*ਰਾਸ਼ਟਰੀ ਡੇਂਗੂ ਦਿਵਸ ਸਬੰਧੀ ਡੇਂਗੂ ਜਾਗਰੂਕਤਾ ਕੈਂਪ ਲਗਾਏ*

0
7

ਮਾਨਸਾ, 17 ਮਈ (ਸਾਰਾ ਯਹਾਂ/ਔਲਖ ) ਸਿਹਤ ਵਿਭਾਗ ਵੱਲੋਂ 16 ਮਈ ਰਾਸ਼ਟਰੀ ਡੇਂਗੂ ਦਿਵਸ ਦੇ ਸਬੰਧ ਵਿੱਚ ਵੱਖ ਵੱਖ ਥਾਵਾਂ ਤੇ ਡੇਂਗੂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਸੀ ਐਚ ਸੀ ਖਿਆਲਾ ਕਲਾਂ ਤਹਿਤ ਅੱਜ ਐਸ ਐਮ ਓ ਡਾ ਹਰਚੰਦ ਸਿੰਘ ਦੀ ਅਗਵਾਈ ਵਿੱਚ ਪੀ ਐਚ ਸੀ ਨੰਗਲ ਕਲਾਂ ਅੰਡਰ ਪੈਂਦੇ ਜਵਾਹਰਕੇ, ਨੰਗਲ ਖੁਰਦ, ਗੇਹਲੇ ਆਦਿ  ਪਿੰਡਾਂ ਵਿੱਚ ਡੇਂਗੂ ਜਾਗਰੂਕਤਾ ਕੈਪਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਕਰਮੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੌਮੀ ਡੇਂਗੂ ਦਿਵਸ ਤੇ ਇਸ ਵਾਰ  “ਡੇਂਗੂ ਰੋਕਥਾਮ ਯੋਗ ਹੈ ਆਓ ਹੱਥ ਮਿਲਾਈਏ” ਦਾ ਨਾਅਰਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਸਾਰੇ ਮਿਲ ਕੁਝ ਗੱਲਾਂ ਦਾ ਧਿਆਨ ਰੱਖੀਏ ਜਿਵੇਂ ਘਰਾਂ ਵਿੱਚ ਸਾਫ ਪਾਣੀ ਨੂੰ ਢੱਕ ਕੇ ਰੱਖੀਏ, ਕੂਲਰਾਂ ਦਾ ਪਾਣੀ ਹਫਤੇਵਾਰ ਨਿਯਮਤ ਬਦਲੀਏ, ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਈਏ, ਛੱਤਾਂ ਤੇ ਕਬਾੜ ਇਕੱਠਾ ਨਾ ਹੋਣ ਦੇਈਏ, ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰੇ ਕੱਪੜੇ ਪਹਿਨ ਕੇ ਰੱਖੀਏ, ਜ਼ਰੂਰਤ ਪੈਣ ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰੀਏ ਤਾਂ ਕਾਫੀ ਹੱਦ ਤੱਕ ਡੇਂਗੂ ਦੀ ਰੋਕਥਾਮ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਲੱਛਣ ਦਿਖਾਈ ਦੇਣ ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਡੇਂਗੂ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੈ। ਇਸ ਮੌਕੇ ਕਰਮਜੀਤ ਕੌਰ ਐਲ ਐਚ ਵੀ, ਪਰਮਜੀਤ ਕੌਰ ਪ੍ਰਿੰਸੀਪਲ, ਸਿਹਤ ਕਰਮਚਾਰੀ ਪਰਦੀਪ ਸਿੰਘ , ਮਨਦੀਪ ਸਿੰਘ, ਰਵਿੰਦਰ ਕੁਮਾਰ, ਬੇਅੰਤ ਕੌਰ ਸੀ ਐਚ ਓ, ਸਰਬਜੀਤ ਕੌਰ ਆਸਾ, ਤਰਸੇਮ ਸਿੰਘ ਮੈਂਬਰ ਪੰਚਾਇਤ, ਵਿਦਿਆਰਥੀ ਅਤੇ ਹੋਰ ਲੋਕ ਹਾਜ਼ਰ ਸਨ।

NO COMMENTS