ਮਾਨਸਾ, 11 ਸਤੰਬਰ (ਸਾਰਾ ਯਹਾਂ/ਹਿਤੇਸ਼ ਸ਼ਰਮਾ)
ਰਾਸ਼ਟਰੀ ਲੋਕ ਅਦਾਲਤ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਮੈਡਮ ਨਵਜੋਤ ਕੌਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਸ਼ਿਲਪਾ ਦੀ ਅਗਵਾਈ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ, ਮਾਨਸਾ, ਸਬ-ਡਵੀਜ਼ਨਲ ਕੋਰਟ ਕੰਪਲੈਕਸ, ਸਰਦੂਲਗੜ੍ਹ ਅਤੇ ਬੁਢਲ਼ਾਡਾ ਵਿਖੇ ਲਗਾਈ ਗਈ। ਇਸ ਦੇ ਮੱਦੇਨਜ਼ਰ ਮਾਨਸਾ ਵਿੱਚ ਛੇ, ਬੁਢਲਾਡਾ ਵਿੱਚ ਦੋ ਅਤੇ ਸਰਦੂਲਗੜ ਵਿੱਚ ਦੋ ਬੈਂਚ ਦਾ ਗਠਨ ਕੀਤਾ ਗਿਆ ਸੀ।
ਅਡੀਸ਼ਨਲ ਸੈਸ਼ਨਜ ਜੱਜ ਮੈਡਮ ਮਨਜੋਤ ਕੌਰ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਂਡੇਬਲ, ਚੈਕਾਂ ਦੇ ਕੇਸ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਉਜਰਤ ਸਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਗਿਆ। ਨਿਪਟਾਰਾ ਕੀਤੇ ਗਏ ਕੁੱਲ 617 ਕੇਸਾਂ ਵਿੱਚ 8,36,65,208/- ਰੁਪੇ ਦੇ ਅਵਾਰਡ ਪਾਸ ਕੀਤੇ ਗਏ।
ਮਾਨਸਾ ਵਿਖੇ ਅਡੀਸ਼ਨਲ ਸੈਸ਼ਨਜ ਜੱਜ ਸ਼੍ਰੀ ਦਨੇਸ਼ ਕੁਮਾਰ, ਪਿ੍ਰੰਸੀਪਲ ਜੱਜ ਫੈਮਲੀ ਕੋਰਟ ਮਿਸ ਅਮਿਤਾ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ) ਸ਼੍ਰੀ ਸੁਮਿਤ ਭੱਲਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਤੁਲ ਕੰਬੋਜ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ਼੍ਰੀ ਹਰੀਸ਼ ਕੁਮਾਰ, ਚੇਅਰਮੈਨ ਪਰਮਾਨੈਂਟ ਲੋਕ ਅਦਾਲਤ ਸ਼੍ਰੀ ਰਾਜ ਪਾਲ ਸਿੰਘ ਤੇਜੀ ਸਰਦੂਲਗੜ ਵਿਖੇ ਅਡੀਸ਼ਨਲ ਸਿਵਲ ਜੱਜ (ਸੀਨੀਅਰ ਡੀਵੀਜ਼ਨ) ਸ਼੍ਰੀ ਅਨੂਪ ਸਿੰਘ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ਼੍ਰੀ ਗੁਰਦਰਸ਼ਨ ਸਿੰਘ, ਬੁਢਲਾਡਾ ਵਿਖੇ ਸਬ-ਡੀਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਪੰਕਜ ਵਰਮਾ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ਼੍ਰੀ ਅਮਰਜੀਤ ਸਿੰਘ ਤੇ ਆਧਾਰਿਤ ਬੈਂਚਾਂ ਵੱਲੋਂ 617 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਨ੍ਹਾਂ ਬੈਂਚਾਂ ਵਿੱਚ ਐਡਵੋਕੇਟ ਸ਼੍ਰੀ ਬਲਵੰਤ ਭਾਟੀਆ, ਸ਼੍ਰੀ ਦੀਪਇੰਦਰ ਸਿੰਘ, ਮਿਸ ਬਲਵੀਰ ਕੌਰ, ਸ਼੍ਰੀ ਹਰਜੀਤ ਸਿੰਘ ਸਾਧੂਵਾਲਾ, ਸ਼੍ਰੀ ਰੋਹਿਤ ਸਿੰਗਲਾ, ਸ਼੍ਰੀ ਸਤਿੰਦਰਪਾਲ ਸਿੰਘ ਮਿੱਤਲ, ਮੈਂਬਰ ਸ਼੍ਰੀ ਮਨਜੀਤ ਸਿੰਘ, ਸ਼੍ਰੀ ਬਲਦੇਵ ਰਾਜ, ਸ਼੍ਰੀ ਅਮਿ੍ਰਤ ਗੋਇਲ, ਸ਼੍ਰੀ ਤਰਸੇਮ ਚੰਦ, ਮਿਸ ਅਰਸ਼ੀ ਬਾਂਸਲ ਅਤੇ ਮਿਸ ਸ਼ਸ਼ੀ ਬਾਲਾ ਸ਼ਾਮਿਲ ਸਨ।
ਅਡੀਸ਼ਨਲ ਸੈਸ਼ਨਜ ਜੱਜ ਮੈਡਮ ਮਨਜੋਤ ਕੌਰ ਦੱਸਿਆ ਕਿ ਕੋਵਿਡ-19 ਦੇ ਪ੍ਰਭਾਵ ਦੇ ਬਾਵਜੂਦ ਲਾਭਪਾਤਰੀਆਂ ਨੇ ਇਸ ਰਾਸ਼ਟਰੀ ਲੋਕ ਅਦਾਲਤ ਵਿੱਚ ਚੰਗੀ ਦਿਲਚਸਪੀ ਦਿਖਾਈ। ਅੱਜ ਦੀ ਰਾਸ਼ਟਰੀ ਲੋਕ ਅਦਾਲਤ ਤੋਂ ਪਹਿਲਾਂ ਇਸ ਦੀ ਸਫਲਤਾ ਲਈ ਅਨੇਕਾਂ ਵੈਬੀਨਾਰ ਅਤੇ ਮੀਟਿੰਗਾਂ ਰਾਹੀਂ ਜਾਗਰੂਕਤਾ ਫੈਲਾਈ ਗਈ ਸੀ ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ।