*ਰਾਸ਼ਟਰੀ ਸੰਤ ਸੰਮੇਲਨ ਦੇ ਤੀਸਰੇ ਦਿਨ ਪ੍ਰਸਿੱਧ ਕਥਾਵਾਚਕ ਭਾਈ ਬੰਤਾ ਸਿੰਘ ਵੱਲੋਂ ਸੰਗਤਾਂ ਨੂੰ ਪ੍ਰਵਚਨ ਕਰਕੇ ਕੀਤਾ ਨਿਹਾਲ*

0
75

ਮਾਨਸਾ 9 ਫਰਵਰੀ(ਸਾਰਾ ਯਹਾਂ/ਮੁੱਖ ਸੰਪਾਦਕ)
ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਵਿਖੇ ਰਾਸ਼ਟਰੀ ਸੰਤ ਸੰਮੇਲਨ ਮਾਨਸਾ ਦੇ ਅੱਜ ਤੀਸਰੇ ਦਿਨ ਵੀ ਵੱਡੀ ਗਿਣਤੀ ਵਿੱਚ ਸੰਗਤ ਨੇ ਭਰੀ ਹਾਜ਼ਰੀ। ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਕਲਿਆਣ ਦਾਸ ਜੀ ਸ੍ਰੀ ਕਲਿਆਣ ਸੇਵਾ ਆਸਰਮ ਅਮਰ ਕੰਟਕ ਜੀਆਂ ਦੀ ਸਰਪ੍ਰਸਤੀ ਹੇਠ ਮਹੰਤ ਅਮ੍ਰਿਤ ਮੁਨੀ ਜੀ ਪ੍ਰਧਾਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਦੀ ਪ੍ਰਧਾਨਗੀ ਵਿੱਚ ਚੱਲ ਰਿਹਾ ਹੈ ਵਿੱਚ ਅੱਜ ਵਿਸ਼ੇਸ਼ ਤੌਰ ਤੇ ਮਹਾਨ ਕਥਾਵਾਚਕ ਭਾਈ ਬੰਤਾ ਸਿੰਘ ਨੇ ਸ੍ਰੀ ਅਖੰਡ ਪਾਠ ਜੀ ਦੇ ਪਹਿਲੇ ਭੋਗ ਉਪਰੰਤ ਆਪਣੇ ਮੁਖਾਰਬਿੰਦ ਵਿੱਚੋਂ ਪ੍ਰਵਚਨਾਂ ਨਾਲ ਸਰਬਸਾਂਝੀਵਾਲਤਾ , ਨਸ਼ਾ ਰਹਿਤ ਜੀਵਨ ਬਸਰ ਕਰਨ , ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਗੁਰੂ ਦੇ ਲੜ ਲੱਗਣ ਦਾ ਸੰਦੇਸ਼ ਦਿੰਦਿਆਂ ਵੱਡੀ ਗਿਣਤੀ ਸੰਗਤ ਨੂੰ ਮੰਤਰ ਮੁਗਧ ਕੀਤਾ। ਭਾਈ ਰਾਜਵੀਰ ਸਿੰਘ ਘਰਾਂਗਣਾ ਨੇ ਵੀ ਸੰਗਤਾਂ ਨੂੰ ਪ੍ਰਵਚਨਾਂ ਨਿਹਾਲ ਕੀਤਾ। ਸ੍ਰੀ ਮਹੰਤ ਮਹੇਸ਼ਵਰ ਦਾਸ ਜੀ, ਮਹੰਤ ਦੁਰਗਾ ਦਾਸ ਜੀ ਸ੍ਰੀ ਪੰਚਾਇਤੀ ਵੱਡਾ ਅਖਾੜਾ ਉਦਾਸੀਨ ਭਰਮਣਸੀਲ ਜਮਾਤ ਅਲਾਹਾਬਾਦ , ਮਹਾਂ ਮਲਡੇਸਵਰ ਸੁਆਮੀ ਹਰੀ ਚੇਤਨਾ ਨੰਦ ਜੀ ਹਰਿ ਦਵਾਰ ਵਾਲੇ , ਮਹੰਤ ਧਰਮਿੰਦਰ ਦਾਸ ਜੀ ਲਖਨਉ ਵਾਲੇ, ਸੰਤ ਭਰਤਦਾਸ ਜੀ ਅਯੋਧਿਆ, ਸੀਨੀਅਰ ਮੀਤ ਪ੍ਰਧਾਨ ਮਹੰਤ ਵਿਵੇਕਾਨੰਦ ਜੀ ਜੱਸੀਪੌ ਵਾਲੀ , ਸਵਾਮੀ ਦਮੋਦਰਾਮ ਸ਼ਰਨ ਜੀ , ਜਰਨਲ ਸਕੱਤਰ ਮਹੰਤ ਕਰਨ ਦਾਸ ਜੀ ਖਿੜਕੀਆਂ ਵਾਲੇ, ਖ਼ਜ਼ਾਨਚੀ ਮਹੰਤ ਮਹਾਤਮਾ ਮੁਨੀ ਜੀ ਖੈੜਾਬੇਟ ਕਪੂਰਥਲਾ , ਸੋਸ਼ਲ ਮੀਡੀਆ ਇੰਚਾਰਜ ਮਹੰਤ ਉਦੈ ਕਰਨ ਜੀ ਸੈਦੋਕੇ , ਮਹੰਤ ਸੱਤ ਮੁਨੀ ਜੀ ਭਗਤੂਆਣਾ, ਮਹੰਤ ਹੰਸ ਦਾਸ ਜੀ ਤਾਸਪੁਰਾ, ਮਹੰਤ ਬਸੰਤ ਦਾਸ ਜੀ ਅਕਲੀਆ, ਮਹੰਤ ਸੁਰਮੁੱਖ ਦਾਸ ਜੀ ਰੱਲਾ, ਮਹੰਤ ਰਾਮਦਾਸ ਜੀ ਮਹੰਤ ਅਕਾਲ ਦਾਸ ਜੀ ਸਿੰਘਪੁਰਾ ਬਸੰਤ ਮੁਨੀ ਜੀ ਡੇਰਾ ਬਾਰਾਂ ਦਰੀ , ਮੀਤ ਪ੍ਰਧਾਨ ਮਹੰਤ ਭਰਪੂਰ ਦਾਸ ਜੀ ਮਲਕਾਣਾ , ਮਹੰਤ ਪ੍ਰਮੇਸਰਾ ਨੰਦ ਜੀ ਧੂਰਕੋਟ , ਮਹੰਤ ਰਾਮ ਗੋਪਾਲ ਜੀ ਸੇਖਾ , ਮਹੰਤ ਰਾਮ ਦਾਸ ਜੀ ਸੁਨਾਮ , ਮਹੰਤ ਨੋਮੀ ਦਾਸ ਜੀ ਸੁਨਾਮ , ਮਹੰਤ ਗੁਰਮੇਲ ਦਾਸ ਜੀ ਬਰਨਾਲਾ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। 11 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ 9. 30 ਵਜੇ ਕੀਰਤਨ ਹੋਵੇਗਾ ਅਤੇ ਬਾਅਦ ਦੁਪਹਿਰ ਰਾਸ਼ਟਰੀ ਸੰਤ ਸੰਮੇਲਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਕਲਿਆਣ ਦਾਸ ਜੀ ਵੱਲੋਂ ਪ੍ਰਵਚਨ ਕੀਤੇ ਜਾਣਗੇ ਇਸ ਸੰਮੇਲਨ ਵਿੱਚ ਭਾਰਤ ਵਰਸ਼ ਵਿੱਚੋਂ ਮਹਾਨ ਤਪੱਸਵੀ ਸੰਤ ਪਹੁੰਚੇ ਹੋਏ ਹਨ। ਇਲਾਕੇ ਦੀ ਸਮੂਹ ਸੰਗਤ ਨੂੰ ਵਡਮੁੱਲੇ ਪ੍ਰਵਚਨ ਗ੍ਰਹਿਣ ਕਰਨ ਲਈ ਪਹੁੰਚਣ ਦੀ ਵੀ ਬੇਨਤੀ ਹੈ।