*ਰਾਮ ਲੀਲਾ ਗਰਾਊਂਡ ਚ ਜਨਤਕ ਪਖਾਨੇ ਬਨਾਉਣ ਦਾ ਲੋਕਾਂ ਨੇ ਕੀਤਾ ਵਿਰੋਧ, ਸਰਕਾਰ ਖਿਲਾਫ ਨਾਅਰੇਬਾਜੀ, ਦਿੱਤਾ ਧਰਨਾ*

0
168

ਬੁਢਲਾਡਾ 26 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਸਵੱਛ ਭਾਰਤ ਅਧੀਨ ਨਗਰ ਕੌਂਸਲ ਵੱਲੋਂ ਰਾਮ ਲੀਲਾ ਗਰਾਊਂਡ ਵਿੱਚ ਬਣਾਏ ਜਾ ਰਹੇ ਪਬਲਿਕ ਪਖਾਨਿਆਂ ਦਾ ਸਥਾਨਕ ਦੁਕਾਨਦਾਰਾਂ ਵੱਲੋਂ ਗਰਾਊਂਡ ਦੇ ਗੇਟ ਅੱਗੇ ਧਰਨਾ ਦਿੰਦਿਆਂ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਤੇ ਗਾਰਮੈਂਟਸ ਸ਼ੂਅ ਐਂਡ ਜਨਰਲ ਸਟੋਰ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਲੱਕੀ ਨੇ ਬੋਲਦਿਆਂ ਕਿਹਾ ਕਿ ਰਾਮ ਲੀਲਾ ਗਰਾਊਂਡ ਵਿੱਚ 3 ਧਾਰਮਿਕ ਮੰਦਰ ਹਨ ਉਥੇ ਦੁਸ਼ਹਿਰਾ ਗਰਾਊਂਡ ਵੀ ਹੈ ਜਿੱਥੇ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਵਾਲੀ ਜਗ੍ਹਾ ਤੇ ਜਨਤਕ ਪਖਾਨੇ ਬਨਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਲਕਾ ਵਿਧਾਇਕ ਨੂੰ ਵੀ ਜਾਣੂ ਕਰਵਾ ਚੁੱਕੇ ਹਾਂ। ਜਿੱਥੇ ਵਿਧਾਇਕ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਇਸ ਜਗ੍ਹਾ ਤੇ ਜਨਤਕ ਪਖਾਨੇ ਨਹੀਂ ਬਣਾਏ ਜਾਣਗੇ। ਪ੍ਰੰਤੂ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਪਖਾਨੇ ਬਨਾਉਣ ਸੰਬੰਧੀ ਇੱਕਦਮ ਜਾਇਜਾਂ ਲੈਣ ਪਹੁੰਚੇ ਤਾਂ ਆਸ ਪਾਸ ਦੇ ਦੁਕਾਨਦਾਰ ਹੱਕੇ ਬੱਕੇ ਰਹਿ ਗਏ। ਜਿੱਥੇ ਪਖਾਨੇ ਬਨਾਉਣ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਤੇ ਵਾਰਡ ਦੇ ਕੌਂਸਲਰ ਪ੍ਰੇਮ ਗਰਗ ਨੇ ਕਿਹਾ ਕਿ ਰਾਮ ਲੀਲਾ ਗਰਾਊਂਡ ਚ ਪਖਾਨਿਆਂ ਦਾ ਨਿਰਮਾਣ ਹਿੰਦੂ ਭਾਵਨਾਵਾਂ ਨਾਲ ਖਿਲਵਾੜ ਕਰਨਾ ਹੈ। 

ਕੀ ਕਹਿਣਾ ਹੈ ਨਗਰ ਕੋਂਸਲ ਅਧਿਕਾਰੀਆਂ ਦਾ—

ਕਾਰਜਸਾਧਕ ਅਫਸਰ ਐਡਵੋਕੇਟ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੱਦੇ ਨਜਰ ਰੱਖਦਿਆ ਜਨਤਕ ਤੌਰ ਤੇ ਸਵੱਛ ਭਾਰਤ ਅਧੀਨ ਲੋਕਾਂ ਦੀ ਮੰਗ ਤੇ ਰਾਮ ਲੀਲਾ ਗਰਾਊਂਡ ਦੇ ਇੱਕ ਕਿਨ੍ਹਾਰੇ ਤੇ ਜਿਸ ਦਾ ਗੇਟ ਬਾਹਰਲੇ ਰੋਡ ਤੇ ਹੋਵੇਗਾ। ਜਨਤਕ ਪਖਾਨੇ ਨਿਰਮਾਣ ਕਰਨ ਦਾ ਫੈਂਸਲਾ ਲਿਆ ਗਿਆ ਹੈ। ਦੁਕਾਨਦਾਰਾਂ ਨੂੰ ਆਮ ਪਬਲਿਕ ਦੀ ਮੁਸ਼ਕਿਲ ਨੂੰ ਮੱਦੇ ਨਜਰ ਰੱਖਦਿਆਂ ਪਖਾਨੇ ਬਨਾਉਣ ਲਈ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਣਨ ਵਾਲੇ ਪਖਾਨਿਆਂ ਦੀ ਬੈਂਕ ਰਾਮ ਲੀਲਾ ਗਰਾਊਂਡ ਵੱਲ ਹੋਵੇਗੀ।  

ਕੀ ਕਹਿਣਾ ਹੈ ਮੰਦਰ ਕਮੇਟੀ ਦਾ—

ਪੰਚਾਇਤੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਮਨੋਜ ਕੁਮਾਰ ਮੋਨੂੰ ਅਤੇ ਸੁਭਾਸ਼ ਗੋਇਲ ਨੇ ਕਿਹਾ ਕਿ ਰਾਮ ਲੀਲਾ ਗਰਾਊਂਡ ਚ ਪਹਿਲਾ ਹੀ ਸਫਾਈ ਦਾ ਮੰਦਾ ਹਾਲ ਹੈ ਨਗਰ ਕੌਂਸਲ ਵੱਲੋਂ ਇਸ ਦਾ ਸੁਧਾਰ ਤਾਂ ਕੀ ਕਰਨਾ ਸੀ ਸਗੋਂ ਇੱਕ ਹੋਰ ਗੰਦਗੀ ਦੇ ਪਖਾਨੇ ਬਨਾਉਣ ਦੀ ਤਜਵੀਜ ਲੈ ਆਏ ਹਨ ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਰਾਮ ਲੀਲਾ ਗਰਾਊਂਡ ਵਿੱਚ ਬਣਾਏ ਜਾਣ ਵਾਲੇ ਪਖਾਨਿਆਂ ਨੂੰ ਤੁਰੰਤ ਰੋਕਿਆ ਜਾਵੇ।

NO COMMENTS