ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ। ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਦਾ ਸੁਰਾਗ ਲਗਾ ਕੇ ਦੋਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਖੋਹ ਕੀਤੇ 2 ਮੋੋਬਾਇਲ ਫੋੋਨ (ਵੀਵੋੋ ਕੰਪਨੀ ਅਤੇ ਆਈ ਫੋਨ 7) ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਪਾਸੋੋਂ ਵਾਰਦਾਤਾਂ ਵਿੱਚ ਵਰਤੇ ਗਏ ਮੋੋਟਰਸਾਈਕਲ ਨੰ:ਪੀਬੀ.65ਡੀ-6904 ਨੂੰ ਵੀ ਕਬਜੇ ਵਿੱਚ ਲਿਆ ਗਿਆ ਹੈ। ਦੋੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਉਪਰੰਤ ਆਈ.ਫੋੋਨ 7 ਵੀ ਸ਼ਹਿਰ ਬੁਢਲਾਡਾ ਦੇ ਏਰੀਆ ਵਿੱਚੋੋਂ ਖੋੋਹਿਆ ਮੰਨਿਆ ਹੈ।ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਨਸ਼ਿਆਂ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਇਹ ਮੋਬਾਇਲ ਫੋਨ ਖੋਹ ਕਰਦੇ ਸੀ। ਗ੍ਰਿਫਤਾਰ ਦੋੋਨਾਂ ਦੋੋਸ਼ੀਆਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਵੱਲੋੋਂ ਕੀਤੀਆਂ ਗਈਆਂ ਅਜਿਹੀਆਂ ਹੋੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਨ੍ਹਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

NO COMMENTS