ਇਸ ਰਾਸ਼ਟਰੀ ਸੰਤ ਸੰਮੇਲਨ ਦੌਰਾਨ ਰੋਜਾਨਾ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਸ ਸਮੇਂ ਡਾ.. ਨਾਨਕ ਸਿੰਘ ਐਸ ਐਸ ਪੀ ਮਾਨਸਾ , ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਪਲਾਨਿੰਗ ਬੋਰਡ , ਗੁਰਪ੍ਰੀਤ ਸਿੰਘ ਵਿੱਕੀ , ਵਿਕਰਮਜੀਤ ਸਿੰਘ ਮੋਫ਼ਰ ਚੈਅਰਮੈਨ ਜ਼ਿਲ੍ਹਾ ਪ੍ਰੀਸ਼ਦ,ਮਨਦੀਪ ਸਿੰਘ ਗੋਰਾ ਸਾਬਕਾ ਪ੍ਰਧਾਨ ਨਗਰ ਕੌਂਸਲ ,ਵਿਨੋਦ ਭੱਮਾ ਪ੍ਰਧਾਨ ਸਨਾਤਨ ਧਰਮ ਸਭਾ, ਰਾਜੂ ਦਰਾਕਾ, ਐਡਵੋਕੇਟ ਗੁਰਲਾਭ ਮਾਹਲ, ਡਾ. ਧੰਨਾ ਮੱਲ ਗੋਇਲ , ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ, ਸੁਰੇਸ਼ ਨੰਦਗੜੀਆ, ਸੋਨੀ ਗਿੱਲ , ਬਲਵਿੰਦਰ ਸਿੰਘ ਕਾਕਾ , ਪਿ੍ਰਤਪਾਲ ਸਿੰਘ ਡਾਲੀ ,ਹਨੀਸ਼ ਬਾਸ਼ਲ , ਅਵਤਾਰ ਸਿੰਘ ਰਾੜਾ , ਡਾ. ਟੀ ਪੀ ਐਸ ਰੇਖੀ, ਡਾ. ਹਰਪਾਲ ਸਰਾਂ, ਕੰਚਨ ਸੇਠੀ , ਸੰਦੀਪ ਮਹੰਤ , ਸੁਰਿੰਦਰ ਪਿੰਟਾ , ਅਮ੍ਰਿਤਪਾਲ ਸਿੰਘ ਕੂਕਾ, ਅਮ੍ਰਿਤਪਾਲ ਗੋਗਾ, ਰਨਦੀਪ ਰਾਏਪੁਰ, ਮਾਸਟਰ ਨਿਰਮਲ ਸਿੰਘ, ਕਮਲ ਸੀ ਏ ,ਬਿੱਲੂ , ਕਾਕੀ , ਰਮੇਸ਼ ਜਿੰਦਲ , ਅਸ਼ੋਕ ਮੱਤੀ ,ਬੂਟਾ ਸਿੰਘ, ਰਾਜੂ ਸ਼ਕਤੀ ਮੋਟਰ, ਭੂਸ਼ਨ ਝੁਨੀਰ , ਗੁਰੀ ਖੋਖਰ , ਡੈਵੀ ਭੰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚੇ ਮਹਾਨ ਸੰਤਾਂ ਦੇ ਦਰਸ਼ਨ ਕਰਕੇ ਹਾਜ਼ਰੀ ਲਗਵਾਈ

NO COMMENTS