*ਰਾਮ ਸਿੰਘ ਇੰਸਾਂ ਬਣੇ ਬਲਾਕ ਮਾਨਸਾ ਦੇ 48ਵੇਂ ਸਰੀਰਦਾਨੀ*

0
97

ਮਾਨਸਾ, 19 ਨਵੰਬਰ(ਸਾਰਾ ਯਹਾਂ/ਮੁੱਖ ਸੰਪਾਦਕ):     
ਮਾਨਸਾ ਵਾਸੀ ਰਾਮ ਸਿੰਘ ਇੰਸਾਂ (47) ਪੁੱਤਰ ਲਾਲ ਸਿੰਘ ਮਰਨ ਉਪਰੰਤ ਸਰੀਰਦਾਨ ਕਰਕੇ ਮਹਾਨ ਦਾਨ ਕਰ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਹੁਣ ਮੈਡੀਕਲ ਖੋਜਾਂ ਦੇ ਕੰਮ ਆਵੇਗੀ। ਸਿਹਤ ਸੇਵਾਵਾਂ ’ਚ ਬਿਮਾਰੀਆਂ ਦੇ ਇਲਾਜ ਲਈ ਖੋਜਾਂ ਖਾਤਰ ਮ੍ਰਿਤਕ ਦੇਹਾਂ ਦੀ ਕਾਫੀ ਮੰਗ ਰਹਿੰਦੀ ਹੈ, ਜਿਸ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਹਿਮ ਯੋਗਦਾਨ ਪਾ ਰਹੇ ਹਨ। ਰਾਮ ਸਿੰਘ ਇੰਸਾਂ ਨੇ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਸਦੀ ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਜਾਵੇ, ਜਿਸ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।  
ਰਾਮ ਸਿੰਘ ਇੰਸਾਂ ਪੁੱਤਰ ਲਾਲ ਸਿੰਘ ਦੀ ਸ਼ਨਿੱਚਰਵਾਰ ਨੂੰ ਮੌਤ ਹੋ ਗਈ ਸੀ। ਮੌਤ ਉਪਰੰਤ ਉਨ੍ਹਾਂ ਦੇ ਪੁੱਤਰ ਸੰਦੀਪ ਸਿੰਘ ਇੰਸਾਂ ਨੇ ਆਪਣੇ ਪਿਤਾ ਵੱਲੋਂ ਜਿਉਂਦੇ ਜੀਅ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਰਾਮ ਸਿੰਘ ਇੰਸਾਂ ਨੇ ਬਲਾਕ ਮਾਨਸਾ ਦੇ 48ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਿਲ ਕੀਤਾ ਹੈ। ਰਾਮ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵਰਲਡ ਕਾਲਜ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਐਂਡ ਹੌਸਪਿਟਲ ਗੁਰਾਵਰ ਝੱਜਰ (ਹਰਿਆਣਾ) ਨੂੰ ਦਾਨ ਕੀਤੀ ਗਈ ਹੈ। ਮ੍ਰਿਤਕ ਦੇਹ ਨੂੰ ਲਿਜਾਣ ਵਾਲੀ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।  ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ‘ਸਰੀਰਦਾਨੀ ਰਾਮ ਸਿੰਘ ਇੰਸਾਂ ਅਮਰ ਰਹੇ ਦੇ ਨਾਅਰੇ ਲਗਾਏ’। ਇਸ ਮੌਕੇ ਰਵੇਲ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, 85 ਮੈਂਬਰ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਰਾਮ ਸਿੰਘ ਇੰਸਾਂ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ। ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਹੀ ਉਸਨੇ ਇਹ ਪ੍ਰਣ ਕੀਤਾ ਸੀ ਕਿ ਉਸਦੀ ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ, ਜਿਸਦੇ ਪ੍ਰਣ ਨੂੰ ਉਸਦੀ ਮੌਤ ਉਪਰੰਤ ਪੂਰਾ ਕੀਤਾ ਗਿਆ ਹੈ। ਇਸ ਮੌਕੇ ਸ਼ਹਿਰ ਦੇ ਵੱਡੀ ਗਿਣਤੀ ਪਤਵੰਤਿਆਂ ਤੋਂ ਇਲਾਵਾ  85 ਮੈਂਬਰ ਬਿੰਦਰ ਇੰਸਾਂ, ਸ਼ਿਵ ਇੰਸਾਂ, ਸ਼ਹਿਰ ਦੇ ਵੱਖ-ਵੱਖ ਜੋਨਾਂ ਤੋਂ 15 ਮੈਂਬਰ ਅਤੇ ਵੱਡੀ ਗਿਣਤੀ ’ਚ ਸਾਧ ਸੰਗਤ ਹਾਜ਼ਰ ਸੀ।        

NO COMMENTS