*ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੇ ਇਲਾਜ਼ ਦੀ ਮੁਫ਼ਤ ਸੁਵਿਧਾ-ਸਿਵਲ ਸਰਜਨ*

0
19

ਮਾਨਸਾ, 18 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸੂਬੇ ਦੇ 0 ਤੋਂ 18 ਸਾਲ ਦੇ ਬੱਚਿਆਂ ਦਾ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ, ਇਸ ਪ੍ਰੋਗਰਾਮ ਤਹਿਤ ਪੰਜਾਬ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਨ ਵਾਲੇ ਪਹਿਲੀ ਕਲਾਸ ਪਹਿਲੀ ਤੋ 12ਵੀਂ ( 6 ਤੋਂ 18 ਸਾਲ ) ਤੱਕ ਦੇ ਬੱਚੇ ਅਤੇ ਆਂਗਨਵਾੜੀ ਕੇਂਦਰਾਂ ਵਿਚ ਦਾਖਲ ਬੱਚੇ ( 6 ਹਫਤੇ ਤੋਂ 6 ਸਾਲ ) ਅਤੇ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਨਵਜੰਮੇ ਬੱਚੇ ਜੋ ਕਿ ਡਲਿਵਰੀ ਕਰਨ ਵਾਲਾ ਵਿਅਕਤੀ ਰੈਫਰ ਕਰੇਗਾ ਅਤੇ ਘਰ ਜੰਮੇ ਬੱਚੇ (0 ਤੋ 6 ਹਫ਼ਤੇ ) ਜਿਨ੍ਹਾਂ ਨੂੰ ਆਸ਼ਾ ਵਰਕਰ ਵੱਲੋਂ ਆਂਗਣਵਾੜੀ ਕੇਂਦਰਾਂ ਵਿਚ ਰੈਫਰ ਕੀਤਾ ਜਾਂਦਾ ਹੈ ਇਲਾਜ ਦੇ ਹੱਕਦਾਰ ਹਨ।
  ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਸੀ.ਐਚ.ਸੀ., ਪੀ.ਐਚ.ਸੀ. ਅਤੇ ਜ਼ਿਲ੍ਹਾ ਹਸਪਤਾਲ ਪੱਧਰ ’ਤੇ ਮੋਬਾਇਲ ਸਿਹਤ ਟੀਮਾਂ ਨੂੰ ਸਾਲ ਵਿਚ ਦੋ ਵਾਰ ਆਂਗਣਵਾੜੀ ਕੇਂਦਰਾਂ ’ਤੇ ਇੱਕ ਵਾਰ ਸਕੂਲੀ ਬੱਚਿਆਂ ਦਾ ਨਿਰੀਖਣ ਕਰਨ ਲਈ ਵਿਸ਼ੇਸ਼ ਤੌਰ ’ਤੇ ਨਿਯੁਕਤ ਕੀਤਾ  ਜਾਂਦਾ ਹੈ। ਇਸ ਯੋਜਨਾ ਤਹਿਤ 30 ਤਰ੍ਹਾਂ ਦੀਆਂ ਬੀਮਾਰੀਆਂ ਨੂੰ ਚਾਰ ਸਮੂਹਾਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਜਨਮ ਜਾਤ ਦੋਸ਼, ਸਰੀਰਿਕ ਕਮੀਆਂ, ਬਚਪਨ ਦੀਆਂ ਬਿਮਾਰੀਆਂ, ਵਿਕਾਸ ਦਰ ਵਿਚ ਰੁਕਾਵਟ ਅਤੇ  ਵਿਕਲਾਂਗਤਾ ਸ਼ਾਮਲ ਹਨ, ਇਨ੍ਹਾਂ ਚਾਰ ਸਮੂਹਾਂ ਤਹਿਤ ਬਿਮਾਰੀਆਂ ਨਾਲ ਪ੍ਰਭਾਵਤ ਬੱਚੇ ਨੂੰ ਪਹਿਲਾਂ ਸੀ. ਐਚ.ਸੀ., ਐੱਸ.ਡੀ.ਐੱਚ.ਅਤੇ ਡੀ.ਆਈ.ਸੀ. ਕੇਂਦਰਾਂ ਵਿੱਚ ਭੇਜ ਕੇ ਬਾਲ ਰੋਗ ਵਿਗਿਆਨੀ ਅਤੇ ਹੋਰ  ਮਾਹਿਰ ਡਾਕਟਰਾਂ ਵੱਲੋਂ ਇਲਾਜ ਕਰਵਾਇਆ ਜਾਂਦਾ ਹੈ ਅਤੇ ਸਟੇਟ ਹੈੱਡਕੁਆਰਟਰ ਤੋਂ ਬੱਚਿਆਂ ਦੀ ਲੋੜ ਅਨੁਸਾਰ ਟਰੱਸਟੀ ਕੇਅਰ ਸੈਂਟਰ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਪੀ.ਜੀ.ਆਈ.ਚੰਡੀਗੜ੍ਹ ਜਾਂ ਸੂਚੀਬੱਧ ਹਸਪਤਾਲਾਂ ਵਿੱਚ  ਰੈਫਰ ਕੀਤਾ  ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਿਸ਼ਚਿਤ ਰੂਪ ਵਿੱਚ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਯੋਜਨਾ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਭਵਿੱਖ ਵਿੱਚ ਵੀ ਇਸ ਦੇ ਸਾਰਥਿਕ ਨਤੀਜੇ ਆਉਣਗੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਅੰਕੜਿਆਂ ਤੇ ਨਜ਼ਰ ਪਾਈਏ ਤਾਂ ਇਸ ਸਾਲ ਪ੍ਰੋਗਰਾਮ ਤਹਿਤ ਸਾਲ 2009 ਤੋਂ ਹੁਣ ਤੱਕ ਕੁੱਝ ਗੰਭੀਰ ਅਤੇ ਜ਼ਮਾਂਦਰੂ ਬਿਮਾਰੀਆਂ ਤੋਂ ਪੀੜਤ 5717 ਬੱਚੇ ਆਪਣਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ। ਮੁੱਖ ਬਿਮਾਰੀਆਂ ਦੀ ਗੱਲ ਕਰੀਏ ਤਾਂ ਅੰਕੜਿਆਂ ਵਿਚ 310 ਜਮਾਂਦਰੂ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਬੱਚੇ, ਗੰਭੀਰ ਸਾਹ ਨਾਲੀ ਦੀਆਂ ਬਿਮਾਰੀਆਂ ਤੋਂ ਪੀੜਤ 3, ਨਿਊਰਲ ਟਿਊਸ਼ਬ ਤੋਂ ਪੀੜਤ 15, ਜਮਾਂਦਰੂ ਬੋਲਾਪਨ ਤੋਂ ਪੀੜਤ 17, ਘੱਟ ਸੁਣਨ ਵਾਲੇ 44 ਬੱਚੇ ਸ਼ਾਮਲ ਹਨ ।

NO COMMENTS